ETV Bharat / state

ਅਰਜੁਨ ਅਵਾਰਡ ਨਾਲ ਸਨਮਾਨਿਤ ਓਲੰਪੀਅਨ ਹਰੀ ਚੰਦ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਨਾ ਹੋਣ ਉੱਤੇ ਪਰਿਵਾਰ ਨਿਰਾਸ਼

ਅਰਜੁਨ ਅਵਾਰਡ ਨਾਲ ਸਨਮਾਨਿਤ ਓਲੰਪੀਅਨ ਹਰੀ ਚੰਦ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਨਾ ਹੋਣ ਉੱਤੇ ਪਰਿਵਾਰ ਨੇ ਦੁੱਖ ਪ੍ਰਗਟਾਇਆ ਉੱਥੇ ਹੀ ਸਸਕਾਰ ਮੌਕੇ ਕੋਈ ਵੀ ਸਰਕਾਰੀ ਅਧਿਕਾਰੀ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਨਹੀਂ ਪਹੁੰਚਿਆ।

Family disappointed over Arjuna Award winning Olympian Hari Chand not cremated with official honors
ਅਰਜੁਨ ਅਵਾਰਡ ਨਾਲ ਸਨਮਾਨਿਤ ਓਲੰਪੀਅਨ ਹਰੀ ਚੰਦ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਨਾ ਹੋਣ ਉੱਤੇ ਪਰਿਵਾਰ ਹੋਇਆ ਨਿਰਾਸ਼
author img

By

Published : Jun 16, 2022, 12:26 PM IST

ਹੁਸ਼ਿਆਰਪੁਰ : ਏਸ਼ੀਆ ਖੇਡਾਂ 'ਚ 2 ਵਾਰ ਗੋਲਡ ਮੈਡਲ ਜਿੱਤਣ ਵਾਲੇ ਓਲੰਪੀਅਨ ਅਥਲੀਟ ਹਰੀ ਚੰਦ ਜੋ ਕਿ ਹੁਸ਼ਿਆਰਪੁਰ ਦੇ ਹਲਕਾ ਟਾਂਡਾ ਅਧੀਨ ਆਉਂਦੇ ਪਿੰਡ ਘੋੜੇਵਾਹਾ ਵਿਖੇ ਰਹਿ ਰਹੇ ਸੀ। ਉਹਨਾਂ ਦਾ ਬੀਤੇ ਦਿਨ ਦੇਹਾਂਤ ਹੋ ਗਿਆ, ਜਿਨ੍ਹਾਂ ਦਾ ਮੰਗਲਵਾਰ ਨੂੰ ਉਹਨਾਂ ਦੇ ਜੱਦੀ ਪਿੰਡ ਵਿੱਚ ਹੀ ਅੰਤਿਮ ਸਸਕਾਰ ਕੀਤਾ ਗਿਆ ਹੈ। ਅਰਜੁਨ ਅਵਾਰਡ ਨਾਲ ਸਨਮਾਨਿਤ ਓਲੰਪੀਅਨ ਹਰੀ ਚੰਦ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਨਾ ਹੋਣ ਉੱਤੇ ਪਰਿਵਾਰ ਨੇ ਦੁੱਖ ਪ੍ਰਗਟਾਇਆ ਉੱਥੇ ਹੀ ਸਸਕਾਰ ਮੌਕੇ ਕੋਈ ਵੀ ਸਰਕਾਰੀ ਅਧਿਕਾਰੀ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਨਹੀਂ ਪਹੁੰਚਿਆ।

ਜਿਸ ਨੂੰ ਲੈ ਕੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਪੂਰੇ ਮਾਮਲੇ ਨੂੰ ਲੈ ਕੇ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਮੁਲਜ਼ਮ ਪਾਏ ਜਾਣ ਉੱਤੇ ਸਬੰਧਿਤ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਗੱਲ ਵੀ ਕਹੀ ਗਈ ਹੈ। ਜ਼ਿਕਰਯੋਗ ਹੈ ਕਿ ਓਲੰਪੀਅਨ ਹਰੀ ਚੰਦ ਨੇ ਏਸ਼ੀਆਂ ਖੇਡਾਂ ਵਿੱਚ ਭਾਰਤ ਲਈ 2 ਵਾਰ ਮੈਡਲ ਜਿੱਤ ਕੇ ਆਪਣੇ ਪਿੰਡ ਅਤੇ ਦੇਸ਼ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕੀਤਾ ਸੀ ਅਤੇ ਇੰਨੇ ਉੱਚ ਮੁਕਾਮ ਉੱਤੇ ਪਹੁੰਚਣ ਦੇ ਬਾਵਜੂਦ ਵੀ ਹਰੀ ਚੰਦ ਆਪਣੀ ਮਿੱਟੀ ਨੂੰ ਪਿਆਰ ਕਰਦੇ ਹੋਏ ਪਿੰਡ ਵਿੱਚ ਹੀ ਰਹਿ ਰਹੇ ਸਨ।

ਅਰਜੁਨ ਅਵਾਰਡ ਨਾਲ ਸਨਮਾਨਿਤ ਓਲੰਪੀਅਨ ਹਰੀ ਚੰਦ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਨਾ ਹੋਣ ਉੱਤੇ ਪਰਿਵਾਰ ਹੋਇਆ ਨਿਰਾਸ਼

ਓਲੰਪੀਅਨ ਹਰੀ ਚੰਦ ਦੇ ਭਰਾ ਨੇ ਦੱਸਿਆ ਕਿ ਹਰੀ ਚੰਦ ਨੂੰ ਵਿਦੇਸ਼ਾਂ ਤੋਂ ਵੀ ਕਾਫੀ ਆਫਰਸ਼ ਆਉਂਦੀਆਂ ਸਨ ਕਿ ਉਹ ਉਨ੍ਹਾਂ ਦੇ ਦੇਸ਼ ਵਲੋਂ ਖੇਡਣ ਜਿਸ ਬਦਲੇ ਉਨ੍ਹਾਂ ਨੂੰ ਵਧੀਆ ਨੌਕਰੀ ਅਤੇ ਤਨਖਾਹ ਦਿੱਤੀ ਜਾਵੇਗੀ ਪਰ ਬਾਵਜੂਦ ਇਸ ਦੇ ਹਰੀ ਚੰਦ ਵੱਲੋਂ ਆਪਣੇ ਦੇਸ਼ ਨੂੰ ਹੀ ਪਹਿਲ ਦਿੱਤੀ ਗਈ ਪਰ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਨਾ ਤਾਂ ਮਰਹੂਮ ਹਰੀ ਚੰਦ ਦਾ ਸਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅਤੇ ਨਾ ਹੀ ਕੋਈ ਸਸਕਾਰੀ ਅਧਿਕਾਰੀ ਇੱਥੇ ਪਹੁੰਚਿਆ।

ਇਹ ਵੀ ਪੜ੍ਹੋ : ਸਰਕਾਰ ਪਿੰਡਾਂ ਵਿੱਚੋਂ ਤਾਂ ਕੀ ਚੱਲਣੀ, ਚੰਡੀਗੜ੍ਹ ਤੋਂ ਵੀ ਨਹੀਂ ਚੱਲ ਰਹੀ: ਸੁਖਬੀਰ ਬਾਦਲ

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.