ਹੁਸ਼ਿਆਰਪੁਰ: ਕਹਿੰਦੇ ਨੇ ਜਦ ਰੱਬ ਮਿਹਰਬਾਨ ਹੁੰਦਾ ਹੈ ਤਾਂ ਫਿਰ ਇਨਸਾਨ ਦੀ ਜ਼ਿੰਦਗੀ ਦੀ ਕਾਇਆ ਪਲਟ ਕੇ ਰੱਖ ਦਿੰਦਾ ਹੈ ਅਤੇ ਰੱਬ ਕਿਸੇ ਦੀ ਕਿਸਮਤ ਕਦੋਂ ਬਦਲ ਦਵੇ, ਇਸ ਦਾ ਵੀ ਕੁੱਝ ਪਤਾ ਨਹੀਂ ਲੱਗਦਾ। ਅਜਿਹੀ ਇੱਕ ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਬਜ਼ੁਰਗ ਘਰੋਂ ਦਵਾਈ ਲੈਣ ਗਿਆ ਸੀ, ਪਰ ਆਉਂਦੇ ਹੋਏ ਇੱਕ ਲਾਟਰੀ ਦੀ ਟਿਕਟ ਵੀ ਖਰੀਦ ਲਈ ਤੇ ਸ਼ਾਮ ਨੂੰ ਹੀ ਬਜ਼ੁਰਗ ਦੀ ਲਾਟਰੀ ਨਿਕਲ ਗਈ। ਬਜ਼ੁਰਗ ਸ਼ੀਤਲ ਸਿੰਘ ਦੀ ਢਾਈ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਇਸ ਤੋਂ ਬਾਅਦ ਘਰ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
4 ਘੰਟਿਆਂ 'ਚ ਬਦਲੀ ਬਜ਼ੁਰਗ ਦੀ ਕਿਸਮਤ: ਮੀਡੀਆ ਨਾਲ ਗੱਲਬਾਤ ਕਰਦਿਆਂ ਬਜ਼ੁਰਗ ਸ਼ੀਤਲ ਸਿੰਘ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਵਿੱਚ ਦਵਾਈ ਲੈਣ ਲਈ ਆਏ ਸਨ ਅਤੇ ਇਸ ਦੌਰਾਨ ਉਨ੍ਹਾਂ ਵੱਲੋਂ ਲਾਟਰੀ ਖ਼ਰੀਦੀ ਗਈ ਸੀ ਤੇ ਮਹਿਜ਼ 4 ਘੰਟਿਆਂ ਬਾਅਦ ਹੀ ਉਨ੍ਹਾਂ ਦੀ ਲਾਟਰੀ ਨਿਕਲ ਆਈ। ਉਨ੍ਹਾਂ ਦੱਸਿਆ ਕਿ ਉਹ ਦਵਾਈ ਲੈਣ ਆਏ ਤਾਂ ਪਹਿਲਾਂ ਦਵਾਈ ਲਈ ਤੇ ਉਸ ਤੋਂ ਬਾਅਦ ਅਗਰਵਾਲ ਲਾਟਰੀ ਸਟਾਲ ਹੁਸ਼ਿਆਰਪੁਰ ਤੋਂ ਲਾਟਰੀ ਖ਼ਰੀਦੀ। ਲਾਟਰੀ ਜੱਤੁ ਬਜ਼ੁਰਗ ਨੇ ਦਸਿਆ ਕਿ ਇਸ ਲਾਟਰੀ ਦੀ ਜਾਣਕਾਰੀ ਲਾਟਰੀ ਸਟਾਲ ਦੇ ਮਾਲਕ ਵੱਲੋਂ ਫੋਨ ਉਤੇ ਦਿੱਤੀ ਗਈ।
- Stubble Burning Case: ਅਧਿਕਾਰੀਆਂ ਤੋਂ ਪਰਾਲੀ ਨੂੰ ਅੱਗ ਲਗਾਉਣ ਵਾਲੇ ਦੋ ਕਿਸਾਨ ਗ੍ਰਿਫ਼ਤਾਰ, ਕਿਸਾਨਾਂ ਨੇ ਸੱਦੀ ਹੰਗਾਮੀ ਮੀਟਿੰਗ, ਵੱਡੇ ਐਕਸ਼ਨ ਦੀ ਸੰਭਾਵਨਾ
- Murder in Tarn Taran: ਅਣਪਛਾਤਿਆਂ ਨੇ ਘਰ 'ਚ ਦਾਖਿਲ ਹੋਕੇ ਸੁੱਤੇ ਪਏ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਕੁੱਝ ਮਹੀਨੇ ਪਹਿਲਾਂ ਵਿਦੇਸ਼ ਤੋਂ ਪਰਤਿਆ ਸੀ ਮ੍ਰਿਤਕ
- Mohali Police AGTF Encounter Update: ਮੁਕਾਬਲੇ ਮਗਰੋਂ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦਾ ਗੁਰਗਾ ਕੀਤਾ ਗ੍ਰਿਫ਼ਤਾਰ, ਇੱਕ ਗੈਂਗਸਟਰ ਹੋਇਆ ਫਰਾਰ
ਬੱਚਿਆਂ ਦੀ ਸਲਾਹ ਨਾਲ ਕਰਨਗੇ ਪੈਸਿਆਂ ਦੀ ਵਰਤੋਂ: ਬਜ਼ੁਰਗ ਸ਼ੀਤਲ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦੇ ਨੇ ਤੇ ਉਨ੍ਹਾਂ ਦੇ 2 ਬੱਚੇ ਨੇ ਜੋ ਕਿ ਵਿਆਹੇ ਹੋਏ ਹਨ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਨਾਲ ਹੀ ਸਲਾਹ ਕਰਕੇ ਉਹ ਇਨ੍ਹਾਂ ਪੈਸਿਆਂ ਦੀ ਵਰਤੋਂ ਕਰਨਗੇ।
ਲਾਟਰੀ ਵਿਕਰੇਤਾ ਨੇ ਵੀ ਜ਼ਾਹਿਰ ਕੀਤੀ ਖੁਸ਼ੀ : ਦੂਜੇ ਪਾਸੇ ਸਟਾਲ ਮਾਲਕ ਅਗਰਵਾਲ ਨੇ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਲਾਟਰੀ ਵੇਚਣ ਦਾ ਕੰਮ ਕਰਦਾ ਹੈ ਤੇ ਪਹਿਲਾਂ ਉਸਦੇ ਪਿਤਾ ਕੰਮ ਕਰਦੇ ਸਨ ਤੇ ਉਨ੍ਹਾਂ ਦੇ ਸਟਾਲ ਦੀ ਅੱਜ ਤੀਜੀ ਕਰੋੜਾਂ ਦੀ ਲਾਟਰੀ ਨਿਕਲੀ ਹੈ ਜੋ ਕਿ ਵੱਡੀ ਅਤੇ ਖੁਸ਼ੀ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਅਸੀਂ ਅਕਸਰ ਹੀ ਦੇਖਿਆ ਹੈ ਕਈ ਲੋਕਾਂ ਨੂੰ ਕਿਸਮਤ ਅਜ਼ਮਾਉਂਦੇ ਹੋਏ, ਪਰ ਇਨੀਂ ਜਲਦੀ ਰਿਜ਼ਲਟ ਕਿਸੇ ਦਾ ਨਹੀਂ ਆਇਆ ਜਿਨਾਂ ਜਲਦੀ ਬਜ਼ੁਰਗ ਸ਼ੀਤਲ ਸਿੰਘ ਦਾ ਆਇਆ ਹੈ।