ਹੁਸ਼ਿਆਰਪੁਰ: 4 ਦਿਨ੍ਹਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਹੁਸ਼ਿਆਰਪੁਰ ਟਾਂਡਾ ਰੋਡ (Hoshiarpur Tanda Road) 'ਤੇ ਸਥਿਤ ਅੰਬਰ ਪੈਲੇਸ ਦੇ ਨੇੜੇ ਝਾੜੀਆਂ ਵਿਚ ਲਟਕਦੀ ਹੋਈ ਮਿਲੀ ਹੈ। ਪੁਲਿਸ ਨੇ ਲਾਸ਼ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਮ੍ਰਿਤਕ ਦੀ ਪਹਿਚਾਣ ਕਮਲਪ੍ਰੀਤ ਪੁੱਤਰ ਰਾਮ ਸਰੂਪ ਨਿਵਾਸੀ ਅਸਲਪੁਰ ਵਿਖੇ ਵੱਜੋਂ ਹੋਈ ਹੈ। ਮੌਕੇ 'ਤੇ ਪਹੁੰਚੇ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਕਮਲਪ੍ਰੀਤ ਹੁਸ਼ਿਆਰਪੁਰ (Hoshiarpur) ਵਿੱਚ ਸਕਿਊਰਟੀ ਗਾਰਡ (Security guard) ਦਾ ਕੰਮ ਕਰਦਾ ਸੀ।
ਉਸਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕਮਲਪ੍ਰੀਤ ਡਿਊਟੀ ਖ਼ਤਮ ਕਰਕੇ ਕਿਧਰੇ ਚਲਾ ਗਿਆ ਸੀ। ਉਸਦੇ ਘਰ ਨਾ ਪਹੁੰਚਣ ਤੇ ਘਰਵਾਲੇ ਪ੍ਰੇਸ਼ਾਨ ਸਨ। ਜਿਸ ਤੋਂ ਬਾਅਦ ਉਹ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਉਸਦੀ ਭਾਲ ਕਰਦੇ ਰਹੇ। ਜਿਸ ਦੇ 4 ਦਿਨ ਬਾਅਦ ਕਿਸੇ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਅੰਬਰ ਪੈਲੇਸ ਦੇ ਨੇੜੇ ਇਕ ਮੋਟਰਸਾਈਕਲ ਖੜਿਆ ਹੈ, ਜਿਸਦਾ ਨੰਬਰ pb 07 bp 4871 ਹੈ।
ਇਸ ਬਾਰੇ ਪਤਾ ਲੱਗਦੇ ਹੀ ਜਦੋਂ ਉਨ੍ਹਾਂ ਪਰਿਵਾਰਿਕ ਮੈਂਬਰ ਉਥੇ ਪੁੱਜੇ ਤਾਂ ਦੇਖਿਆ ਕਿ ਝਾੜੀਆਂ ਵਿੱਚ ਕੋਈ ਲਾਸ਼ ਲਟਕ ਰਹੀ ਹੈ। ਜਦੋਂ ਉਨ੍ਹਾਂ ਨੇ ਕੋਲ ਜਾ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਉਹ ਲਾਸ਼ ਕਮਲਪ੍ਰੀਤ ਦੀ ਹੀ ਹੈ।
ਫਿਲਹਾਲ ਪੁਲਿਸ ਨੇ ਲਾਸ਼ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਅਸਪਤਾਲ (Government Hospital) ਵਿੱਚ ਰਖਵਾ ਦਿਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਮੌਤ ਦੇ ਕਾਰਣਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਚਲੇਗਾ।
ਇਹ ਵੀ ਪੜ੍ਹੋ: ਨਸ਼ੇ ਨੇ ਲਈ ਇੱਕ ਹੋਰ ਪੰਜਾਬੀ ਨੌਜਵਾਨ ਦੀ ਜਾਨ