ਹੁਸ਼ਿਆਰਪੁਰ: ਪੰਜਾਬ ਸਮੇਤ ਪੂਰਾ ਦੇਸ਼ ਕੋਰੋਨਾ ਦੀ ਭਿਆਨਕ ਬਿਮਾਰੀ ਨਾਲ ਲੜਿਆ ਹੈ। ਇਸ ਦੌਰਾਨ ਕਈ ਲੋਕਾਂ ਦੀਆਂ ਮੌਤਾਂ ਵੀ ਹੋਈਆਂ ਤੇ ਕਈ ਲੋਕਾਂ ਨੇ ਕੋਰੋਨਾ ਦੀ ਇਸ ਬਿਮਾਰੀ 'ਤੇ ਜਿੱਤ ਵੀ ਦਰਜ ਕੀਤੀ। ਲੰਬਾ ਸਮਾਂ ਸੰਘਰਸ਼ ਤੋਂ ਬਾਅਦ ਕੋਰੋਨਾ ਦਾ ਖ਼ਤਰਾ ਕੁਝ ਘੱਟ ਹੋਇਆ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਕੋਰੋਨਾ ਨੇ ਪੰਜਾਬ 'ਚ ਦਸਤਕ ਦਿੱਤੀ ਹੈ। ਜਿਸ ਦੇ ਚੱਲਦਿਆਂ ਹੁਸ਼ਿਆਰਪੁਰ ਦੇ ਬਲਾਕ ਭੁੰਗਾ ਦੇ ਪਿੰਡ ਸ਼ੇਰਪੁਰ ਦੀ ਮਹਿਲਾ ਦੀ ਕੋਰੋਨਾ ਕਾਰਨ ਜਲੰਧਰ 'ਚ ਇਲਾਜ ਦੌਰਾਨ ਮੌਤ ਹੋ ਗਈ। ਜਿਸ ਤੋਂ ਬਾਅਦ ਸਿਹਤ ਵਿਭਾਗ ਹਰਕਤ 'ਚ ਆ ਗਿਆ ਹੈ।
ਕੋਰੋਨਾ ਨਾਲ ਨਜਿੱਠਣ ਲਈ ਕੀਤੀ ਪੂਰੀ ਤਿਆਰੀ: ਹੁਸ਼ਿਆਰਪੁਰ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਸਾਰੀ ਟੀਮ ਕੋਰੋਨਾ ਦੇ ਇਸ ਨਵੇਂ ਵੇਰੀਏਂਟ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਦੇ ਚੱਲਦਿਆਂ ਸਿਹਤ ਵਿਭਾਗ ਤੋਂ ਮਿਲੀ ਹਦਾਇਤਾਂ ਤੋਂ ਬਾਅਦ ਹੁਸ਼ਿਆਰਪੁਰ ਸਿਵਲ ਹਸਪਤਾਲ 'ਚ ਕੋਰੋਨਾ ਨਾਲ ਨਜਿੱਠਣ ਲਈ ਟੀਮ ਪੱਬਾਂ ਭਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਸਵਾਤੀ ਨੇ ਦੱਸਿਆ ਕਿ ਕੋਰੋਨਾ ਨਾਲ ਨਜਿੱਠਣ ਲਈ ਉਹਨਾਂ ਦੇ ਕੋਲ ਪੂਰੇ ਪ੍ਰਬੰਧ ਹਨ ਅਤੇ ਜੇਕਰ ਆਕਸੀਜਨ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਮੇਂ ਦੌਰਾਨ ਆਕਸੀਜਨ ਦੀ ਕਮੀ ਕਾਰਨ ਬਹੁਤ ਦਿੱਕਤ ਆਈ ਸੀ। ਉਸ ਨੂੰ ਵੀ ਇਸ ਵੇਲੇ ਪਹਿਲ ਦੇ ਅਧਾਰ 'ਤੇ ਪੂਰਾ ਕੀਤਾ ਜਾ ਰਿਹਾ ਹੈ।
ਹਸਪਤਾਲ 'ਚ ਮਰੀਜਾਂ ਲਈ ਬਣਾਇਆ ਕੋਰੋਨਾ ਵਾਰਡ: ਡਾਕਟਰ ਨੇ ਦੱਸਿਆ ਕਿ ਜੇਕਰ ਕੋਰੋਨਾ ਵਾਰਡ ਦੀ ਗੱਲ ਕੀਤੀ ਜਾਵੇ ਤਾਂ ਫਿਲਹਾਲ ਕੋਰੋਨਾ ਦੇ ਦੱਸ ਬੈਡ ਉਹਨਾਂ ਦੇ ਕੋਲ ਪੂਰੀ ਤਰ੍ਹਾਂ ਤਿਆਰ ਹਨ। ਜੇਕਰ ਕੋਰੋਨਾ ਜ਼ਿਆਦਾ ਪੈਰ ਪਸਾਰਦਾ ਹੈ ਤਾਂ ਹੋਰ ਪੂਰੇ ਹਸਪਤਾਲ ਨੂੰ 200 ਬੈੱਡ ਵਿੱਚ ਕਨਵਰਟ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਕੋਰੋਨਾ ਮਹਾਂਮਾਰੀ ਦੇ ਲੱਛਣ ਹੁੰਦੇ ਹਨ ਤਾਂ ਉਸ ਨਾਲ ਘਬਰਾਣ ਦੀ ਕੋਈ ਲੋੜ ਨਹੀਂ ਹੈ। ਸਭ ਤੋਂ ਪਹਿਲਾਂ ਸਿਵਲ ਹਸਪਤਾਲ ਆ ਕੇ ਉਹ ਆਪਣਾ ਕੋਰੋਨਾ ਚੈਕਅੱਪ ਕਰਵਾਉਣ ਤਾਂ ਜੋ ਉਨ੍ਹਾਂ ਦਾ ਇਲਾਜ ਸਮੇਂ ਸਿਰ ਹੋ ਸਕੇ।
- Corona New Variant Update: ਕੋਰੋਨਾ ਦੇ ਨਵੇਂ ਰੂਪ ਨੂੰ ਲੈਕੇ ਪੰਜਾਬ ਦਾ ਸਿਹਤ ਵਿਭਾਗ ਅਲਰਟ, ਭੀੜ ਵਾਲੀਆਂ ਥਾਵਾਂ 'ਤੇ ਲੋਕਾਂ ਨੂੰ ਮਾਸਕ ਪਾਉਣਾ ਕੀਤਾ ਲਾਜ਼ਮੀ
- ਮਨੀ ਲਾਂਡਰਿੰਗ ਮਾਮਲੇ 'ਚ ED ਨੇ ਆਪ ਵਿਧਾਇਕ ਗੱਜਣ ਮਾਜਰਾ 'ਤੇ ਕੀਤੀ ਵੱਡੀ ਕਾਰਵਾਈ, 35.10 ਕਰੋੜ ਦੀ ਜਾਇਦਾਦ ਕੁਰਕ
- ਮਾਨਸਾ ਅਦਾਲਤ ਵੱਲੋਂ ਜ਼ਿਲ੍ਹਾ ਸਿੱਖਿਆ ਦਫਤਰ ਨੂੰ ਨਿਲਾਮ ਕਰਨ ਦੇ ਆਦੇਸ਼ ਜਾਰੀ, ਸਿੱਖਿਆ ਅਫਸਰ ਨੇ ਦਿੱਤੀ ਸਫਾਈ
ਕੋਰੋਨਾ ਦੇ ਨਵੇਂ ਰੂਪ JN.1 ਨੂੰ ਲੈਕੇ ਚਿਤਾਵਨੀ: ਪੰਜਾਬ ਵਿੱਚ ਕੋਰੋਨਾ ਦੇ ਨਵੇਂ ਰੂਪ JN.1 ਨੂੰ ਲੈ ਕੇ ਕੇਂਦਰੀ ਸਿਹਤ ਵਿਭਾਗ (Central Health Department) ਨੇ ਅਲਰਟ ਕੀਤਾ ਹੈ ਕਿ ਕੋਰੋਨਾ ਦਾ ਇਹ ਨਵਾਂ ਰੂਪ ਪੰਜਾਬ ਵਿੱਚ ਵੀ ਖਰਤਨਾਕ ਤਰੀਕੇ ਨਾਲ ਫੈਲ ਸਕਦਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅਲਰਟ ਮਗਰੋਂ ਪੰਜਾਬ ਸਿਹਤ ਵਿਭਾਗ ਨੇ ਤੁਰੰਤ ਐਕਸ਼ਨ ਵਿੱਚ ਆਉਂਦਿਆਂ ਸੂਬਾ ਵਾਸੀਆਂ ਲਈ ਕੋਰੋਨਾ ਤੋਂ ਬਚਾਅ ਸਬੰਧੀ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਹਨ।