ਹੁਸ਼ਿਆਰਪੁਰ: ਮਾਹਿਲਪੁਰ ਫਗਵਾੜਾ ਰੋਡ ਉੱਤੇ ਇੱਕ ਧਾਰਮਿਕ ਅਸਥਾਨ ਦੇ ਨਾਲ ਮੂੰਗਫਲੀ ਦੀ ਫੜ੍ਹੀ ਲਾਈ ਬੈਠੀ ਪਰਵਾਸੀ ਮਜ਼ਦੂਰ ਮਹਿਲਾ ਸਮੇਤ ਉਸ ਦੀਆਂ ਦੋ ਧੀਆਂ ਉੱਤੇ ਮਹਿਲਾ ਕਾਰ ਸਵਾਰ ਵੱਲੋਂ ਕਾਰ ਚੜ੍ਹਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕਵਾਸੀਆਂ ਮੁਤਾਬਿਕ ਸੜਕ ਕਿਨਾਰੇ ਮੂੰਗਫਲੀ ਦੀ ਫੜੀ ਲਾਈ ਬੈਠੀ ਮਾਂ ਅਤੇ 2 ਧੀਆਂ ਨੂੰ ਤੇਜ਼ ਰਫ਼ਤਾਰ ਕਾਰ (speeding car ) ਨੇ ਬੇਕਾਬੂ ਹੋਣ ਤੋਂ ਬਾਅਦ ਟੱਕਰ ਮਾਰ ਦਿੱਤੀ। ਹਾਦਸੇ ਮਗਰੋਂ ਮਾਵਾਂ-ਧੀਆਂ ਨੂੰ ਸੱਟਾਂ ਲੱਗੀਆਂ, ਪਰ ਕਿਸੇ ਦੀ ਮੌਤ ਨਹੀਂ ਹੋਈ।
ਕਾਰ ਦਾ ਸੰਤੁਲਨ ਵਿਗੜਨ ਕਾਰਣ ਵਾਪਰਿਆ ਹਾਦਸਾ: ਪ੍ਰਾਪਤ ਜਾਣਕਾਰੀ ਅਨੁਸਾਰ ਫਗਵਾੜਾ-ਮਾਹਿਲਪੁਰ ਵਿਖੇ ਇੱਕ ਮਹਿਲਾ ਕਾਰ ਚਾਲਕ (Female car driver) ਸ਼ਕੁੰਤਲਾ ਦੇਵੀ ਪਤਨੀ ਦਰਸ਼ਨ ਸਿੰਘ ਆਪਣੀ ਕਾਰ ਪੀਬੀ-07-ਸੀਏ-6075 ਵਿੱਚ ਸਵਾਰ ਹੋ ਕੇ ਮਾਹਿਲਪੁਰ ਤੋਂ ਕੋਟ ਫ਼ਤੂਹੀ ਵੱਲ ਨੂੰ ਜਾ ਰਹੀ ਸੀ। ਜਦੋਂ ਉਹ ਫਗਵਾੜਾ ਰੋਡ ਉੱਤੇ ਸਥਿਤ ਇੱਕ ਧਾਰਮਿਕ ਅਸਥਾਨ ਉੱਤੇ ਪਹੁੰਚੀ ਤਾਂ ਉਸ ਦਾ ਅਚਾਨਕ ਕਿਸੇ ਕਾਰਨ ਉਸ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਜਿਸ ਨਾਲ ਉਸ ਦੀ ਕਾਰ ਸੜਕ ਕਿਨਾਰੇ ਮੂੰਗਫਲੀ ਦੀ ਫੜੀ ਲਾਈ ਬੈਠੀ। ਮਜ਼ਦੂਰ ਪ੍ਰਵਾਸੀ ਮਹਿਲਾ ਅਤੇ ਉਸ ਦੀਆਂ ਦੋ ਧੀਆਂ ਉੱਤੇ ਕਾਰ ਚੜ੍ਹ ਗਈ,ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈਆਂ।
- Foundation of Tata Steel Plant: ਲੁਧਿਆਣਾ 'ਚ ਟਾਟਾ ਸਟੀਲ ਪਲਾਂਟ ਦਾ ਰੱਖਿਆ ਗਿਆ ਨੀਂਹ ਪੱਥਰ, 2 ਹਜ਼ਾਰ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ, 2600 ਕਰੋੜ ਦੀ ਲਾਗਤ ਨਾਲ ਲੱਗੇਗਾ ਪਲਾਂਟ
- Nithari Case Maninder Pandher Released: ਨਿਠਾਰੀ ਕਾਂਡ ਦਾ ਮੁਲਜ਼ਮ ਮਨਿੰਦਰ ਸਿੰਘ ਪੰਧੇਰ ਜੇਲ੍ਹ ਤੋਂ ਰਿਹਾਅ, ਸਾਢੇ 13 ਸਾਲ ਬਾਅਦ ਹੋਈ ਰਿਹਾਈ
- Flight Mohali to Toranto : ਮੁਹਾਲੀ-ਅੰਮ੍ਰਿਤਸਰ ਤੋਂ ਟੋਰਾਂਟੋ ਤੇ ਸੈਨ ਫਰਾਂਸਿਸਕੋ ਲਈ ਫਲਾਇਟ ਜਲਦ, ਮਾਨ ਨੇ ਕੀਤਾ ਟਵੀਟ
ਹਾਦਸੇ ਮਗਰੋਂ ਕਾਰ ਚਾਲਕ ਫਰਾਰ: ਜ਼ਖਮੀਆਂ ਦੀ ਪਹਿਚਾਣ ਨਸਰੀਨ ਪਤਨੀ ਅਮਜ਼ਦ ਅਲੀ (37) ਤੇ ਉਸ ਦੀਆਂ ਦੋਵੇਂ ਧੀਆਂ ਸਮਰੀਨ (12), ਕਰੀਨਾ (16) ਵਜੋਂ ਹੋਈ ਹੈ। ਇਸ ਸੜਕ ਹਾਦਸੇ ਵਿੱਚ ਮਹਿਲਾ ਗੰਭੀਰ ਜ਼ਖਮੀ ਹੋ ਗਈ ਅਤੇ ਦੋਹਾਂ ਦੀਆਂ ਲੱਤਾਂ ਟੁੱਟ ਗਈਆਂ। ਜ਼ਖ਼ਮੀਆਂ ਨੁੂੰ ਰਾਹਗੀਰਾਂ ਦੀ ਮਦਦ ਨਾਲ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਇਲਾਜ ਲਈ ਭੇਜਿਆ ਗਿਆ। ਡਾਕਟਰਾਂ ਨੇ ਦੋਹਾਂ ਬੱਚੀਆਂ ਦੀ ਹਾਲਤ ਨਾਜ਼ੁਕ (condition of both the girls is critical) ਹੋਣ ਕਰਕੇ ਉਨ੍ਹਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਅਤੇ ਮੌਕੇ ਉੱਤੇ ਥਾਣਾ ਮਾਹਿਲਪੁਰ ਦੀ ਪੁਲਿਸ ਨੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਿਕ ਹਾਦਸੇ ਮਗਰੋਂ ਕਾਰ ਚਾਲਕ ਫਰਾਰ ਹੈ, ਪਰ ਗੱਡੀ ਨੂੰ ਜ਼ਬਤ ਕਰ ਲਿਆ ਗਿਆ ਹੈ।