ETV Bharat / state

Punjab police in question: ਸਵਾਲਾਂ ਦੇ ਘੇਰੇ ਵਿੱਚ ਖਾਕੀ, ਕਾਰਵਾਈ ਨਾ ਕਰਨ ਦੇ ਲੱਗੇ ਇਲਜ਼ਾਮ - Hoshiarpur Latest News

ਹੁਸ਼ਿਆਰਪੁਰ ਪੁਲਿਸ ਇਕ ਵਾਰ ਫਿਰ ਸਵਾਲਾਂ ਵਿਚ ਘਿਰੀ ਦਿਸ ਰਹੀ ਹੈ। ਦਰਅਸਲ ਇਥੋਂ ਦੇ ਇਕ ਅਥਲੀਟ ਉਤੇ ਦੋ ਵਾਰ ਕਿਸੇ ਵਿਅਕਤੀ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਪਰ ਪੁਲਿਸ ਵੱਲੋਂ ਨਾ ਹੀ ਕੋਈ ਕਾਰਵਾਈ ਕੀਤੀ ਗਈ ਤੇ ਨਾ ਹੀ ਕੋਈ ਬਿਆਨ ਦਰਜ ਕੀਤੇ ਗਏ। ਪੀੜਤ ਵੱਲੋਂ ਪ੍ਰੈੱਸ ਕਾਨਫਰੰਸ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।

Accusations of not taking action on Hoshiarpur Police
Hoshiarpur Police ਇੱਕ ਵਾਰ ਫਿਰ ਚਰਚਾ 'ਚ, ਕਾਰਵਾਈ ਨਾ ਕਰਨ ਦੇ ਲੱਗੇ ਇਲਜ਼ਾਮ
author img

By

Published : Feb 2, 2023, 9:55 AM IST

Hoshiarpur Police ਇੱਕ ਵਾਰ ਫਿਰ ਚਰਚਾ 'ਚ, ਕਾਰਵਾਈ ਨਾ ਕਰਨ ਦੇ ਲੱਗੇ ਇਲਜ਼ਾਮ

ਹੁਸ਼ਿਆਰਪੁਰ : ਹੁਸ਼ਿਆਰਪੁਰ ਦੀ ਪੁਲਿਸ ਸਵਾਲਾਂ ਵਿਚ ਘਿਰੀ ਹੋਈ ਹੈ। ਇਥੋਂ ਦੇ ਇਕ ਅਥਲੀਟ ਉਤੇ ਦੋ ਵਾਰ ਕਿਸੇ ਵਿਅਕਤੀ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ। ਪੁਲਿਸ ਵੱਲੋਂ ਇਸ ਉਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਪੀੜਤ ਵੱਲੋਂ ਪ੍ਰੈੱਸ ਕਾਨਫਰੰਸ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਪ੍ਰਿੰਸ ਸੈਣੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਐੱਮਐੱਲਆਰ ਕਟਵਾ ਕੇ ਸਿਟੀ ਥਾਣੇ ਕਰਵਾਈ ਗਈ ਪਰ ਇਸ ਸਬੰਧੀ ਕੋਈ ਵੀ ਕਾਰਵਾਈ ਨਹੀਂ ਹੋਈ। ਇਸ ਉਪਰੰਤ ਉਹ ਸਿੰਗਾਪੁਰ ਵਰਡਲ ਬਾਡੀ ਬਿਲਡਿੰਗ ਮੁਕਾਬਲਿਆਂ ਵਿਚ ਗਏ ਸਨ, ਜਿਸ ਵਿਚ ਪ੍ਰਿੰਸ ਨੇ ਗੋਲਡ ਮੈਡਲ ਜਿੱਤਿਆ ਸੀ। ਇਸ ਪ੍ਰਾਪਤੀ ਉਤੇ ਡੀਸੀ ਵੱਲੋਂ ਪ੍ਰਿੰਸ ਨੂੰ ਸਨਮਾਨਿਤ ਕੀਤਾ ਜਾਣਾ ਸੀ ਪਰ ਉਕਤ ਹਮਲਾਵਰ ਲੜਕੇ ਵੱਲੋਂ ਦੁਬਾਰਾ ਉਸ ਵਿਚ ਗੱਡੀ ਮਾਰੀ ਗਈ ਤੇ ਉਪਰੰਤ ਕੁਝ ਹੋਰ ਨੌਜਵਾਨਾਂ ਨਾਲ ਮਿਲ ਕੇ ਉਸ ਉਤੇ ਬੇਸਬਾਲਾਂ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਪ੍ਰਿੰਸ ਦੀ ਬਾਂਹ ਦੀਆਂ ਹੱਡੀਆਂ ਟੁੱਟੀਆਂ ਹਨ।

ਮੇਰਾ ਭਵਿੱਖ ਖਰਾਬ ਕਰਨਾ ਚਾਹੁਦਾ ਹੈ ਸ਼ੈਰੀ ਸ਼ਰਮਾ : ਉਕਤ ਪੀੜਤ ਦਾ ਕਹਿਣਾ ਹੈ ਕਿ ਸ਼ੈਰੀ ਸ਼ਰਮਾ ਮੇਰੀ ਭਵਿੱਖ ਖਰਾਬ ਕਰਨਾ ਚਾਹੁੰਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ "ਮੈਂ ਦੁਬਾਰਾ ਬਾਡੀ ਬਿਲਡਿੰਗ ਲਈ ਵਿਦੇਸ਼ ਜਾਣਾ ਹੈ ਤੇ ਇਸ ਪ੍ਰਾਪਤੀ ਦੇ ਮੱਦੇਨਜ਼ਰ ਉਸ ਨੂੰ ਕਈ ਵੱਡੇ ਸਰਕਾਰੀ ਤੇ ਸਿਆਸੀ ਨੁਮਾਇੰਦਿਆਂ ਵੱਲੋਂ ਮਾਣ-ਤਾਣ ਦਿੱਤਾ ਜਾਵੇਗਾ, ਇਸੇ ਕਿੜ ਨੂੰ ਲੈ ਕੇ ਸ਼ੈਰੀ ਵੱਲੋਂ ਬਾਰ-ਬਾਰ ਮੇਰੇ ਉਤੇ ਹਮਲਾ ਕੀਤਾ ਜਾ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ।

ਇਹ ਵੀ ਪੜ੍ਹੋ : Murder In Shamli: ਪਤੀ ਨੇ ਘਰ ਆਉਣ ਤੋਂ ਕੀਤਾ ਇਨਕਾਰ ਤਾਂ ਪਤਨੀ ਨੇ ਤਿੰਨ ਬੱਚਿਆਂ ਨੂੰ ਦਿੱਤਾ ਜ਼ਹਿਰ, ਤਿੰਨਾਂ ਦੀ ਮੌਤ

ਹਮਲੇ ਦੌਰਾਨ ਸ਼ੈਰੀ ਨੇ ਤਾਣੀ ਸੀ ਰਿਵਾਲਵਰ : ਅਥਲੀਟ ਪ੍ਰਿੰਸ ਦਾ ਕਹਿਣਾ ਹੈ ਕਿ ਹਮਲੇ ਦੌਰਾਨ ਉਕਤ ਹਮਲਾਵਰ, ਜਿਸ ਦਾ ਨਾਂ ਸ਼ੈਰੀ ਸ਼ਰਮਾ ਦੱਸਿਆ ਜਾ ਰਿਹਾ ਹੈ, ਨੇ ਰਿਵਾਲਵਰ ਕੱਢ ਕੇ ਉਸ ਉਤੇ ਤਾਣ ਦਿੱਤੀ ਸੀ। ਅਥਲੀਟ ਦਾ ਕਹਿਣਾ ਹੈ ਕਿ ਸ਼ੈਰੀ ਖਿਲਾਫ ਪਹਿਲਾਂ ਵੀ ਕਈ ਕੇਸ ਚੱਲ ਰਹੇ ਹਨ ਤੇ ਉਹ ਜ਼ਮਾਨਤ ਉਤੇ ਬਾਹਰ ਹੈ। ਪ੍ਰਿੰਸ ਸੈਣੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਏਐੱਸਆਈ ਨਾਲ ਮਿਲ ਕੇ ਬਿਆਨ ਦਰਜ ਕਰਵਾਉਣ ਲਈ ਮਿਲਿਆ ਗਿਆ, ਪਰ ਉਨ੍ਹਾਂ ਵੱਲੋਂ ਬਿਆਨ ਦਰਜ ਨਹੀਂ ਕਰਵਾਏ ਗਏ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਜੇਕਰ ਮੇਰੇ ਅਤੇ ਮੇਰੇ ਪਰਿਵਾਰ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਸਿੱਧੇ ਤੌਰ ਉਤੇ ਪੁਲਿਸ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਸਾਡੇ ਵੱਲੋਂ ਰੋਡ ਜਾਮ ਕਰ ਕੇ ਪੁਲਿਸ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ।

ਬਿਆਨ ਕਲਮਬੱਧ ਕਰ ਕੇ ਕਾਰਵਾਈ ਕੀਤੀ ਜਾਵੇਗੀ : ਉਧਰ ਇਸ ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਪ੍ਰਿੰਸ ਸੈਣੀ ਨਾਲ ਤਾਲਮੇਲ ਹੋਇਆ ਸੀ ਤੇ ਉਨ੍ਹਾਂ ਨੂੰ ਅੱਜ ਮਿਲਣ ਲਈ ਬੁਲਾਇਆ ਗਿਆ ਹੈ। ਬਿਆਨ ਕਲਮਬੱਧ ਕਰ ਕੇ ਜੋ ਵੀ ਕਾਰਵਾਈ ਬਣਦੀ ਹੋਵੇਗੀ ਅਮਲ ਵਿਚ ਲਿਆਂਦੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.