ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਬਲਾਕ ਟਾਂਡਾ ਉੜਮੁੜ ਅਧੀਨ ਪੈਂਦੇ ਕਸਬਾ ਮਿਆਣੀ ਵਿਖੇ ਮਾਹੋਲ ਉਸ ਵੇਲੇ ਤਣਾਅ ਪੂਰਨ ਹੋ ਗਿਆ ਜਦੋਂ ਦੇਵੀ ਮੰਦਿਰ ਦੀ ਦੁਕਾਨ 'ਤੇ ਕਬਜ਼ੇ ਨੂੰ ਲੈ ਕੇ ਭਾਜਪਾ ਦੇ ਮੰਡਲ ਪ੍ਰਧਾਨ ਟਾਂਡਾ ਉੜਮੁੜ ਵੱਲੋਂ ਦੁਕਾਨ ਤੇ ਜਬਰਦਸਤੀ ਮੂਰਤੀ ਸਥਾਪਨਾ ਦਾ ਯਤਨ ਕੀਤਾ। ਜਿਸ ਦੇ ਵਿਰੋਧ ਵਿੱਚ ਮੰਦਰ ਕਮੇਟੀ ਮੈਂਬਰਾਂ ਅਤੇ ਪਿੰਡ ਵਾਸੀ ਮੌਕੇ 'ਤੇ ਪਹੁੰਚ ਗਏ ਅਤੇ ਗੁੰਡਾਗਰਦੀ ਕਰ ਰਹੇ ਨੋਜਵਾਨਾਂ ਨਾਲ ਟਕਰਾ ਸ਼ੁਰੂ ਹੁੰਦਾ ਵੇਖ ਪਿੰਡ ਵਾਸੀਆਂ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਟਾਂਡਾ ਅਤੇ ਦਸੂਹਾ ਪੁਲਿਸ ਨੇ ਸਤਿਥੀ ਨੂੰ ਕਾਬੂ ਕਰਨ ਦਾ ਯਤਨ ਕੀਤਾ ਘਟਨਾ ਸਥਾਨ 'ਤੇ ਪਹੁੰਚੇ ਐਸ.ਪੀ ਹੈਡਕੁਆਰਟਰ ਰਮਿੰਦਰ ਸਿੰਘ ਅਤੇ ਡੀ.ਐਸ.ਪੀ ਮੁਨੀਸ਼ ਕੁਮਾਰ ਦਸੂਹਾ ਨੇ ਹਲਾਤਾਂ ਨੂੰ ਕਾਬੂ ਕੀਤਾ ਅਤੇ ਮੰਦਿਰ ਕਮੇਟੀ ਦੇ ਮੈਂਬਰਾਂ ਦੇ ਬਿਆਨਾਂ 'ਤੇ ਭਾਜਪਾ ਮੰਡਲ ਪ੍ਰਧਾਨ ਅਤੇ ਉਸ ਦੇ ਸਾਥੀਆਂ ਤੇ ਮਾਮਲਾ ਦਰਜ ਕਰ ਲਿਆ।
ਇਹ ਵੀ ਪੜ੍ਹੋ:ਦਿੱਲੀ ਤੋਂ 2500 ਕਰੋੜ ਦੀ ਹੈਰੋਇਨ ਬਰਾਮਦ,ਲਿਆਂਦੀ ਜਾਣੀ ਸੀ ਪੰਜਾਬ
ਭਾਜਪਾ ਮੰਡਲ ਪ੍ਰਧਾਨ ਮੰਦਰ ਦੀਆਂ ਦੁਕਾਨਾਂ ਤੇ ਕਬਜਾ ਕਰਨ ਦੀ ਨੀਅਤ ਨਾਲ ਅਤੇ ਬਜਰੰਗ ਬਲੀ ਜੀ ਦੀ ਮੂਰਤੀ ਨੂੰ ਕਚਰੇ ਨਾਲ ਭਰੀ ਹੀ ਸਥਾਪਨਾ ਕਰਨ ਦੇ ਯਤਨ ਸ਼ੁਰੂ ਕਰ ਦਿੱਤਾ। ਜਿਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ। ਜਿਸ 'ਤੇ ਪੁਲਿਸ ਨੇ ਕਾਰਵਾਈ ਕਰਦਿਆਂ ਭਾਜਪਾ ਦੇ ਮੰਡਲ ਪ੍ਰਧਾਨ ਅਤੇ ਉਸ ਦੇ ਦਰਜਨਾਂ ਸਾਥੀਆਂ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।