ਹੁਸ਼ਿਆਰਪੁਰ: ਦੇਸ਼ ਵਿੱਚ ਲਗਾਤਾਰ ਬਲਾਤਕਾਰ ਦੇ ਮਾਮਲੇ ਵੱਧ ਰਹੇ ਹਨ ਅਤੇ ਇਨ੍ਹਾਂ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਫਾਸਟ ਟਰੈਕ ਕੋਰਟ ਬਣਾਏ ਗਏ ਹਨ ਜਿਨ੍ਹਾਂ ਵਿੱਚ ਸਮਾਂਬੱਧ ਹੋ ਕੇ ਅਦਾਲਤਾਂ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਅਤੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਹੁਸ਼ਿਆਰਪੁਰ ਦੀ ਤਹਿਸੀਲ ਤਲਵਾੜਾ ਵਿੱਚ 23 ਜਨਵਰੀ 2019 ਨੂੰ ਹੋਏ ਬਲਾਤਕਾਰ ਦੇ ਦੋਸ਼ੀ ਨੂੰ ਅਦਾਲਤ ਵੱਲੋਂ ਪੂਰੇ ਇੱਕ ਸਾਲ ਦੇ ਅੰਦਰ ਕਾਰਵਾਈ ਕਰ ਸਜ਼ਾ ਸੁਣਾਈ ਗਈ ਹੈ।
ਦੱਸ ਦਈਏ ਕਿ 23 ਜਨਵਰੀ 2019 ਨੂੰ ਇੱਕ 10 ਸਾਲ ਦੀ ਨਾਬਾਲਗ ਕੁੜੀ ਦਾ 35 ਸਾਲ ਦੇ ਅਜੀਤ ਕੁਮਾਰ ਉਰਫ਼ ਜੀਤਾ ਨੇ ਉਸ ਕੁੜੀ ਦੇ ਨਸ਼ੇ ਦਾ ਟੀਕਾ ਲਗਾ ਕੇ ਉਸ ਨਾਲ ਬਲਾਤਕਾਰ ਕੀਤਾ ਸੀ। ਕੁੜੀ ਦੇ ਪਰਿਵਾਰਕ ਮੈਂਬਰਾਂ ਨੇ 24 ਜਨਵਰੀ ਨੂੰ ਇਸ ਦਾ ਮਾਮਲਾ ਦਰਜ ਕਰਵਾਇਆ ਸੀ ਅਤੇ ਕੋਰਟ ਨੇ ਇੱਕ ਸਾਲ ਦੇ ਅੰਦਰ ਕਾਰਵਾਈ ਕਰਦਿਆਂ ਦੋਸ਼ੀ ਨੂੰ 20 ਸਾਲ ਦੀ ਸਜ਼ਾ ਅਤੇ 80 ਹਜ਼ਾਰ ਰੁਪਏ ਲਗਾਇਆ ਹੈ।
ਇਹ ਵੀ ਪੜ੍ਹੋ: ਪਾਕਿਸਤਾਨ ਵਿੱਚ ਸਿੱਖਾਂ 'ਤੇ ਹੋ ਰਹੇ ਅਤਿਆਚਾਰ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਸੱਦੀ ਮੀਟਿੰਗ
ਇਸ ਬਾਰੇ ਸਰਕਾਰੀ ਵਕੀਲ ਜੀਐਸ ਗਰੇਵਾਲ ਨੇ ਦੱਸਿਆ ਕਿ ਅਦਾਲਤ ਨੇ 2018 ਵਿੱਚ ਕੇਂਦਰ ਸਰਕਾਰ ਨੇ ਇਨ੍ਹਾਂ ਮਾਮਲਿਆਂ 'ਤੇ ਸਜ਼ਾਵਾਂ ਬਹੁਤ ਸਖ਼ਤ ਕਰ ਦਿੱਤੀਆਂ ਹਨ ਅਤੇ ਪ੍ਰਕਿਰਿਆ ਵੀ ਬਹੁਤ ਆਸਾਨ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਐਡੀਸ਼ਨਲ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ ਆਰੋਪੀ ਨੂੰ 376 AB, 354B, 328, 77 ਧਾਰਾ ਦੇ ਤਹਿਤ ਦੋਸ਼ੀ ਕਰਾਰ ਦਿੰਦੇ ਹੋਏ ਉਸ ਨੂੰ 20 ਸਾਲ ਦੀ ਸਜ਼ਾ ਅਤੇ 80 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ।