ਹੁਸ਼ਿਆਰਪੁਰ: ਸ਼ਹੀਦ ਭਗਤ ਸਿੰਘ ਦੇ ਮਾਤਾ ਪੰਜਾਬ ਮਾਤਾ ਵਿਦਿਆਵਤੀ ਸਰਕਾਰੀ ਹਸਪਤਾਲ ਮੋਰਾਂਵਾਲੀ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਯਾਦ ਵਿਚ ਹਰਸੇਵਾ ਮੈਡੀਕਲ ਟਰੱਸਟ, ਯੂਕੇ ਵਲੋਂ ਗ੍ਰਾਮ ਪੰਚਾਇਤ ਮੋਰਾਂਵਾਲੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਵਿਚ ਕੈਂਸਰ ਕੇਅਰ ਸੰਸਥਾ ਵਲੋਂ ਸੇਵਾਵਾਂ ਦਿੱਤੀਆਂ ਗਈਆਂ ਤੇ ਅਨੇਕਾਂ ਮਰੀਜ਼ਾਂ ਦੀ ਜਾਂਚ ਕੀਤੀ ਗਈ। ਹਰਸੇਵਾ ਮੈਡੀਕਲ ਟਰੱਸਟ ਯੂ.ਕੇ. ਅਤੇ ਗ੍ਰਾਮ ਪੰਚਾਇਤ ਪਿੰਡ ਮੋਰਾਂਵਾਲੀ ਵੱਲੋਂ ਹਰ ਸਾਲ ਲਾਇਆ ਜਾਣ ਵਾਲਾ ਮੁਫਤ ਮੈਡੀਕਲ ਕੈਂਪ.ਲਗਾਇਆ ਗਿਆ। ਐੱਨ.ਆਰ.ਆਈਜ਼ ਅਤੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਦੀ ਯਾਦ ਵਿਚ ਉਨ੍ਹਾਂ ਦੇ ਨਾਨਕੇ ਪਿੰਡ ਮੋਰਾਂਵਾਲੀ ਵਿਖੇ ਮਾਤਾ ਵਿਦਿਆਵਤੀ ਸਰਕਾਰੀ ਹਸਪਤਾਲ ਮੋਰਾਂਵਾਲੀ ਵਿਚ ਵੱਡਾ ਮੈਡੀਕਲ ਕੈਂਪ ਲਗਾਇਆ ਗਿਆ।
ਬੋਨ ਟੈੱਸਟ ਅਤੇ ਓਰਲ ਸਕਰੀਨਿੰਗ : ਜਿਸ ਵਿਚ ਦੋ ਦਰਜ਼ਨ ਦੇ ਕਰੀਬ ਡਾਕਟਰਾਂ ਦੀ ਟੀਮਾਂ ਵਲੋਂ ਕੈਂਪ ਵਿਚ ਪਹੁੰਚੇ 5582 ਮਰੀਜ਼ਾਂ ਦੀ ਜਾਂਚ ਕੀਤੀ ਗਈ। ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸਭ ਦੀ ਚੜ੍ਹਦੀ ਕਲਾਂ ਲਈ ਅਰਦਾਸ ਕਰਨ ਉਪਰੰਤ ਕੈਂਪ ਦਾ ਉਦਘਾਟਨ ਸੰਤ ਬਾਬਾ ਗੁਰਬਚਨ ਸਿੰਘ ਪਠਲਾਵੇ ਵਾਲਿਆਂ ਵਲੋਂ ਕੀਤਾ ਗਿਆ। ਕੈਂਪ ਵਿਚ ਅੱਖਾਂ ਦੀਆਂ ਬਿਮਾਰੀਆਂ ਦੇ ਕਰੀਬ 2 ਹਜ਼ਾਰ ਮਰੀਜ਼ ਪਹੁੰਚੇ ਜਿਨ੍ਹਾਂ ਵਿਚੋਂ ਇਕ ਹਜ਼ਾਰ ਮਰੀਜ਼ਾਂ ਨੂੰ ਐਨਕਾਂ ਵੱਡੀਆਂ ਗਈਆਂ। ਚਿੱਟੇ ਮੋਤੀਆਂ ਦੇ 211 ਮਰੀਜ਼ਾਂ ਆਪ੍ਰੇਸ਼ਨਾਂ ਲਈ ਚੁਣੇ ਗਏ। ਇਸ ਮੌਕੇ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਵਲੋਂ 452 ਮਰੀਜ਼ਾਂ ਦੀ ਜਾਂਚ ਕਤੀ ਗਈ ਜਿਸ ਵਿਚ ਮੈਮੋਗ੍ਰਾਫੀ, ਆਈ ਸਕੈਨ ਬਰੈਸਟ, ਸਮੀਅਰ, ਪੀ.ਐੱਸ.ਏ., ਬੋਨ ਟੈੱਸਟ ਅਤੇ ਓਰਲ ਸਕਰੀਨਿੰਗ ਕੀਤੀ ਗਈ।
ਜਾਂਚ ਲਈ ਮਸ਼ੀਨਾਂ ਉਪਲੱਬਧ: ਕੈਂਪ ਵਿਚ ਮੈਡੀ ਸਕੈਨ ਲੈਬ, ਮਾਡਰਨ ਲੈਬ ਅਤੇ ਰਾਏ ਹਸਪਤਾਲ ਲੈਬ ਵਿਚ 2548 ਮਰੀਜ਼ਾਂ ਦੇ ਵੱਖ-ਵੱਖ ਬੀਮਾਰੀਆਂ ਲਈ ਬਲੱਡ ਸੈਂਪਲ ਲਏ ਗਏ। ਬਲੱਡ ਸ਼ੂਗਰ ਦੇ 56 ਅਤੇ ਬਲੱਡ ਪ੍ਰੈਸ਼ਰ ਦੇ 32 ਨਵੇਂ ਮਰੀਜ਼ ਪਾਏ ਗਏ। ਕੈਂਪ ਵਿਚ 80 ਮਰੀਜ਼ਾਂ ਦੀ ਈ.ਸੀ.ਜੀ. ਕੀਤੀ ਗਈ ਤੇ ਸਾਰੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਟਰੱਸਟ ਪ੍ਰਬੰਧਕਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਵੀ ਮਰੀਜ਼ਾਂ ਨੂੰ ਮੁਫ਼ਤ ਦਵਾਈ ਦਿੱਤੀ ਜਾਵੇਗੀ। ਸ਼ੂਗਰ ਦੇ ਮਰੀਜ਼ਾਂ ਨੂੰ ਸ਼ੂਗਰ ਜਾਂਚ ਲਈ ਮਸ਼ੀਨਾਂ ਉਪਲੱਬਧ ਕਰਵਾਈਆਂ ਗਈਆਂ। ਕੈਂਪ ਵਿਚ ਅਵਤਾਰ ਸਿੰਘ ਰਾਏ, ਗੁਰਦਿਆਲ ਸਿੰਘ ਰਾਏ, ਜੋਰਾਵਰ ਸਿੰਘ ਰਾਏ, ਬਲਵੀਰ ਸਿੰਘ ਹੀਰ, ਐੱਸ.ਐੱਮ.ਓ. ਡਾ. ਰਘਬੀਰ ਸਿੰਘ, ਅਵਤਾਰ ਸਿੰਘ ਬਰਾੜ, ਪਾਲ ਸਿੰਘ ਖਾਨਖਾਨਾ, ਮਹਿੰਦਰ ਸਿੰਘ, ਗੁਰਦਿਆਲ ਸਿੰਘ ਹੇਅਰ, ਮਨਜੀਤ ਸਿੰਘ ਰਾਏ, ਸ਼ਵਿੰਦਰਜੀਤ ਸਿੰਘ ਬੈਂਸ ਤੇ ਹੋਰ ਪ੍ਰਵਾਸੀ ਭਾਰਤੀ ਅਤੇ ਨਗਰ ਨਿਵਾਸੀ ਮੋਹਤਵਰ ਹਾਜ਼ਰ ਹੋਏ।
ਸ਼ੂਗਰ ਤੇ ਬਲੱਡ ਪ੍ਰੈਸ਼ਰ ਦੇ ਮੁਫਤ ਟੈਸਟ: ਮਾਤਾ ਵਿਦਿਆਵਤੀ ਸਰਕਾਰੀ ਹਸਪਤਾਲ ਪਿੰਡ ਮੋਰਾਂਵਾਲੀ ਵਿਖੇ ਸਾਲਾਨਾ ਮੁਫਤ ਕੈਂਸਰ ਅਤੇ ਜਨਰਲ ਮੈਡੀਕਲ ਕੈਂਪ ਲਾਇਆ ਜਾ ਰਿਹਾ ਹੈ। ਜਿਸ ’ਚ ਹਰ ਤਰ੍ਹਾਂ ਦੇ ਰੋਗਾਂ ਦੇ ਮਾਹਰ ਡਾਕਟਰ ਮਰੀਜ਼ਾਂ ਦੀ ਜਾਂਚ ਕਰਨਗੇ। ਔਰਤਾਂ ਤੇ ਮਰਦਾਂ ਦੇ ਹਰ ਤਰਾਂ ਦੇ ਕੈਂਸਰ ਦੀ ਜਾਂਚ ਕੀਤੀ ਜਾਵੇਗੀ ਤੇ ਮੁਫਤ ਟੈਸਟ ਕੀਤੇ ਗਏ । ਜਿਥੇ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੇ ਮੁਫਤ ਟੈਸਟ ਕੀਤੇ ਜਾਣਗੇ। ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆ ਦਿੱਤੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ: Gursimran Mand: ਗੁਰਸਿਮਰਨ ਮੰਡ ਨੇ ਦੱਸਿਆ ਕਿਉਂ ਲਿਟਿਆ ਸੜਕ 'ਤੇ, ਹੋਰ ਵੀ ਕੀਤੇ ਗੁੱਝੇ ਖੁਲਾਸੇ, ਪੜ੍ਹੋ ਪੂਰੀ ਖ਼ਬਰ