ਹੁਸ਼ਿਆਰਪੁਰ: ਵਿਦੇਸ਼ ਦੀ ਧਰਤੀ 'ਤੇ ਇਕ ਵਾਰ ਫਿਰ ਪੰਜਾਬੀਆਂ ਨੇ ਆਪਣੀ ਪਹਿਚਾਣ ਨੂੰ ਬਰਕਰਾਰ ਰੱਖਦਿਆਂ ਕੈਨੇਡਾ ਦੀ ਧਰਤੀ 'ਤੇ ਪੰਜਾਬੀ ਦਾ ਮਾਣ ਵਧਾਇਆ ਹੈ। ਇਸ ਤਹਿਤ ਹਰਜੀਤ ਸਿੰਘ ਸੱਜਣ ਦੇ ਪਰਿਵਾਰ ਨੇ ਖੁਸ਼ੀ ਦਾ ਇਜ਼ਹਾਰ ਲੱਡੂ ਵੰਡ ਕੇ ਤੇ ਨੱਚ-ਟੱਪ ਕੇ ਕੀਤਾ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਬਣਾਉਣ ਵਿਚ ਪੰਜਾਬੀਆਂ ਦਾ ਅਹਿਮ ਯੋਗਦਾਨ ਵੇਖਿਆ ਜਾ ਰਿਹਾ ਹੈ। ਸੁਖ ਧਾਰੀਵਾਲ, ਛਾਗਰ, ਜਗਮੀਤ ਸਿੰਘ ਖ਼ਾਲਸਾ, ਬੈਂਸ ਅਤੇ ਹਰਜੀਤ ਸਿੰਘ ਅਜਿਹੇ ਨਾਂਅ ਹਨ ਜਿਨ੍ਹਾਂ ਨੇ ਵਿਦੇਸ਼ੀ ਧਰਤੀ 'ਤੇ ਰਹਿ ਕੇ ਵੀ ਸਿੱਖ ਕੌਮ, ਪੰਜਾਬ ਅਤੇ ਭਾਰਤੀ ਹੋਣ ਤਾਂ ਮਾਣ ਵਧਾਇਆ ਹੈ।
ਟਰੂਡੋ ਦੀ ਸਰਕਾਰ ਵਿਚ ਬਤੌਰ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਇਕ ਵਾਰ ਫਿਰ ਜਿੱਤ ਹਾਸਿਲ ਕੀਤੀ ਹੈ ਤੇ ਪੰਜਾਬ ਵਿਚ ਉਹਨਾਂ ਦੇ ਪਿੰਡ ਬਬੇਲੀ ਜਿਲਾ ਹੁਸ਼ਿਆਰਪੁਰ ਵਿਚ ਵੀ ਖੁਸ਼ੀ ਮਨਾਈ ਜਾ ਰਹੀ ਹੈ। ਜਿਵੇਂ ਹੀ ਇਹ ਖ਼ਬਰ ਉਨ੍ਹਾਂ ਦੇ ਪਿੰਡ ਬਬੇਲੀ ਪਹੁੰਚੀ ਤਾਂ ਸਾਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਆਪਣੀ ਖੁਸ਼ੀ ਜਾਹਿਰ ਕਰਦਿਆਂ ਪਿੰਡ ਵਾਸੀਆਂ ਅਤੇ ਉਨ੍ਹਾਂ ਦੇ ਸੰਬੰਧੀਆਂ ਨੇ ਲੱਡੂ ਵੰਡੇ ਅਤੇ ਨੱਚ ਕੇ ਖੁਸ਼ੀ ਮਨਾਈ।
ਇਹ ਵੀ ਪੜ੍ਹੋਂ: ਕਮਲੇਸ਼ ਤਿਵਾੜੀ ਕਤਲ ਮਾਮਲਾ: ਮੁਲਜ਼ਮ ਅਸ਼ਫਾਕ ਅਤੇ ਮੋਇਨੂਦੀਨ ਗ੍ਰਿਫ਼ਤਾਰ
ਪਿੰਡ ਬਬੇਲੀ ਵਿਚ ਹਰਜੀਤ ਸਿੰਘ ਦੇ ਘਰ ਨਿਵਾਸੀਆਂ ਨੇ ਇਕੱਠੇ ਹੋ ਭੰਗੜਾ ਪਾਇਆ ਅਤੇ ਖੂਸ਼ੀ ਮਨਾਈ। ਇਸ ਮੌਕੇ ਪਿੰਡ ਵਾਸੀਆਂ ਦੇ ਕਹਿਣਾ ਸੀ ਕਿ ਇਕ ਵਾਰੀ ਫੇਰ ਹਰਜੀਤ ਸਿੰਘ ਨੇ ਪਿੰਡ ਦਾ ਨਾਂ ਰੋਸ਼ਨ ਕੀਤਾ ਤੇ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ।