ਹੁਸ਼ਿਆਰਪੁਰ: ਬਟਾਲਾ ਕਾਂਡ ਤੋਂ ਬਾਅਦ ਇਨੀਂ ਦਿਨੀਂ ਪੁਲਿਸ ਪ੍ਰਸ਼ਾਸ਼ਨ ਕਾਫੀ ਅਲਰਟ ਨਜ਼ਰ ਆ ਰਿਹਾ ਹੈ। ਪੁਲਿਸ ਨੂੰ ਮਿਲੀ ਜਾਣਕਾਰੀ ਅਤੇ ਪ੍ਰਸ਼ਾਸ਼ਨ ਦੀ ਫੁਰਤੀ ਨਾਲ ਅੱਜ ਯਾਨੀ ਬੁੱਧਵਾਰ ਨੂੰ ਹੁਸ਼ਿਆਰਪੁਰ ਦੇ ਰਿਹਾਇਸ਼ੀ ਇਲਾਕਿਆਂ ਵਿਚੋਂ ਪਟਾਕਿਆਂ ਨਾਲ ਭਰੇ ਗੋਦਾਮ ਵਿਚੋਂ ਲੱਖਾਂ ਦੇ ਪਟਾਖੇ ਬਰਾਮਦ ਹੋਏ ਹਨ।
ਜਾਣਕਾਰੀ ਮੁਤਾਬਕ ਤੇਲੀਆ ਮੁਹੱਲਾ ਜਿਸ ਵਿੱਚ ਪ੍ਰਵੀਨ ਕੁਮਾਰ ਜੈਨ, ਜੋ ਕਿ ਪਿਛਲੇ ਲੰਮੇ ਸਮੇਂ ਤੋਂ ਮਨੀਆਰੀ ਦੀ ਆੜ ਵਿੱਚ ਪਟਾਕਿਆਂ ਦਾ ਕੰਮ ਕਰ ਰਿਹਾ ਸੀ। ਇਸ ਦੀ ਸੂਚਨਾ ਪੁਲਿਸ ਨੂੰ ਮਿਲੀ ਅਤੇ ਪ੍ਰਸ਼ਾਸ਼ਨ ਦੀ ਮਦਦ ਨਾਲ ਗੋਦਾਮ ਉੱਤੇ ਛਾਪਾ ਮਾਰਿਆ ਗਿਆ।
ਪੁਲਿਸ ਨੇ ਜਦੋਂ ਮਾਲਕ ਕੋਲੋਂ ਚਾਬੀ ਮੰਗੀ ਤਾਂ, ਉਸ ਨੇ ਦੇਣ ਲਈ ਨਾ-ਨੁਕਰ ਕੀਤੀ। ਬਾਅਦ ਵਿੱਚ ਚਾਬੀ ਲੈਣ ਗੋਦਾਮ ਖੋਲ੍ਹਿਆ ਤਾਂ ਅੰਦਰ ਲੱਖਾਂ ਦਾ ਮਾਲ ਪਾਇਆ ਗਿਆ, ਜੋ ਬਿਨਾਂ ਕਿਸੀ ਆਗਿਆ ਅਤੇ ਕਾਗਜ਼ਾਤ ਤੋਂ ਰੱਖੇ ਗਏ ਹਨ। ਪੁਲਿਸ ਨੇ ਬਰਾਮਦ ਹੋਈ ਪਟਾਕਿਆਂ ਦੀ ਖੇਪ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਅਤੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ 'ਗਲੋਬਲ ਗੋਲਕੀਪਰ' ਪੁਰਸਕਾਰ
ਇਸ ਮੌਕੇ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਅਤੇ ਮੌਕੇ ਉੱਤੇ ਪਾਇਆ ਕਿ ਪਟਾਕੇ ਬਿਨਾਂ ਕੋਈ ਆਗਿਆ ਦੇ ਪਾਏ ਗਏ ਜਿਸ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।