ਹੁਸ਼ਿਆਰਪੁਰ: ਪੰਜਾਬ ਦੀ ਕਾਂਗਰਸ ਸਰਕਾਰ (Congress Government) ਵੱਲੋਂ ਪੰਜਾਬ ਵਿੱਚ ਹਿੰਦੂਆਂ ਦੀਆਂ ਪ੍ਰਮੁੱਖ ਮੰਗਾਂ ਨੂੰ ਅਣਦੇਖਾ ਕਰਨ ਦੇ ਖਿਲਾਫ਼ ਕਾਂਗਰਸ ਦੇ ਸੀਨੀਅਰ ਆਗੂ ਪੰਕਜ ਕ੍ਰਿਪਾਲ ਵੱਲੋਂ 19 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ (CM) ਦੀ ਕੋਠੀ ਖੁਦਕੁਸ਼ੀ (suicide) ਕਰਨ ਦੇ ਕੀਤੇ ਐਲਾਨ ਅਨੁਸਾਰ ਪੰਕਜ ਕ੍ਰਿਪਾਲ ਖੁਦਕੁਸ਼ੀ (suicide) ਕਰਨ ਲਈ ਚੰਡੀਗੜ੍ਹ ਰਵਾਨਾ ਹੋ ਗਿਆ ਹੈ।
ਇਸ ਮੌਕੇ ਪੰਕਜ ਕ੍ਰਿਪਾਲ ਨੇ ਦੱਸਿਆ ਕਿ ਅੱਤਵਾਦ ਦੌਰਾਨ ਸ਼ਹੀਦ ਹੋਏ 35 ਹਜ਼ਾਰ ਪਰਿਵਾਰਾਂ ਨੂੰ ਮੁਆਵਜ਼ਾ ਦੇਣ, ਸ਼ਹਿਰੀ ਖੇਤਰ ਵਿੱਚ ਹਿੰਦੂ ਅਬਾਦੀ ਵਾਲੀਆਂ ਸੀਟਾਂ ਹਿੰਦੂਆਂ ਨੂੰ ਦੇਣ, ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਿੰਦੂਆਂ ਨੂੰ ਆਰਥਿਕ ਸਹਾਇਤਾ ਦੇਣ ਅਤੇ ਪੰਜਾਬ ਦੀਆਂ ਗਾਊਸ਼ਾਲਾਂ ਦੇ ਬਿਜਲੀ ਦੇ ਬਿੱਲ ਮੁਆਫ ਕਰਨ ਆਦਿ ਮੰਗਾਂ ਸਬੰਧੀ ਪੰਜਾਬ ਸਰਕਾਰ (Government of Punjab) ਵੱਲੋਂ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਗਿਆ ਹੈ।
ਉਨ੍ਹਾਂ ਦਾ ਕਹਿਣੈ ਕਿ ਲਗਾਤਾਰ ਹਿੰਦੂਆਂ ਨੂੰ ਨਜਰ ਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਸਾਰੀਆਂ ਮੰਗਾਂ ਸਰਕਾਰ ਦੇ ਧਿਆਨ ਵਿੱਚ ਲਿਆਂਦੀਆਂ ਸਨ ਅਤੇ ਮੰਗਾਂ ਨਾ ਪੂਰੀਆਂ ਕਰਨ ’ਤੇ 19 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਅੱਗੇ ਖੁਦਕੁਸ਼ੀ ਕਰਨ ਦਾ ਐਲਾਨ ਕੀਤਾ ਸੀ । ਇਸਦੇ ਚੱਲਦੇ ਹੀ ਉਹ ਖੁਦਕੁਸ਼ੀ ਕਰਨ ਲਈ ਚੰਡੀਗੜ੍ਹ ਜਾ ਰਹੇ ਹਨ।
ਇਸ ਮੌਕੇ ਕਾਂਗਰਸ ਆਗੂ ਦੇ ਵੱਲੋਂ ਹਿੰਦੂ ਭਾਈਚਾਰੇ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: Agriculture Law Repealed: ਖੇਤੀ ਕਾਨੂੰਨ ਵਾਪਿਸ ਹੋਣ 'ਤੇ ਗਾਜੀਪੁਰ ਬਾਰਡਰ 'ਤੇ ਵੰਡੀਆਂ ਮਿਠਾਈਆਂ