ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਟਾਂਂਡਾ ਉੜਮੁੜ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਇੱਕ ਸਕੂਟਰੀ ਸਵਾਰ ਮਹਿਲਾ ਅਧਿਆਪਕ ਨੂੰ ਆਪਣੇ ਪਿੰਡ ਜਾਂਦੇ ਸਮੇਂ ਰਸਤੇ 'ਚ ਘੇਰ ਕੇ ਮਾਰੂ ਹਥਿਆਰ ਦਾ ਡਰ ਦਿਖਾ ਕੇ ਲੱਖਾਂ ਰੁਪਏ ਦੀ ਨਕਦੀ 'ਤੇ ਗਹਿਣੇ ਖੋਹ ਕੇ ਫਰਾਰ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਮਹਿਲਾ ਅਧਿਆਪਕ ਨਵਨੀਤ ਕੌਰ ਨੇ ਦੱਸਿਆ, ਕਿ ਉਹ ਮੁਕੇਰੀਆਂ ਦੇ ਇੱਕ ਨਿੱਜੀ ਸਕੂਲ 'ਚ ਬਤੌਰ ਅਧਿਆਪਕ ਨੌਕਰੀ ਕਰਦੀ ਹੈ। ਪੀੜਤ ਪਿਛਲੇ ਕੁੱਝ ਦਿਨਾਂ ਤੋਂ ਉਹ ਆਪਣੇ ਮਾਪੇ ਪਿੰਡ ਜੀਆ ਨੱਥਾ ( ਖੁੱਡਾ ) ਵਿਖੇ ਰਹਿ ਰਹੀ ਸੀ। ਪੀੜਤ ਦੇ ਪਤੀ ਨੇ ਆਪਣੇ ਘਰ ਨੇੜੇ ਇੱਕ ਪਲਾਂਟ ਦੀ ਖਰੀਦ ਕੀਤੀ ਸੀ।
ਜਿਸਦਾ ਬਿਆਨਾਂ ਦੇਣ ਵਾਸਤੇ ਪੀੜਤਾ ਨੇ ਸੋਮਵਾਰ ਆਪਣੇ ਨਿੱਜੀ ਬੈਂਕ ਖਾਤੇ ਪੰਜਾਬ ਨੈਸ਼ਨਲ ਬੈਂਕ ਖੁੱਡਾ ਚੋਂ 2 ਲੱਖ ਰੁਪਏ ਕਢਵਾਏ ਸਨ। ਪਰ ਕਿਸੇ ਕਾਰਨ ਪੀੜਤਾ ਦਾ ਪਤੀ ਪੈਸੇ ਲੈਣ ਪਿੰਡ ਜੀਆ ਨੱਥਾ ਨਹੀਂ ਆਇਆ। ਪੀੜਤਾ ਨੇ ਬੈਂਕ ਚੋਂ ਕਢਵਾਏ ਦੋ ਲੱਖ ਰੁਪਏ ਆਪਣੇ ਪਰਸ 'ਚ ਰੱਖ ਲਏ 'ਤੇ ਕਰੀਬ 25 ਹਜ਼ਾਰ ਰੁਪਏ ਉਸਦੇ ਆਪਣੇ ਪਰਸ 'ਚ ਪਹਿਲਾਂ ਪਏ ਸਨ। ਜੋ ਸਵਾ 2 ਲੱਖ ਰੁਪਏ ਪਤੀ ਨੂੰ ਦੇਣੇ ਸਨ ਨਾਲ ਲੈ ਕੇ ਮੁਕੇਰੀਆਂ ਸਕੂਲ ਚੱਲੀ ਗਈ।
ਦੁਪਹਿਰ ਵਕਤ ਕਰੀਬ ਤਿੰਨ ਵਜੇ ਜਦੋਂ ਪੀੜਤਾ ਵਾਪਸ ਖੁੱਡਾ ਤੋਂ ਆਪਣੇ ਮਾਪੇ ਪਿੰਡ ਵਾਪਸ ਜਾ ਰਹੀ ਸੀ, ਤਾਂ ਪਿੱਛੋਂ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਆਏ 'ਤੇ ਝਪੱਟਾ ਮਾਰ ਕੇ ਪੀੜਤਾ ਦੇ ਕੰਨ ਦੇ ਸੋਨੇ ਦਾ ਟਾਪਸ ਖੋਹ ਲਿਆ 'ਤੇ ਧੱਕਾ ਵੱਜਣ ਕਾਰਨ ਪੀੜਤਾ ਸੜਕ ਕਿਨਾਰੇ ਖੇਤਾਂ ' ਚ ਡਿੱਗ ਪਈ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਪੀੜਤਾ ਨੂੰ ਗੋਲੀ ਮਾਰਨ ਦਾ ਡਰ ਵਿਖਾ ਪੀੜਤਾ ਦੇ 4 ਗ੍ਰਾਮ ਸੋਨੇ ਦੇ ਕੰਨਾਂ ਦੇ ਟਾਪਸ , 3 ਗ੍ਰਾਮ ਸੋਨੇ ਦੀ ਇੱਕ ਮੁੰਦਰੀ , 2 ਤੋਲੇ ਸੋਨੇ ਦੀ ਇੱਕ ਚੇਨ 'ਤੇ ਪਰਸ ਸਮੇਤ ਸਵਾ ਦੋ ਲੱਖ ਰੁਪਏ, ਏ.ਟੀ.ਐਮ ਕਾਰਡ 'ਤੇ ਕੁਝ ਜਰੂਰੀ ਦਸਤਾਵੇਜ਼ ਖੋਹ ਕੇ ਲੈ ਗਏ ।
ਪੀੜਤਾ ਨੇ ਮੌਕੇ 'ਤੇ ਪਤੀ ਅਰਵਿੰਦ ਸੈਣੀ ਨੂੰ ਲੁੱਟ ਖੋਹ ਸਬੰਧੀ ਫੋਨ ਕਰਕੇ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਅਰਵਿੰਦ ਸੈਣੀ ਨੇ ਟਾਂਂਡਾ ਪੁਲਿਸ ਨੂੰ ਇਸ ਲੁੱਟ ਖੋਹ ਦੀ ਵਾਰਦਾਤ ਸਬੰਧੀ ਜਾਣਕਾਰੀ ਦਿੱਤੀ ਗਈ। ਵਾਰਦਾਤ ਦੀ ਸੂਚਨਾ ਮਿਲਣ 'ਤੇ ਟਾਂਡਾ ਪੁਲਿਸ ਮੌਕੇ 'ਤੇ ਪਹੁੰਚੇ 'ਤੇ ਪੀੜਤਾ ਦੇ ਬਿਆਨ ਦਰਜ ਕਰਨ ਤੋਂ ਬਾਅਦ ਰਸਤੇ 'ਚ ਲੱਗੇ ਸੀ.ਸੀ.ਟੀ.ਵੀ ਫੁਟੇਜ ਨੂੰ ਖੰਗਾਲ ਰਹੀ ਹੈ।
ਇਹ ਵੀ ਪੜ੍ਹੋ:- ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਮਿਲੀ ਵੱਡੀ ਰਾਹਤ