ਹੁਸ਼ਿਆਰਪੁਰ : ਹਮੇਸ਼ਾਂ ਹੀ ਹੁਸ਼ਿਆਰਪੁਰ ਦੇ ਨੌਜਵਾਨਾਂ ਨੇ ਆਪਣੀ ਮਿਹਨਤ ਅਤੇ ਬੁਲੰਦ ਹੌਂਸਲੇ ਸਦਕਾ ਸ਼ਹਿਰ ਦਾ ਨਾਮ ਦੁਨੀਆ ਭਰ ਵਿੱਚ ਰੁਸ਼ਨਾਇਆ ਹੈ ਅਤੇ ਇਸ ਵਾਰ ਮੁੜ ਹੁਸ਼ਿਆਰਪੁਰ ਦੇ ਬਾਡੀ ਬਿਲਡਰ ਨੌਜਵਾਨ ਅਤੁਲ ਤ੍ਰੇਹਨ ਨੇ ਇੰਟਰਨੈਸ਼ਨਲ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਗੋਲਡ ਮੈਡਲ ਹਾਸਿਲ ਕੀਤਾ ਹੈ। ਬਾਡੀ ਬਿਲਡਰ ਨਾਲ ਈਟੀਵੀ ਭਾਰਤ ਦੀ ਟੀਮ ਵੱਲੋਂ ਵਿਸ਼ੇਸ਼ ਤੌਰ ਉੱਤੇ ਗੱਲਬਾਤ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਆਪਣੀ ਇਸ ਸਫਲਤਾ ਬਾਰੇ ਜਾਣਕਾਰੀ ਦਿੱਤੀ ਹੈ।
ਨੌਜਵਾਨਾਂ ਨੇ ਕੀਤਾ ਅਤੁਲ ਤ੍ਰੇਹਨ ਦਾ ਸਵਾਗਤ : ਦਰਅਸਲ, ਹੁਸ਼ਿਆਰਪੁਰ ਦੇ ਬਾਡੀ ਬਿਲਡਰ ਨੌਜਵਾਨ ਅਤੁਲ ਤ੍ਰੇਹਨ ਨੇ ਇੰਟਰਨੈਸ਼ਨਲ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਗੋਲਡ ਮੈਡਲ ਹਾਸਿਲ ਕੀਤਾ ਹੈ। ਸ਼ਹਿਰ ਦਾ ਨਾਮ ਇਕ ਵਾਰ ਮੁੜ ਦੁਨੀਆ ਭਰ ਵਿੱਚ ਚਮਕਾਇਆ ਹੈ। ਜਿਵੇਂ ਹੀ ਗੋਲਡ ਮੈਡਲ ਜਿੱਤ ਕੇ ਅਤੁਲ ਤ੍ਰੇਹਨ ਆਪਣੇ ਜਿੰਮ ਪਹੁੰਚਿਆਂ ਤਾਂ ਉਥੇ ਮੌਜੂਦ ਨੌਜਵਾਨਾਂ ਅਤੇ ਰਾਜਸੀ ਆਗੂਆਂ ਵਲੋਂ ਅਤੁਲ ਤ੍ਰੇਹਨ ਦਾ ਸ਼ਾਨਦਾਰ ਸਵਾਗਤ ਕਰਦਿਆਂ ਹੋਇਆਂ ਕੇਕ ਕੱਟ ਕੇ ਮੂੰਹ ਮਿੱਠਾ ਕਰਵਾਇਆ।
1000 ਦੇ ਕਰੀਬ ਪ੍ਰਤੀਯੋਗੀ ਹੋਏ ਸ਼ਾਮਿਲ : ਇਸ ਸਫਲਤਾ ਬਾਰੇ ਜਾਣਕਾਰੀ ਦਿੰਦਿਆਂ ਅਤੁਲ ਤ੍ਰੇਹਨ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਬਾਫੀ ਬਿਲਡਿੰਗ ਦੇ ਮੁਕਾਬਲਿਆਂ ਵਿੱਚ ਭਾਗ ਲੈ ਰਿਹਾ ਹੈ ਅਤੇ ਹੁਣ ਤੱਕ ਅਨੇਕਾਂ ਹੀ ਮੁਕਾਬਲੇ ਉਹ ਜਿੱਤ ਵੀ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਮੁੰਬਈ ਵਿੱਚ ਹੋਈ ਅਮੈਚੋਅਰ ਓਲੰਪੀਆ ਵਿੱਚ ਉਸ ਵਲੋਂ ਭਾਗ ਲੈ ਕੇ ਗੋਲਡ ਮੈਡਲ ਜਿੱਤਿਆ ਗਿਆ ਗਿਆ ਹੈ। ਇਸ ਪ੍ਰਤੀਯੋਗਿਤਾ ਚ ਦੁਨੀਆ ਭਰ ਦੇ 1000 ਤੋਂ ਵਧੇਰੇ ਬਾਡੀ ਬਿਲਡਰਾਂ ਨੇ ਭਾਗ ਲਿਆ ਸੀ ਤੇ ਆਪਣੇ ਭਾਰ ਵਰਗ ਵਿੱਚ ਉਸ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਗੋਲਡ ਮੈਡਲ ਜਿੱਤਿਆ ਗਿਆ ਹੈ।
- ਜੱਜ ਵਜੋਂ 2 ਸਿੱਖ ਵਕੀਲਾਂ ਦੀ ਨਿਯੁਕਤੀ ਨਾ ਕੀਤੇ ਜਾਣ ‘ਤੇ ਭੜਕੇ ਜਥੇਦਾਰ, ਕਿਹਾ- ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਬਰਾਬਰ ਘਟਨਾ
- Police Action Against Terror Module: ਅੱਤਵਾਦੀ ਮਾਡਿਊਲ ਦਾ ਪੰਜਾਬ ਪੁਲਿਸ ਨੇ ਕੀਤਾ ਪਰਦਾਫਾਸ਼, ਹਥਿਆਰਾਂ ਸਣੇ ਤਿੰਨ ਕੀਤੇ ਕਾਬੂ
- NIA Raid In Punjab: ਖਾਲਿਸਤਾਨੀ ਨੈੱਟਵਰਕ ਨੂੰ ਤੋੜਨ ਲਈ NIA ਨੇ ਪੰਜਾਬ 'ਚ ਨੱਪੀ ਪੈੜ, ਮੋਗਾ ਅਤੇ ਖੰਨਾ ਸਮੇਤ ਕਈ ਥਾਵਾਂ 'ਤੇ ਮਾਰੀ ਰੇਡ
ਅਤੁਲ ਤ੍ਰੇਹਨ ਨੇ ਦੱਸਿਆ ਕਿ ਇਸ ਪ੍ਰਤੀਯੋਗਿਤਾ ਲਈ ਉਹ ਪਿਛਲੇ ਲੰਮੇ ਸਮੇਂ ਤੋਂ ਮਿਹਨਤ ਕਰ ਰਿਹਾ ਸੀ ਅਤੇ ਇਸ ਕੰਮ ਵਿੱਚ ਉਸਦੇ ਕੋਚ ਸਨਮੀਤ ਗਿੱਲ ਜੋ ਕਿ ਸਿਰਸਾ ਹਰਿਆਣਾ ਦੇ ਰਹਿਣ ਵਾਲੇ ਹਨ, ਉਨ੍ਹਾਂ ਵੱਲੋਂ ਵੀ ਉਸਦਾ ਪੂਰਾ ਸਾਥ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਕਹਿਣ ਮੁਤਾਬਿਕ ਹੀ ਉਹ ਇਸ ਮੁਕਾਮ ਉੱਤੇ ਪਹੁੰਚਿਆ ਹੈ।