ਗੜ੍ਹਸ਼ੰਕਰ: ਪੰਜਾਬ ਗੁਰੂਆਂ ਪੀਰਾਂ ਦੀ ਮੰਨੀ ਜਾਣ ਵਾਲੀ ਧਰਤੀ ਹੈ। ਪਰ ਪੰਜਾਬ ਵਿੱਚ ਲੋਕੀਂ ਅੱਜ ਵੀ ਅੰਧ-ਵਿਸ਼ਵਾਸਾਂ ਵਿੱਚ ਫਸੇ ਹੋਏ ਹਨ। ਅਜਿਹਾ ਹੀ ਇੱਕ ਮਾਮਲਾ ਗੜ੍ਹਸ਼ੰਕਰ ਦੇ ਪਿੰਡ ਚੌਹੜਾ village Chauhra of Garhshankar ਵਿਖੇ ਬਾਬੇ ਨੇ ਇਕ ਪਰਿਵਾਰ ਨੂੰ ਭੂਤਾਂ ਪ੍ਰੇਤਾਂ ਦਾ ਡਰ ਪਾ ਕੇ ਅਤੇ ਲੜਕੀ ਦਾ ਵਿਆਹ ਕਰਨ ਦਾ ਡਰਾਮਾ ਰਚਕੇ ਲੱਗਭਗ ਲੱਖਾਂ ਰੁਪਏ Baba cheated the family of lakhs ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਗੁਰਦੇਵ ਕੌਰ ਪਤਨੀ ਰਾਜ ਕੁਮਾਰ ਪਿੰਡ ਚੌਹੜਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਇੱਕ ਬਾਬਾ ਦਿਲਵਰ ਰਾਮ ਪੁੱਤਰ ਗੁਰਬਚਨ ਸਿੰਘ ਉਨ੍ਹਾਂ ਦੇ ਕਿਸੇ ਤਰ੍ਹਾਂ ਸੰਪਰਕ ਵਿੱਚ ਆਇਆ, ਜਿਸਨੇ ਉਨ੍ਹਾਂ ਦੇ ਘਰ ਦੇ ਵਿੱਚ ਭੂਤਾਂ ਪ੍ਰੇਤਾਂ ਦਾ ਵਾਸ ਦੱਸਕੇ ਪਰਿਵਾਰ ਨੂੰ ਮਾਨਸਿਕ ਤੌਰ ਉੱਤੇ ਡਰਾ ਦਿੱਤਾ। ਉਨ੍ਹਾਂ ਦੱਸਿਆ ਕਿ ਦਿਲਵਰ ਬਾਬੇ ਨੇ ਉਪਾਹ ਕਰਨ ਦੇ ਲਈ ਘਰ ਦੇ ਵਿੱਚ ਪੁੱਜਾ ਪਾਠ ਅਤੇ ਕਈ ਤਰ੍ਹਾਂ ਦੇ ਪਾਖੰਡ ਕਰਕੇ ਲੱਖਾਂ ਰੁਪਏ ਠੱਗ ਲਏ। ਗੁਰਦੇਵ ਕੌਰ ਨੇ ਦੱਸਿਆ ਕਿ ਉਹ ਪਿੰਡ ਚੌਹੜਾ ਵਿਖੇ ਪਿੱਛਲੇ ਕੁੱਝ ਮਹੀਨਿਆਂ ਤੋਂ ਰਹੀ ਰਹੇ ਹਨ, ਜਿਸਦੇ ਕਾਰਨ ਉਨ੍ਹਾਂ ਦੀ ਪਿੰਡ ਵਿੱਚ ਜਾਣ ਪਹਿਚਾਣ ਘੱਟ ਹੈ।Baba cheated the family of lakh
ਇਸ ਦੌਰਾਨ ਗੁਰਦੇਵ ਕੌਰ ਨੇ ਦੱਸਿਆ ਕਿ ਉਨ੍ਹਾਂ ਦੀਆਂ 6 ਲੜਕੀਆਂ ਅਤੇ 2 ਲੜਕੇ ਹਨ ਅਤੇ ਉਨ੍ਹਾਂ ਦੇ ਪਤੀ ਸਰਕਾਰੀ ਨੌਕਰੀ ਤੋਂ ਰਿਟਾਇਰਡ ਹਨ ਅਤੇ ਅਪਾਹਿਜ ਹਨ ਜਿਹੜਾ ਕਿ ਤੁਰਨ ਫ਼ਿਰਨ ਅਤੇ ਬੋਲਣ ਵਿੱਚ ਵੀ ਅਸਮਰੱਥ ਹਨ।ਗੁਰਦੇਵ ਕੌਰ ਨੇ ਦੱਸਿਆ ਕਿ ਬਾਬਾ ਦਿਲਬਰ ਨੇ ਉਨ੍ਹਾਂ ਨੂੰ ਆਪਣੇ ਵਿਸ਼ਵਾਸ ਵਿੱਚ ਲੈ ਲਿਆ ਅਤੇ ਉਨ੍ਹਾਂ ਦੀ ਲੜਕੀ ਸੋਨੀਆ ਦਾ ਰਿਸ਼ਤਾ ਪ੍ਰਦੀਪ ਸਿੰਘ ਪੁੱਤਰ ਬਲਜੀਤ ਸਿੰਘ ਲੁਧਿਆਣਾ ਨਾਲ ਮਿਲਾਇਆ ਅਤੇ ਉਨ੍ਹਾਂ ਵਿਆਹ ਤੋਂ ਬਾਅਦ 25 ਤੋਂ 30 ਲੱਖ ਖਰਚਾ ਕਰਕੇ ਲੜਕੀ ਨੂੰ ਵਿਦੇਸ਼ ਲੈਕੇ ਜਾਣ ਦੀ ਗੱਲ ਤਹਿ ਕੀਤੀ।
ਉਨ੍ਹਾਂ ਦੱਸਿਆ ਕਿ ਬਾਬਾ ਦਿਲਬਰ ਨੇ ਲੜਕੀ ਦਾ ਵਿਆਹ ਉਨ੍ਹਾਂ ਦੇ ਡੇਰੇ ਕਰਨ ਦੀ ਗੱਲ ਕਹੀ ਅਤੇ ਵਿਆਹ ਦਾ ਸਾਰਾ ਪ੍ਰਬੰਧ ਖ਼ੁਦ ਕਰਨ ਦੀ ਗੱਲ ਕਹੀ ਜਿਸਦੇ ਲਈ ਉਹ ਪਰਿਵਾਰ ਤੋਂ ਪੈਸੇ ਲੈਂਦਾ ਰਿਹਾ। ਪੀੜਿਤ ਪਰਿਵਾਰ ਨੇ ਦੱਸਿਆ ਕਿ ਵਿਆਹ ਵਾਲੇ ਦਿਨ ਸਾਡੇ ਵਲੋਂ ਬਾਬੇ ਦੇ ਡੇਰੇ ਸਾਰਾ ਪ੍ਰਬੰਧ ਕੀਤਾ ਗਿਆ ਸੀ ਅਤੇ ਲੜਕਾ ਵਿਆਹ ਦੇ ਵਿੱਚ ਬਿਨਾਂ ਤਿਆਰੀ ਤੋਂ ਆ ਗਿਆ ਅਤੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਵਿਆਹ ਵਿੱਚ ਲੜਕੇ ਨੂੰ ਵਾਰ ਵਾਰ ਮਨਾਉਣ ਤੇ ਤਿਆਰ ਤਾਂ ਹੋ ਗਿਆ ਪਰ ਰਸਮਾਂ ਦੁਰਾਨ ਉਨ੍ਹੇਂ ਲੜਕੀ ਨਾਲ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਇਸਤੋਂ ਬਾਅਦ ਬਾਬਾ ਦਿਲਬਰ ਲਾੜੇ ਨੂੰ ਲੈਕੇ ਫ਼ਰਾਰ ਹੋ ਗਿਆ।
ਪੀੜਿਤ ਪਰਿਵਾਰ ਨੇ ਦੱਸਿਆ ਕਿ ਦਿਲਵਰ ਬਾਬੇ ਵਲੋਂ ਉਨ੍ਹਾਂ ਦੇ ਪਰਿਵਾਰ ਨੂੰ ਡਰਾਇਆ ਜਾ ਰਿਹਾ ਹੈ। ਹੁਣ ਪੀੜਤ ਪਰਿਵਾਰ ਬਾਬਾ ਦਿਲਬਰ ਅਤੇ ਲਾੜਾ ਪ੍ਰਦੀਪ ਸਿੰਘ ਪੁੱਤਰ ਬਲਜੀਤ ਸਿੰਘ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।ਉੱਧਰ ਦੂਜੇ ਪਾਸੇ ਦਿਲਬਰ ਬਾਬਾ ਆਪਣੇ ਤੇ ਲੱਗੇ ਆਰੋਪਾਂ ਨੂੰ ਗ਼ਲਤ ਦੱਸ ਰਿਹਾ ਹੈ। ਇਸ ਸਬੰਧ ਦੇ ਵਿੱਚ ਡੀ.ਐਸ.ਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਅਧਾਰ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ:- Sudhir Suri Murder Case: ਮੁਲਜ਼ਮ ਸੰਦੀਪ ਸੰਨੀ ਅਦਾਲਤ 'ਚ ਪੇਸ਼, ਪੁਲਿਸ ਨੂੰ 7 ਦਿਨਾਂ ਦਾ ਰਿਮਾਂਡ ਹਾਸਲ