ਹੁਸ਼ਿਆਰਪੁਰ: ਗਣਤੰਤਰ ਦਿਵਸ ਮੌਕੇ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਹੁਸ਼ਿਆਰਪੁਰ ਪੁਲਿਸ ਵੱਲੋਂ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਜ਼ਿਲ੍ਹਾ ਪੁਲਿਸ ਵੱਲੋਂ ਸ਼ਹਿਰ ਤੋਂ ਬਾਹਰੋਂ ਆਉਣ ਵਾਲੇ ਯਾਤਰੀਆਂ, ਵਾਹਨਾਂ ਦੀ ਚੈਕਿੰਗ ਕਰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ।
ਦੱਸ ਦਈਏ ਕਿ ਹੁਸ਼ਿਆਰਪੁਰ ਦੇ ਨਾਲ ਕੰਢੀ ਦਾ ਇਲਾਕਾ ਲੱਗਦਾ ਹੈ। ਇਸ ਕਾਰਨ ਹੁਸ਼ਿਆਪੁਰ ਹਿਮਾਚਲ ਦੇ ਬੋਰਡਰ ਨਾਲ ਵੀ ਲੱਗਦਾ ਹੈ। ਇਸ ਕਾਰਨ ਹੁਸ਼ਿਆਰਪੁਰ 'ਚ ਸਭ ਤੋਂ ਵੱਧ ਹਮਲਿਆਂ ਦਾ ਖ਼ਤਰਾ ਬਣਾਇਆ ਰਹਿੰਦਾ ਹੈ। ਇਸ ਨਾਲ ਬਾਹਰੋਂ ਆਉਣ ਵਾਲੀਆੱਂ ਗੱਡੀਆਂ ਦੀ ਚੈਕਿੰਗ ਵਿਸ਼ੇਸ਼ ਤੌਰ 'ਤੇ ਕੀਤੀ ਜਾ ਰਹੀ ਹੈ।
ਥਾਣਾ ਮੁਖੀ ਵਿਕਰਮ ਸਿੰਘ ਨੇ ਦੱਸਿਆ ਕਿ ਗਣਤੰਤਰ ਦਿਵਸ 'ਤੇ ਅੱਤਵਾਦੀ ਹਮਲੇ ਹੋਣ ਦਾ ਖ਼ਤਰਾ ਬਣਿਆ ਹੁੰਦਾ ਹੈ। ਇਸ ਨੂੰ ਮੁੱਖ ਰੱਖਦੇ ਹੋਏ ਸਰੁੱਖਿਆ ਦੇ ਪੁਖਤਾ ਇੰਤਜਾਮ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਬਸਾਂ ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ।