ਹੁਸ਼ਿਆਰਪੁਰ: ਪੰਜਾਬ ਦਾ ਕਿਸਾਨ ਇਸ ਸਮੇਂ ਵੱਡੇ ਖੇਤੀ ਸੰਕਟ ਵਿੱਚੋਂ ਨਿਕਲ ਰਿਹਾ ਹੈ। ਇਸੇ ਦੌਰਾਨ ਇਸ ਸਕੰਟ ਦੌਰਾਨ ਕੁਝ ਉਦਮੀ ਕਿਸਾਨ ਮਾਰਗਦਰਸ਼ਕ ਬਣ ਕੇ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਦੀ ਹੀ ਮਿਸਾਲ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੀਰਮਪੁਰ ਦਾ ਕਿਸਾਨ ਸੁਰਜੀਤ ਸਿੰਘ, ਜੋ ਬਹੁ-ਫਸਲੀ ਵਿਧੀ ਅਤੇ ਕੁਦਰਤੀ ਖੇਤੀ ਕਰ ਕੇ ਚੰਗੀ ਕਮਾਈ ਵੀ ਕਰ ਰਿਹਾ ਹੈ ਅਤੇ ਹੋਰ ਕਿਸਾਨਾਂ ਦੀ ਮਿਸਾਲ ਬਣਾਇਆ ਗਿਆ ਹੈ।
ਸੁਰਜੀਤ ਸਿੰਘ ਦੱਸਿਆ ਕਿ ਉਸ ਨੇ 37 ਸਾਲ ਤੱਕ ਬੈਂਕ ਦੀ ਨੌਕਰੀ ਕੀਤੀ ਹੈ। ਇਸ ਮਗਰੋਂ ਹੀ ਉਸ ਨੇ ਕੁਦਰਤੀ ਖੇਤੀ ਅਰੰਭ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਖੁਦ ਐੱਮ. ਐੱਸਸੀ ਐਗਰੀਕਲਚਕ ਦੀ ਪੜ੍ਹਾਈ ਕੀਤੀ ਹੈ ਅਤੇ ਉਹ ਖੇਤੀ ਬਾਰੇ ਤਕੀਨੀਕੀ ਗਿਆਨ ਰੱਖਦੇ ਹਨ। ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਕਿਸ ਤਰ੍ਹਾ ਬਹੁਤ ਫਸਲੀ ਵਿਧੀ ਰਾਹੀਂ ਕੁਦਰਤੀ ਰਾਹੀ ਥੋੜ੍ਹਾ ਔਖਾ ਕੰਮ ਹੈ ਪਰ ਜੇਕਰ ਕਿਸਾਨ ਮਹਿਨਤ ਕਰਨ ਤਾਂ ਇਸ ਤੋਂ ਚੰਗਾਂ ਲਾਭ ਹੋ ਸਕਦਾ ਹੈ।
ਕੁਦਰਤੀ ਖੇਤੀ ਵਿੱਚ ਆ ਰਹੀ ਮੰਡੀਕਰਨ ਦੀ ਸਮੱਸਿਆ ਬਾਰੇ ਸੁਰਜੀਤ ਸਿੰਘ ਨੇ ਕਿਹਾ ਕਿ ਮੰਡੀ ਬਹੁਤ ਹੈ ਅਤੇ ਕਿਸਾਨ ਦੇ ਚੰਗੇ ਉਤਪਾਦ ਨੂੰ ਮੰਡੀ ਦੀ ਕਦੀ ਵੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਜੇਕਰ ਕਿਸਾਨ ਦੇ ਵਧੀਆਂ ਅਤੇ ਚੰਗੇ ਉਤਪਾਦਾਂ ਨੂੰ ਗਾਹਕ ਆਪ ਹੀ ਖਰੀਦ ਲੈਂਦਾ ਹੈ।
ਇਸੇ ਨਾਲ ਹੀ ਸੁਰਜੀਤ ਸਿੰਘ ਦਾ ਬੇਟਾ ਪਰਮਵੀਰ ਸਿੰਘ ਵੀ ਉਨ੍ਹਾਂ ਦੀ ਮਦਦ ਕਰ ਰਿਹਾ ਹੈ। ਪਰਮਵੀਰ ਸਿੰਘ ਇੱਕ ਐੱਨਆਰਆਈ ਹੈ ਅਤੇ ਉਹ ਇਸ ਕੁਦਰਤੀ ਖੇਤੀ ਵਿੱਚ ਬਾਹਰਲੇ ਦੇਸ਼ਾਂ ਦੀ ਤਕਨੀਕਾਂ ਅਤੇ ਬੀਜ਼ਾਂ ਨਾਲ ਆਪਣੇ ਪਿਤਾ ਦੀ ਮਦਦ ਕਰ ਰਿਹਾ ਹੈ।