ਹੁਸ਼ਿਆਰਪੁਰ : ਤਲਵਾੜਾ ਦੇ ਟੈਰਸ ਰੋੜ ਉੱਤੇ ਪੈਂਦੇ ਹੋਟਲ ਮੂਨ ਕਿਯੂ-3 ਵਿੱਚ ਚਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕਰਦੇ ਹੋਏ ਤਲਵਾੜਾ ਪੁਲਿਸ ਵਲੋਂ ਵੀਰਵਾਰ ਨੂੰ ਬਾਅਦ ਦੁਪਿਹਰ ਰੇਡ ਕਰਕੇ 6 ਜੋੜਿਆਂ ਨੂੰ ਰੰਗਰਲੀਆਂ ਮਨਾਉਂਦੇ ਹੋਏ ਕਾਬੂ ਕੀਤਾ। ਪੁਲਿਸ ਹੋਟਲ ਵਿੱਚੋਂ ਫੜੇ ਗਏ ਜੋੜੀਆਂ ਨੂੰ ਥਾਣਾ ਤਲਵਾੜਾ ਵਿੱਚ ਵੱਖ-ਵੱਖ ਗੱਡੀਆਂ ਵਿੱਚ ਪਾ ਕੇ ਜਾਂਚ ਲਈ ਲੈ ਗਈ। ਅਤੇ ਹੋਟਲ ਨੂੰ ਬਾਹਰੋਂ ਤਾਲਾ ਲਗਾ ਕੇ ਸੀਲ ਕਰ ਦਿੱਤਾ। ਦੇਰ ਸ਼ਾਮ ਥਾਣਾ ਤਲਵਾੜਾ ਵਿੱਚ ਥਾਣਾ ਮੁੱਖੀ ਹਰਗੁਰਦੇਵ ਸਿੰਘ ਵਲੋਂ ਇਸ ਸੰਬੰਧ ਵਿੱਚ ਕੀਤੀ ਗਈ
ਪੁਲਿਸ ਨੇ ਮੁਲਾਜ਼ਮ ਭੇਜਿਆ ਗਾਹਕ ਬਣਾ ਕੇ : ਪ੍ਰੈੱਸ ਕੋਨਫ੍ਰੇਸ ਵਿੱਚ ਦੱਸਿਆ ਗਿਆ ਕਿ ਉਨ੍ਹਾਂ ਨੂੰ ਇੱਕ ਜਾਣਕਾਰੀ ਹਾਸਿਲ ਹੋਈ ਸੀ ਕਿ ਟੈਰਸ ਰੋੜ ਤੇ ਇੱਕ ਹੋਟਲ ਵਿੱਚ ਦੇਹ ਵਪਾਰ ਦਾ ਧੰਦਾ ਹੋ ਰਿਹਾ ਹੈ। ਜਿਸ ਜਾਣਕਾਰੀ ਤੋਂ ਬਾਅਦ ਉਨ੍ਹਾਂ ਵਲੋਂ ਆਪਣੇ ਇੱਕ ਮੁਲਾਜ਼ਮ ਨੂੰ 500 -500 ਦੇ ਨੋਟ ਕਿਤੇ ਗਏ ਨੰਬਰੀ ਨੋਟਾਂ ਨਾਲ ਹੋਟਲ ਵਿੱਚ ਭੇਜਿਆ ਗਿਆ। ਜਿਸ ਤੋਂ ਬਾਅਦ ਉਕਤ ਮੁਲਾਜ਼ਮ ਨੇ ਸੂਚਨਾ ਸਹੀ ਹੋਣ ਦੀ ਤਸਦੀਕ ਫੋਨ ਤੇ ਕੀਤੀ ਅਤੇ ਹੋਟਲ ਵਿੱਚ ਰੇਡ ਕਰਕੇ ਦੇਹ ਵਪਾਰ ਵਿੱਚ ਸ਼ਾਮਲ ਕੁੜੀਆਂ ਅਤੇ ਮੁੰਡਿਆਂ ਨੂੰ ਫੜ ਸਕਣ ਦਾ ਸਹੀ ਸਮਾਂ ਦੱਸਦੇ ਹੋਏ ਪੁਲਿਸ ਪਾਰਟੀ ਨੂੰ ਉੱਥੇ ਪਹੁੰਚਣ ਦੀ ਗੱਲ ਕਹੀ।
- ਮਹਿੰਦਰ ਪਾਲ ਲੂੰਬਾ ਦੀ ਬਦਲੀ ਰੱਦ ਕਰਵਾਉਣ ਲਈ ਕਮੇਟੀ ਦਾ ਹੋਇਆ ਗਠਨ, ਆਪ ਨੇ ਮਾਨਹਾਨੀ ਦਾ ਮੁੱਕਦਮਾ ਕਰਨ ਦੀ ਖਿੱਚੀ ਤਿਆਰੀ
- ਫਿਰ ਲੋਕ ਕਹਿੰਦੇ ਪੁਲਿਸ ਵਾਲੇ ਮਦਦ ਨਹੀਂ ਕਰਦੇ, ਬਰਨਾਲਾ ਪੁਲਿਸ ਜ਼ਰੂਰ ਅਗਲੀ ਵਾਰ ਸੌ ਵਾਰ ਸੋਚੂ, ਪੜ੍ਹੋ ਸ਼ਰਾਬੀ ਦਾ ਕਾਰਨਾਮਾ
- ਖੁਦਕੁਸ਼ੀ ਕਿ ਹਾਦਸਾ, ਖੰਨਾ ਲਾਗੇ ਦੋਰਾਹਾ 'ਚ ਤੇਜ਼ ਮੀਂਹ ਕਾਰਨ ਸਰਹਿੰਦ ਨਹਿਰ 'ਚ ਡਿੱਗੀ ਕਾਰ, ਬਜ਼ੁਰਗ ਜੋੜੇ ਦੀ ਮੌਤ
ਹੋਟਲ ਮਾਲਿਕ ਹੋਇਆ ਮੌਕੇ ਤੋਂ ਫਰਾਰ : ਜਿਸ ਤੋਂ ਬਾਅਦ ਉਹ ਖੁਦ ਪੁਲਿਸ ਪਾਰਟੀ ਨੂੰ ਨਾਲ ਲੈਕੇ ਹੋਟਲ ਵਿੱਚ ਪਹੁੰਚੇ, ਜਿੱਥੋਂ ਪੁਲਿਸ ਨੇ ਜਿਸਮਫਿਰੋਸ਼ੀ ਦੇ ਧੰਦੇ ਵਿੱਚ ਸ਼ਾਮਲ 6 ਕੁੜੀਆਂ ਅਤੇ 4 ਬੰਦੇ ਹਿਰਾਸਤ ਵਿੱਚ ਲਏ ਹਨ। ਪੁਲਿਸ ਜਾਂਚ ਕਰ ਰਹੀ ਹੈ ਅਤੇ ਮੌਕੇ ਤੋਂ ਫਰਾਰ ਹੋਟਲ ਮਾਲਿਕ ਨੂੰ ਫੜਨ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ।