ਹੁਸ਼ਿਆਰਪੁਰ: ਮਾਹਿਲਪੁਰ ਵਿਚ ਕਿਸਾਨੀ ਅੰਦੋਲਨ ਦੌਰਾਨ ਮਹਿੰਗਾਈ (Inflation)ਤੇ ਕਾਬੂ ਪਾਉਣ ਅਤੇ ਪੰਜਾਬੀਆਂ ਨੂੰ ਸਸਤੇ ਰੇਟਾਂ ਤੇ ਰਾਸ਼ਨ ਦੇਣ ਲਈ ਕਿਸਾਨੀ ਹੱਟ 1313 ਮਾਹਿਲਪੁਰ ਵਿਖੇ ਖੋਲਿਆ ਗਿਆ।ਜਿਸ ਦਾ ਉਦਘਾਟਨ ਕਿਸਾਨ ਹੱਟ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਸਿੰਘ ਨੇ ਕੀਤਾ।
10 ਤੋਂ 45 ਫੀਸਦੀ ਘੱਟ ਰੇਟ
ਉਨ੍ਹਾਂ ਨੇ ਕਿਹਾ ਹੈ ਕਿ ਕੇਂਦਰ ਦੀ ਸਰਕਾਰ ਨੇ ਦੇਸ਼ ਦੀ ਕਿਸਾਨੀ (Farmers)ਨੂੰ ਕੁਚਲਣ ਲਈ ਕੋਈ ਕਸਰ ਨਹੀਂ ਛੱਡੀ। ਉਹਨਾਂ ਕਿਹਾ ਕਿ ਲੋਕਾਂ ਤੇ ਪੰਜਾਬੀਆਂ ਦੀਆਂ ਸੁਵਿਧਾਵਾਂ ਲਈ ਇਹ ਹੱਟ ਖੋਹਲੇ ਜਾ ਰਹੇ ਹਨ। ਜਿਥੇ 10 ਤੋਂ ਲੈ ਕੇ 45 ਪ੍ਰਤੀਸ਼ਤ ਤੱਕ ਸਸਤੀਆਂ ਚੀਜਾਂ ਮਿਲ ਰਹੀਆਂ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਨੂੰ ਅਸਫਲ ਕਰਨ ਲਈ ਅਤੇ ਕਿਸਾਨੀ ਸੰਘਰਸ਼ ਦੀ ਜਿੱਤ ਲਈ ਇਹਨਾਂ ਦਾ ਕਾਮਯਾਬ ਹੋਣਾ ਬਹੁਤ ਜਰੂਰੀ ਹੈ।
ਕਾਰਪੋਰੇਟ ਘਰਾਣਿਆਂ ਨਾਲ ਲੜਾਈ
ਖਰੀਦਦਾਰਾਂ ਦਾ ਕਹਿਣਾ ਹੈ ਕਿ ਉਹ ਬਹੁਤ ਖੁਸ਼ ਹਨ ਕਿ ਉਹਨਾਂ ਨੂੰ ਸਸਤੀਆਂ ਚੀਜ਼ਾਂ ਇੱਕ ਹੀ ਛੱਤ ਹੇਠਾਂ ਮਿਲ ਰਹੀਆਂ ਹਨ।ਹੱਟ ਦੇ ਮਾਲਕ ਗੀਤਕਾਰ ਅਤੇ ਲੇਖਕ ਗੁਰਮਿੰਦਰ ਸਿੰਘ ਕੈਂਡੋਵਾਲ ਨੇ ਕਿਹਾ ਕਿ ਕਿਸਾਨ ਹੱਟ ਫਾਇਦੇ ਲਈ ਨਹੀਂ ਖੋਲ੍ਹੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬੀਆਂ ਦੀ ਲੜਾਈ ਕਾਰਪੋਰੇਟ ਸੈਕਟਰ ਨਾਲ ਲੜਾਈ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੇ ਵਰਤੇ ਜਾ ਰਹੇ ਸਮਾਨ ਨੂੰ ਰੋਕਣ ਲਈ ਇਹ ਕਿਸਾਨੀ ਹੱਟ ਖੋਲ੍ਹੇ ਜਾ ਰਹੇ ਹਨ।
ਇਹ ਵੀ ਪੜੋ:ਕੀਮਤੀ ਸੱਪਾਂ ਦੀ ਤਸਰਕੀ ਮਾਮਲੇ ‘ਚ ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ