ਹੁਸ਼ਿਆਰਪੁਰ : ਕੋਰੋਨਾ ਵਾਇਰਸ ਦੀ ਦਹਿਸ਼ਤ ਦੇ ਕਾਰਨ ਮਾਸਿਕ ਅਤੇ ਹੈਂਡ ਸੈਨੀਟਾਇਜਰ ਦੀ ਜਰੂਰੀ ਵਸਤਾਂ ਵੱਜੋ ਉਪਲੱਬਧਤਾ ਦੇ ਮੱਦੇਨਜ਼ਰ ਜੋਨਿਲ ਲਾਈਸੈਸਿੰਗ ਅਥਾਰਟੀ ਰਜੇਸ਼ ਸੂਰੀ ਅਤੇ ਉਹਨਾਂ ਦੀ ਟੀਮ ਨੇ ਦਵਾਈਆਂ ਦੀ ਥੋਕ ਮਾਰਕੀਟ ਬੱਸੀ ਖਵਾਜੂ ਵਿਖੇ ਵੱਖ–ਵੱਖ ਮੈਡੀਕਲ ਅਤੇ ਸਰਜਰੀਕਲ ਸਟੋਰਾਂ ਦੇ ਛਾਪੇਮਾਰੀ ਕਰਕੇ ਸੇਲ ਅਤੇ ਪਰਚੇਜ ਦੀ ਰਿਕਾਰਡ ਚੈਕਿੰਗ ਕੀਤੀ ਗਈ ।
ਇਸ ਮੌਕੇ ਰਜੇਸ਼ ਸੂਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਜ਼ਾਰ ਵਿੱਚ ਮਾਸਿਕ ਅਤੇ ਸੈਨੀਟਾਇਜਰ ਦੀ ਕਾਲਾ ਬਜ਼ਾਰੀ ਨੂੰ ਰੋਕਣ ਅਤੇ ਇਸ ਦਾ ਸਟਾਕ ਸਟੋਰ ਕਰਨ ਤੋਂ ਰੋਕਣ ਲਈ ਇਹ ਕਾਰਵਾਈ ਕੀਤੀ ਗਈ ਹੈ ।
ਟੀਮ ਨੇ ਸ਼ਾਹਿਰ ਦੀਆਂ ਵੱਖ-ਵੱਖ ਥੋਕ ਦਵਾਈਆਂ ਦੀਆਂ ਦੁਕਾਨਾਂ ਤੇ ਜਾ ਕੇ ਸੇਲ ਅਤੇ ਪਰਚੇਜ ਦਾ ਰਿਕਾਰਡ ਚੈੱਕ ਕੀਤਾ ਜੋ ਕਿ ਤਸੱਲੀ ਬਖਸ਼ ਪਾਇਆ ਗਿਆ । ਮੈਡੀਕਲ ਸਟੋਰ ਅਤੇ ਥੋਕ ਵਕਰੇਤਾਵਾਂ ਨੂੰ ਹਦਾਇਤਾਂ ਕਰਦਿਆ ਹੋਇਆ ਉਹਨਾਂ ਕਿਹਾ ਮਾਸਿਕ ਤੇ ਸੈਨੀਟਾਇਜਰ ਕਰੋਨਾ ਵਾਇਰਸ ਸਮੇਤ ਦੂਜੀਆ ਬਿਮਾਰੀਆਂ ਦੀ ਲਾਗ ਤੋਂ ਬਚਾਉਦੇ ਹਨ ਅਤੇ ਭਾਰਤ ਸਰਕਾਰ ਵੱਲੋ ਇਸ ਨੂੰ ਜ਼ਰੂਰੀ ਵਸਤੂਆਂ ਦੀ ਲੜੀ ਵਿੱਚ ਸ਼ਾਮਲ ਕੀਤਾ ਗਿਆ ਹੈ ।
ਜਿਸ ਅਨੁਸਾਰ ਇਹਨਾਂ ਵਸਤੂਆਂ ਦੀ ਸਪਲਾਈ ਯਕੀਨੀ ਬਣਾਈ ਜਾਵੇ ਅਤੇ ਇਹਨਾਂ ਦੀ ਸਟੋਰਿਜ ਨਾ ਕੀਤੀ ਜਾਵੇ । ਸੇਲ ਤੇ ਪਰਚੇਜ ਦਾ ਰਿਕਾਰਡ ਮੇਨਟੇਨ ਕੀਤਾ ਜਾਵੇ ਜੇਕਰ ਕੋਈ ਮੈਡੀਕਲ ਸਟੋਰ ਅਤੇ ਏਜਾਂਸੀ ਮਾਲਕ ਇਸ ਦੀ ਪਾਲਣਾ ਨਹੀ ਕਰਦਾ ਤਾਂ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
ਉਹਨਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਮੈਡੀਕਲ ਸਟੋਰ ਵਾਲਾ ਮਾਸਿਕ ਸੈਨੀਟਾਇਜਰ ਵੱਧ ਰੇਟ ਤੇ ਜਾ ਬਲੈਕ ਕਰਦਾ ਹੈ ਉਸ ਦੀ ਇਤਲਾਹ ਸਿਵਲ ਸਰਜਨ ਦਫਤਰ ਵਿਖੇ ਨੰਬਰ 01882-252170ਤੇ ਕੀਤੀ ਜਾਵੇ ਜਾਂ ਟੋਲ ਫ੍ਰੀ ਨੰਬਰ 104 'ਤੇ ਕਾਲ ਕਰਕੇ ਸ਼ਕਾਇਤ ਦਰਜ ਕਰਾਈ ਜੀ ਸਕਦੀ ਹੈ ।