ETV Bharat / state

ਹੁਸ਼ਿਆਰਪੁਰ ਦੇ ਦੋਆਬਾ ਪਬਲਿਕ ਸਕੂਲ ਦੇ ਮੂਹਰੇ ਵਿਦਿਆਰਥੀਆਂ ਦੇ ਮਾਪਿਆਂ ਦਾ ਧਰਨਾ

ਬੀਤੇ ਦਿਨ ਸਥਾਨਕ ਦੋਆਬਾ ਪਬਲਿਕ ਸਕੂਲ ਦੇ ਅੱਗੇ ਮਾਹੌਲ ਉਸ ਵੇਲੇ ਤਣਾਅ ਵਾਲਾ ਹੋ ਗਿਆ ਜਦੋਂ ਸਕੂਲ ਪ੍ਰਬੰਧਕਾਂ ਵਲੋਂ ਜ਼ਬਰੀ ਵਸੂਲੀਆਂ ਜਾਂਦੀਆਂ ਫ਼ੀਸਾਂ, ਸਲਾਨਾ ਫ਼ਡਾਂ ਅਤੇ ਬੱਸ ਕਿਰਾਏ ਦੇ ਵਿਰੋਧ ਵਿਚ ਸਕੂਲ ਵਿਰੁੱਧ ਨਾਅਰੇਬਾਜੀ ਸ਼ੁਰੂ ਕਰ ਦਿੱਤੀ।

ਦੋਆਬਾ ਪਬਲਿਕ ਸਕੂਲ ਦੇ ਮੂਹਰੇ ਧਰਨਾ ਦਿੰਦੇ ਹੋਏ ਮਾਪੇ

author img

By

Published : Apr 24, 2021, 11:05 PM IST

ਹੁਸ਼ਿਆਰਪੁਰ: ਬੀਤੇ ਦਿਨ ਸਥਾਨਕ ਦੋਆਬਾ ਪਬਲਿਕ ਸਕੂਲ ਦੇ ਅੱਗੇ ਮਾਹੌਲ ਉਸ ਵੇਲੇ ਤਣਾਅ ਵਾਲਾ ਹੋ ਗਿਆ ਜਦੋਂ ਸਕੂਲ ਪ੍ਰਬੰਧਕਾਂ ਵਲੋਂ ਜ਼ਬਰੀ ਵਸੂਲੀਆਂ ਜਾਂਦੀਆਂ ਫ਼ੀਸਾਂ, ਸਲਾਨਾ ਫ਼ਡਾਂ ਅਤੇ ਬੱਸ ਕਿਰਾਏ ਦੇ ਵਿਰੋਧ ਵਿਚ ਸਕੂਲ ਅੱਗੇ ਨਾਅਰੇਬਾਜੀ ਸ਼ੁਰੂ ਕਰ ਦਿੱਤੀ।

ਦੋਆਬਾ ਪਬਲਿਕ ਸਕੂਲ ਦੇ ਮੂਹਰੇ ਧਰਨਾ ਦਿੰਦੇ ਹੋਏ ਮਾਪੇ

ਧਰਨਾਕਾਰੀ ਸ਼ਾਂਤੀਪੂਰਬਕ ਨਾਅਰੇਬਾਜੀ ਕਰ ਰਹੇ ਸਨ ਤਾਂ ਸਕੂਲ ਦੀਆਂ ਮਹਿਲਾਂ ਅਧਿਆਪਕਾਂ ਨੇ ਔਰਤਾਂ ਹੋਣ ਦਾ ਫ਼ਾਇਦਾ ਲੈਂਦੇ ਹੋਏ ਮਾਪਿਆਂ ਨੂੰ ਹੱਥ ਖ਼ੜ੍ਹੇ ਕਰ ਮਾਪਿਆਂ ਵਿਰੁੱਧ ਬੋਲਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਮਾਹੌਲ ਪੂਰੀ ਤਰਾਂ ਗਰਮਾ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਵੱਡੀ ਗਿਣਤੀ ਵਿਚ ਇੱਕਠੇ ਹੋਏ ਸਕੂਲ ਵਿਚ ਪੜ੍ਹਦੇ ਬੱਚਿਆਂ ਦੇ ਵੱਡੀ ਗਿਣਤੀ ਵਿਚ ਇੱਕਠੇ ਹੋਏ ਮਾਪਿਆਂ ਨੇ ਦੱਸਿਆ ਕਿ ਨਵੇਂ ਸੈਸ਼ਨ ਵਿਚ ਅਗਲੀਆਂ ਕਲਾਸਾਂ ਵਿਚ ਦਾਖ਼ਲ ਹੋਏ ਬੱਚਿਆਂ ਦੇ ਘਰਾਂ ਨੂੰ ਭੇਜੀਆਂ ਫ਼ੀਸ ਸਲਿੱਪਾਂ ’ਚ ਫ਼ੀਸਾਂ ਵਿਚ ਬੇਹਤਾਸ਼ਾ ਵਾਧਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਨਾਲ ਹੀ ਸਕੂਲ ਵੱਲੋਂ ਸਲਾਨਾ ਇਮਾਰਤੀ ਫੰਡ, ਪਿਛਲੇ ਇੱਕ ਸਾਲ ਤੋਂ ਖੜ੍ਹੀਆਂ ਸਕੂਲਾਂ ਦੀਆਂ ਬੱਸਾਂ ਦੀਆਂ ਫ਼ੀਸਾਂ ਵਸੂਲਣ ਦੇ ਹੁਕਮ ਚਾੜ੍ਹ ਦਿੱਤੇ |

ਜਦੋਂ ਉਨ੍ਹਾਂ ਬੱਸਾਂ ਦੇ ਕਿਰਾਏ ਪ੍ਰਤੀ ਰੋਸ ਪ੍ਰਗਟ ਕੀਤਾ ਤਾਂ ਸਕੂਲ ਪ੍ਰਬੰਧਕਾਂ ਦਾ ਉੱਤਰ ਸੀ ਕਿ ਉਨ੍ਹਾਂ ਦੇ ਬੱਸਾਂ ਦੇ ਚਾਲਕ ਅਤੇ ਸਹਿ ਚਾਲਕ ਨੌਕਰੀ ਛੱਡ ਕੇ ਚਲੇ ਜਾਣਗੇ, ਸੋ ਉਨ੍ਹਾਂ ਦੀਆਂ ਤਨਖ਼ਾਹਾਂ ਮਾਪਿਆਂ ਨੇ ਹੀ ਦੇਣੀਆਂ ਹਨ ਕਿਉਂਕਿ ਦੋਆਬਾ ਸਕੂਲ ਇਲਾਕੇ ਦਾ ਇੱਕ ਨੰਬਰ ਸਕੂਲ ਹੈ |

ਇਸ ਮੌਕੇ ਏਸੀਪੀ ਤੁਸ਼ਾਰ ਗੁਪਤਾ ਅਤੇ ਐਸਐਚਓ ਸਤਵਿੰਦਰ ਸਿੰਘ ਧਾਲੀਵਾਲ ਵੱਡੀ ਗਿਣਤੀ ਵਿਚ ਫ਼ੋਰਸ ਲੈ ਕੇ ਪਹੁੰਚੇ। ਉਨ੍ਹਾਂ ਸਕੂਲ ਪ੍ਰਬੰਧਕਾਂ ਨਾਲ ਗਲਬਾਤ ਕਰਕੇ ਧਰਨਾਕਾਰੀਆਂ ਦੀਆਂ ਸਾਰੀਆਂ ਸ਼ਰਤਾਂ ਮਨਵਾ ਕੇ ਧਰਨਾ ਖ਼ਤਮ ਕਰਵਾਇਆ।

ਇਹ ਵੀ ਪੜ੍ਹੋ: ਕੈਪਟਨ ਸਰਕਾਰ ਦੀਆਂ ਕਰੋਨਾ ਗਾਈਡਲਾਈਂਸ ਨੂੰ ਕਾਂਗਰਸੀ ਜਾਣਦੇ ਟਿੱਚ

ETV Bharat Logo

Copyright © 2024 Ushodaya Enterprises Pvt. Ltd., All Rights Reserved.