ETV Bharat / state

Drug Addicted Son attacked Mother : ਨਸ਼ੇੜੀ ਪੁੱਤ ਨੇ ਆਪਣੀ ਮਾਂ ਉੱਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ

ਹੁਸ਼ਿਆਰਪੁਰ ਦੇ ਪਿੰਡ ਨੋਸ਼ਹਿਰਾ ਵਿਚ ਇਕ ਨਸ਼ੇੜੀ ਪੁੱਤ ਬਲੋ ਆਪਣੀ ਮਾਂ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ। ਇਸ ਦੌਰਾਨ ਉਸ ਦੀ ਮਾਂ ਜਖ਼ਮੀ ਹੋ ਗਈ, ਜੋ ਕਿ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਫਿਲਹਾਲ, ਮੁਲਜ਼ਮ ਪੁੱਤਰ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।

Drug Addicted Son attacked his Mother In Hoshiarpur, ਪਿੰਡ ਨੋਸ਼ਹਿਰਾ
Drug Addicted Son attacked his Mother In Hoshiarpur
author img

By

Published : Jan 29, 2023, 7:58 AM IST

Updated : Jan 29, 2023, 8:13 AM IST

ਨਸ਼ੇੜੀ ਪੁੱਤ ਨੇ ਆਪਣੀ ਮਾਂ ਉੱਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ

ਹੁਸ਼ਿਆਰਪੁਰ: ਜ਼ਿਲ੍ਹੇ ਦੇ ਪਿੰਡ ਨੋਸ਼ਹਿਰਾ ਤੋਂ ਇਕ ਸ਼ਰਮਨਾਕ ਤੇ ਦੁੱਖ ਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਨਸ਼ੇੜੀ ਪੁੱਤਰ ਨੇ ਨਸ਼ੇ ਦੀ ਹਾਲਤ ਵਿੱਚ ਆਪਣੀ ਮਾਂ ਉੱਤੇ ਹੀ ਤੇਜ਼ਧਾਰ ਨਾਲ ਹਮਲਾ ਕਰ ਦਿੱਤਾ। ਜਖਮੀ ਹਾਲਤ ਵਿੱਚ ਮਹਿਲਾ ਨੂੰ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਆਂਢ-ਗੁਆਂਢ ਵਿੱਚ ਰਹਿੰਦੇ ਲੋਕਾਂ ਦਾ ਕਹਿਣਾ ਹੈ ਕਿ ਉਸ ਦਾ ਪੁੱਤਰ ਅਕਸਰ ਪੈਸਿਆਂ ਲਈ ਆਪਣੀ ਮਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਹੈ।

ਨਸ਼ੇ ਦਾ ਆਦੀ ਹੈ ਹਮਲਾਵਰ ਪੁੱਤ : ਜਾਣਕਾਰੀ ਦਿੰਦੇ ਹੋਏ ਜਖਮੀ ਔਰਤ ਦੇ ਗੁਆਂਢੀ ਮਲਕੀਤ ਸਿੰਘ ਨੇ ਦੱਸਿਆ ਕਿ ਜਖ਼ਮੀ ਮਹਿਲ ਦਾ ਪੁੱਤ ਨਸ਼ੇ ਦਾ ਆਦੀ ਹੈ। ਮਹਿਲਾ ਦੇ ਪੁੱਤਰ ਨੇ ਨਸ਼ੇ ਦੀ ਹਾਲਤ ਵਿੱਚ ਆਪਣੀ ਮਾਂ ਉੱਤੇ ਤੇਜਧਾਰ ਹਥਿਆਰ ਨਾਲ ਪਿੱਛੋਂ ਦੀ ਹਮਲਾ ਕਰ ਦਿੱਤਾ। ਇਸ ਕਾਰਨ ਜਾਗਿੰਦਰ ਦੇਵੀ ਜਖ਼ਮੀ ਹੋ ਗਈ। ਉਸ ਨੇ ਦੱਸਿਆ ਕਿ ਜਖਮੀ ਔਰਤ ਨੂੰ ਪਹਿਲਾਂ ਮੁਕੇਰੀਆਂ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਪਰ, ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।

ਪਹਿਲਾਂ ਵੀ ਮਾਂ ਨਾਲ ਕਰਦਾ ਸੀ ਲੜਾਈ ਝਗੜੇ: ਜਖ਼ਮੀ ਔਰਤ ਦੀ ਭਤੀਜੀ ਸਿੰਮੀ ਤੇ ਧੀ ਸ਼ਾਲੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਖਮੀ ਹੋਈ ਜਾਗਿੰਦਰੋ ਦੇ ਪੁੱਤਰ ਰੇਸ਼ਮ ਲਾਲ ਨੇ ਆਪਣੀ ਮਾਂ ਉੱਤੇ ਹਮਲਾ ਕਰ ਕੇ ਉਸ ਨੂੰ ਜਖਮੀ ਕੀਤਾ ਹੈ। ਉਸ ਨੇ ਕਿਹਾ ਕੀ ਹਮਲੇ ਕਾਰਨ ਜਾਗਿੰਦਰੋ ਦੇ ਕਾਫ਼ੀ ਜਿਆਦਾ ਸੱਟਾਂ ਲੱਗੀਆਂ ਹਨ। ਰੇਸ਼ਮ ਨਸ਼ੇ ਦਾ ਆਦੀ ਹੈ, ਉਸ ਵੱਲੋ ਪਹਿਲਾਂ ਵੀ ਆਪਣੀ ਮਾਂ ਉੱਤੇ ਨਸ਼ੇ ਲਈ ਪੈਸੇ ਨੂੰ ਲੈ ਕੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਹੈ। ਉਸ ਨੇ ਕਿਹਾ ਕਿ ਅੱਡੇ ਤੋਂ ਆਉਂਦੇ ਸਮੇਂ ਮਾਂ ਉੱਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ। ਫਿਲਹਾਲ ਮੁਲਜ਼ਮ ਪੁੱਤਰ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ।

ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨੇ ਦੱਸਿਆ ਕੀ ਜਾਗਿੰਦਰੋ ਦੇ ਬੇਟੇ ਨੇ ਹੀ ਉਸ ਉੱਤੇ ਤੇਜਧਾਰ ਹਥਿਆਰ ਨਾਲ ਹਮਲਾ ਕਰਦੇ ਹੋਏ ਉਸ ਨੂੰ ਜਖ਼ਮੀ ਕੀਤਾ ਹੈ। ਡਾਕਟਰ ਨੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਜਿਸ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਾਗਿੰਦਰੋ ਦੇ ਬਿਆਨ ਲੈ ਕੇ ਉਸ ਦੇ ਮੁਲਜ਼ਮ ਪੁੱਤਰ ਉੱਤੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: police arrested arms smugglers: 8 ਪਿਸਤੌਲ ਅਤੇ ਜਾਅਲੀ ਕਰੰਸੀ ਸਮੇਤ 2 ਗ੍ਰਿਫ਼ਤਾਰ, ਅੱਤਵਾਦੀ ਅਰਸ਼ ਡੱਲਾ ਦੇ ਗਰੁੱਪ ਨੂੰ ਦੇਣੇ ਸਨ ਹਥਿਆਰ

Last Updated : Jan 29, 2023, 8:13 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.