ਹੁਸ਼ਿਆਰਪੁਰ: ਤੰਦਰੁਸਤ ਮਿਸ਼ਨ ਪੰਜਾਬ ਦੇ ਤਹਿਤ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲ੍ਹਾਂ ਹੁਸ਼ਿਆਰਪੁਰ ਅੰਦਰ ਤੰਬਾਕੂ ਨੋਸ਼ੀ ਦੇ ਬੁਰੇ ਪ੍ਰਭਾਵਾਂ ਨੂੰ ਜਾਗਰੂਕ ਕਰਨ ਅਤੇ ਕੋਟਪਾ ਐਕਟ 2003 ਸਬੰਧੀ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਨੋਡਲ ਅਫ਼ਸਰ ਤੰਬਾਕੂ ਕੰਟਰੋਲ ਸੈਲ ਡਾ. ਸੁਰਿੰਦਰ ਸਿੰਘ ਨਰ ਦੀ ਅਗਵਾਈ ਹੇਠ ਸ਼ਹਿਰ ਹੁਸ਼ਿਆਰਪੁਰ ਵਿੱਚ ਜਨਤਕ ਸਥਾਨਾਂ 'ਤੇ ਸਿਗਰਟ ਨੋਸ਼ੀ ਕਰ ਰਹੇ ਲੋਕਾਂ ਦੇ 12 ਚਲਾਣ ਕੱਟੇ ਅਤੇ 2000 ਰੁਪਏ ਵਸੂਲ ਕੀਤੇ।
ਇਸ ਮੌਕੇ ਲੋਕਾਂ ਨੂੰ ਤੰਬਾਕੂ ਨੋਸ਼ੀ ਕਰਨ ਨਾਲ ਸਿਹਤ 'ਤੇ ਪੈਣ ਵਾਲੇ ਬੂਰੇ ਪ੍ਰਭਾਵਾਂ ਬਾਰੇ ਜਾਣਕਾਰੀ ਵੀ ਦਿੱਤੀ। ਇਸ ਮੌਕੇ ਹੈਲਥ ਇੰਸਪੈਕਟਰ ਸੰਜੀਵ ਠਾਕਰ ਤੇ ਹੋਰ ਟੀਮ ਦੇ ਮੈਬਰ ਹਾਜ਼ਰ ਸਨ।
ਇਸ ਮੌਕੇ ਨੋਡਲ ਅਫਸ਼ਰ ਤੰਬਾਕੂ ਕੰਟਰੋਲ ਸੈਲ ਨੇ ਦੱਸਿਆ ਹਰ ਸਾਲ ਤੰਬਾਕੂ ਨੋਸ਼ੀ ਨਾਲ ਭਾਰਤ ਵਿੱਚ 12 ਲੱਖ ਲੋਕ ਤੰਬਾਕੂ ਨੋਸ਼ੀ ਕਰਨ ਨਾਲ ਮੌਤ ਦਾ ਸ਼ਿਕਾਰ ਹੋ ਜਾਦੇ ਹਨ ਤੇ ਰੋਜ਼ਾਨਾ 3300 ਲੋਕ ਤੰਬਾਕੂ ਨੋਸ਼ੀ ਨਾਲ ਪ੍ਰਭਾਵਿਤ ਬਿਮਾਰੀਆਂ ਕਰਕੇ ਮਰ ਜਾਦੇ ਹਨ। ਉਨਾਂ ਇਹ ਵੀ ਦੱਸਿਆ ਕਿ ਇਸ ਵਿੱਚ ਨਿਕੋਟੀਨ ਹੋਣ ਕਰਕੇ ਇਸ ਦੀ ਲਤ ਬੜੀ ਜਲਦੀ ਲੱਗਦੀ ਹੈ। ਤੰਬਾਕੂ ਨੋਸ਼ੀ ਨਾਲ ਸਾਡੇ ਸਰੀਰ ਵਿੱਚ ਕਈ ਤਰ੍ਹਾਂ ਦੇ ਕੈਸਰ, ਤਪਦਿਕ ਅਤੇ ਫੇਫੜਿਆ ਦੀਆਂ ਬਿਮਾਰੀਆਂ ਲੱਗ ਜਾਦੀਆਂ ਹਨ।
ਉਨ੍ਹਾਂ ਦੱਸਿਆ ਕਿ ਕੈਸਰ ਦੇ 100 ਮਰੀਜਾਂ ਵਿੱਚੋ 40 ਮਰੀਜ਼ ਤੰਬਾਕੂ ਦੇ ਸੇਵਨ ਕਰਕੇ ਕੈਸਰ ਦੇ ਮਰੀਜ਼ ਬਣ ਜਾਦੇ ਹਨ। ਉਨ੍ਹਾਂ ਦੱਸਿਆ ਕਿ ਤੰਬਾਕੂ ਦੀ ਆਦਤ ਛੱਡਣ ਲਈ ਸਰਕਾਰੀ ਹਸਪਤਾਲ ਵਿੱਚ ਸਰਕਾਰ ਵੱਲੋ ਤੰਬਾਕੂ ਛਡਾਓ ਸੈਲ ਬਣਾਏ ਗਏ ਹਨ, ਜਿਸ ਅਧੀਨ ਇਸ ਆਦਤ ਨੂੰ ਛੱਡਣ ਵਾਲੇ ਮਰੀਜਾਂ ਦੀ ਕੌਸਲਿੰਗ ਕਰਕੇ ਮੁਫਤ ਦਵਾਈ ਵੀ ਦਿੱਤੀ ਜਾਦੀ ਹੈ।
ਇਹ ਵੀ ਪੜੋ: ਕੋਰੋਨਾ ਵਾਇਰਸ: ਜਾਪਾਨ 'ਚ ਫਸੇ 119 ਭਾਰਤੀਆਂ ਤੇ 4 ਮੁਲਕਾਂ ਦੇ 5 ਨਾਗਰਿਕ ਭਾਰਤ ਪੰਹੁਚੇ
ਇਸ ਮੌਕੇ ਸੈਨਟਰੀ ਸੁਪਰਵਾਈਜ਼ਰ ਹਰਰੂਪ ਕੁਮਾਰ ਨੇ ਦੱਸਿਆ ਕਿ ਕੋਟਪਾ ਐਕਟ ਤਹਿਤ ਜ਼ਿਲ੍ਹੇ ਨੂੰ ਤੰਬਾਕੂ ਰਹਿਤ ਜ਼ਿਲ੍ਹਾਂ ਘੋਸ਼ਿਤ ਕੀਤਾ ਜਾ ਚੁੱਕਾ ਹੈ। ਪਬਲਿਕ ਥਾਵਾਂ ਜਿਵੇ ਬੱਸ ਸਟੈਡ , ਹਸਪਤਾਲ, ਕਾਲਜ , ਰੇਲਵੇ ਸਟੇਸ਼ਨ ਹੋਟਲਾਂ ਆਦਿ 'ਤੇ ਤੰਬਾਕੂ ਪਦਾਰਥਾਂ ਦਾ ਸੇਵਨ ਕਰਨਾਂ ਕਨੂੰਨੀ ਅਪਰਾਧ ਹੈ ਅਤੇ ਜੇਕਰ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸਦਾ ਚਲਾਨ ਕੀਤਾ ਜਾਦਾ ਹੈ। ਇਸੇ ਐਕਟ ਤਹਿਤ ਵਿੱਦਿਅਕ ਸੰਸਥਾਵਾਂ ਦੇ ਨਜਦੀਕ ਤੰਬਾਕੂ ਪਦਾਰਥਾਂ ਦੀ ਵਿਕਰੀ ਅਤੇ ਦੁਕਾਨਾਂ 'ਤੇ ਖੁੱਲ੍ਹੀਆਂ ਸਿਗਰੇਟਾਂ ਵੇਚਣ 'ਤੇ ਪਬੰਦੀ ਹੈ।