ਗੁਰਦਾਸਪੁਰ: ਬਟਾਲਾ ਦੇ ਗਾਂਧੀ ਚੌਕ ਵਿਖੇ ਸ਼ਿਵ ਸੈਨਾ ਬਾਲ ਠਾਕਰੇ ਅਤੇ ਆਜ਼ਾਦ ਪਾਰਟੀ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਚੱਕਾ ਜਾਮ ਕਰ ਬਟਾਲਾ ਨੂੰ ਜ਼ਿਲ੍ਹਾ ਦਾ ਦਰਜਾ ਦੇਣ ਦੀ ਮੰਗ ਲੈਕੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਉਥੇ ਹੀ ਸ਼ਿਵ ਸੈਨਾ ਦੇ ਜਿਲ੍ਹਾਂ ਪ੍ਰਧਾਨ ਰਮੇਸ਼ ਨਈਅਰ ਅਤੇ ਆਜ਼ਾਦ ਪਾਰਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਨੇ ਕਿਹਾ ਕਿ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਬਹੁਤ ਲੰਬੇ ਸਮੇ ਤੋਂ ਉਹਨਾਂ ਅਤੇ ਹੋਰਨਾਂ ਬਟਾਲਾ ਦੇ ਲੋਕਾਂ ਵਲੋਂ ਉੱਠਈ ਜਾ ਰਹੀ ਹੈ। ਸੰਘਰਸ਼ ਵੀ ਕੀਤੇ ਗਏ।
ਪਰ ਸਮੇਂ ਦੀਆ ਸਰਕਾਰਾਂ ਨੇ ਹਮੇਸ਼ਾ ਬਟਾਲਾ ਨਾਲ ਵਿਤਕਰਾ ਕੀਤਾ ਹੈ। ਉਹਨਾਂ ਕਿਹਾ ਕਿ ਮਾਲੇਰਕੋਟਲਾ ਨੂੰ ਜੋ ਜ਼ਿਲ੍ਹਾ ਐਲਾਨ ਕੀਤਾ ਗਿਆ ਹੈ। ਬਟਾਲਾ ਨਾਲ ਇਕ ਵਿਤਕਰਾ ਹੈ, ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਲੋਕਾਂ ਵਲੋਂ ਲਗਾਤਾਰ ਕੀਤੀ ਜਾਂਦੀ ਰਹੀ ਹੈ।
ਉਹਨਾਂ ਕਿਹਾ ਕਿ ਬਟਾਲਾ ਹਰ ਪੱਖ ਤੋਂ ਜ਼ਿਲ੍ਹਾ ਬਣਨ ਲਈ ਸ਼ਰਤਾਂ ਪੂਰੀਆਂ ਕਰਦਾ ਹੈ। ਪਿੰਡਾਂ ਦੀ ਗਿਣਤੀ ਵੀ ਵੱਧ ਹੈ ਇਸ ਲਈ ਉਹਨਾਂ ਸੂਬਾ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਅੱਗੇ ਅਪੀਲ ਕੀਤੀ ਕਿ ਬਟਾਲਾ ਨੂੰ ਜ਼ਿਲ੍ਹਾ ਦਾ ਦਰਜਾ ਦਿੱਤਾ ਜਾਵੇ।
ਇਹ ਵੀ ਪੜ੍ਹੋ:- ਅੱਜ ਦਾ ਰਾਸ਼ੀਫਲ: ਜਾਣੋਂ ਕਿਵੇਂ ਰਹੇਗਾ ਤੁਹਾਡਾ ਦਿਨ