ਹੁਸ਼ਿਆਰਪੁਰ: ਆਏ ਦਿਨ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦਾ ਹੀ ਇੱਕ ਰੋਸ ਮੁਜ਼ਾਹਰਾ ਹੁਸ਼ਿਆਰਪੁਰ ਨਗਰ ਨਿਗਮ ਦੇ ਕੱਚੇ ਮੁਲਾਜ਼ਮਾਂ ਵੱਲੋਂ ਕੀਤਾ ਗਿਆ। ਇਹ ਮੁਜ਼ਾਹਰਾ ਮੁਲਾਜ਼ਮਾਂ ਨੂੰ ਪਿਛਲੇ 2 ਮਹੀਨਿਆਂ ਦੀ ਤਨਖ਼ਾਹ ਨਾ ਮਿਲਣ ਅਤੇ ਬਣਦੀ ਤਨਖ਼ਾਹ 'ਚੋਂ 500 ਰੁਪਏ ਦੀ ਕਟੌਤੀ ਕਰਨ ਵਜੋਂ ਕੀਤਾ ਗਿਆ।
ਨਗਰ ਨਿਗਮ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪਹਿਲਾਂ ਠੇਕਾ ਹੁਸ਼ਿਆਰਪੁਰ ਦੀ ਕੰਪਨੀ ਕੋਲ ਸੀ ਟੈਡਰ ਖ਼ਤਮ ਹੋਣ ਤੋਂ ਬਾਅਦ ਠੇਕਾ ਚੰਡੀਗੜ੍ਹ ਦਾ ਕੰਪਨੀ ਦੇ ਕੋਲ ਚਲਾ ਗਿਆ। ਚੰਡੀਗੜ੍ਹ ਦੀ ਕੰਪਨੀ ਨੂੰ ਠੇਕਾ ਸੰਭਾਲੇ 2 ਮਹੀਨੇ ਹੋ ਗਏ ਹਨ ਪਰ ਮੁਲਾਜ਼ਮਾਂ ਨੂੰ ਅਜੇ ਤੱਕ ਤਨਖ਼ਾਹ ਨਹੀਂ ਮਿਲੀ। ਉਨ੍ਹਾਂ ਨੇ ਕਿਹਾ ਕਿ ਸਮੇਂ 'ਤੇ ਤਨਖ਼ਾਹ ਨਾ ਮਿਲਣ ਤੇ ਮੁਲਾਜ਼ਮਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੁਲਾਜ਼ਮ ਨੇ ਕਿਹਾ ਕਿ ਨਵੇਂ ਟੈਡਰ ਦੀ ਕੰਪਨੀ ਨੇ ਬਣਦੀ ਤਨਖ਼ਾਹ 'ਚੋਂ 500 ਰੁਪਏ ਦੀ ਵੀ ਕਟੌਤੀ ਕਰ ਦਿੱਤੀ ਹੈ, ਜੋ ਕਿ ਬਹੁਤ ਹੀ ਗ਼ਲਤ ਹੈ। ਇਸ ਦੌਰਾਨ ਕੰਪਨੀ ਦਾ ਕਹਿਣਾ ਹੈ ਕਿ ਇੱਥੇ ਕੰਮ ਕਰ ਰਹੇ ਸਾਰੇ ਮੁਲਾਜ਼ਮ ਅਨਸਕੈਲਟਡ ਹਨ, ਉਨ੍ਹਾਂ ਨੂੰ ਕੰਮ ਦੀ ਕੋਈ ਜਾਣਕਾਰੀ ਨਹੀਂ ਹੈ। ਇਸ ਸੰਬਧ 'ਚ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਕੰਮ ਕਰਦੇ 20 ਸਾਲ ਹੋ ਗਏ ਹਨ ਹੁਣ ਕੰਪਨੀ ਇਹ ਕਿਹ ਰਹੀ ਹੈ ਕਿ ਮੁਲਾਜ਼ਮਾਂ ਨੂੰ ਕੋਈ ਕੰਮ ਦੀ ਜਾਣਕਾਰੀ ਨਹੀਂ ਹੈ।
ਇਹ ਵੀ ਪੜ੍ਹੋ: ਦਿੱਲੀ ਹਿੰਸਾ ਮਾਮਲੇ 'ਚ ਪੁਲਿਸ ਨੇ ਦਰਜ ਕੀਤੀਆਂ 11 FIR, 10 ਦੀ ਮੌਤ, 186 ਜ਼ਖ਼ਮੀ
ਨਗਰ ਨਿਗਮ ਦੇ ਕਮਿਸ਼ਨਰ ਨੇ ਦੱਸਿਆ ਕਿ ਮੁਲਾਜ਼ਮਾਂ ਦੀ 1 ਮਹੀਨੇ ਦੀ ਤਨਖ਼ਾਹ ਪੈਡਿਗ ਹੈ। ਉਨ੍ਹਾਂ ਨੇ ਕਿਹਾ ਕਿ ਹਰ ਸਾਲ ਨਵੇਂ ਵਿੱਤ 'ਚ ਨਵਾਂ ਟੈਡਰ ਅਲੋਟ ਕੀਤਾ ਜਾਂਦਾ ਹੈ। ਨਵੇਂ ਕੰਪਨੀ ਨੂੰ ਟੈਡਰ ਆਲੋਟ ਹੋਣ ਤੋਂ ਬਾਅਦ ਕੰਪਨੀ ਹਰ ਮੁਲਾਜ਼ਮ ਦੀ ਡਿਟੇਲ ਰੱਖਦੀ ਹੈ ਉਹ ਹੀ ਡਿਟੇਲ ਮੁਲਾਜ਼ਮਾਂ ਵੱਲੋਂ ਬੜੀ ਦੇਰੀ ਨਾਲ ਜਮ੍ਹਾਂ ਕੀਤੀ ਗਈ ਹੈ ਜਿਸ ਕਰਕੇ ਮੁਲਾਜ਼ਮਾਂ ਦੀ ਤਨਖ਼ਾਹ 'ਚ ਦੇਰੀ ਹੋਈ ਹੈ। ਹੁਣ ਉਹ ਵੀ ਤਨਖ਼ਾਹ ਮੁਲਾਜ਼ਮਾਂ ਦੇ ਖਾਤਿਆਂ 'ਚ ਪਾ ਦਿੱਤੀ।
ਮੁਲਾਜ਼ਮ ਦੀ ਤਨਖ਼ਾਹ 'ਚ ਕਟੋਤੀ ਕਰਨ 'ਤੇ ਕਮਿਸ਼ਨਰ ਨੇ ਦੱਸਿਆ ਕਿ ਮੁਲਾਜ਼ਮ ਦਾ ਜਿਹੜਾ ਰੇਟ ਹੈ ਉਹ ਡੀਸੀ ਰੇਟ ਮੁਤਾਬਕ ਹੁੰਦਾ ਹੈ ਜਿਸ ਮੁਤਾਬਕ ਮੁਲਾਜ਼ਮਾਂ ਨੂੰ ਦਿੱਤਾ ਜਾਂਦਾ ਹੈ। ਮੁਲਾਜ਼ਮਾਂ ਨੂੰ ਉਹ ਤਨਖ਼ਾਹ ਡੀਸੀ ਰੇਟ ਮੁਤਾਬਕ ਹੀ ਦਿੱਤੀ ਜਾਵੇਗੀ।