ਹੁਸ਼ਿਆਰਪੁਰ: ਦਸੂਹਾ ਨਜ਼ਦੀਕ ਪੈਂਦੇ ਪਿੰਡ ਦੋਲੋਵਾਲ ਵਿਖੇ ਇਕ ਵਿਅਕਤੀ ਵੱਲੋਂ ਜ਼ਿੰਦਗੀ ਤੋਂ ਪਰੇਸ਼ਾਨ ਹੋਕੇ ਫਾਹਾ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਵਧੇਰੀ ਜਾਣਕਾਰੀ ਦੇਂਦੇ ਹੋਏ ਮ੍ਰਿਤਕ ਰਜਿੰਦਰ ਸਿੰਘ ਦੀ ਬੇਟੀ ਏਕਤਾ ਨੇ ਦਸਿਆ ਕਿ ਉਸਦਾ ਪਿਤਾ ਰਜਿੰਦਰ ਘਰ ਵਿਚ ਇੱਕਲਾ (Deceased Rajinder lived alone in the house) ਰਹਿੰਦਾ ਸੀ ਅਤੇ ਅੱਜ ਸੇਵਰ 6 ਵਜੇ ਕਰੀਬ ਉਹ ਆਪਣੇ ਪਿਤਾ ਰਾਜਿੰਦਰ ਸਿੰਘ ਦੇ ਘਰ ਆਈ ਜਦ ਉਸਨੇ ਪਿਤਾ ਦੇ ਕਮਰੇ ਦਾ ਕੁੰਡਾ ਖੜਕਾਇਆ ਤਾਂ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ।
ਤੋੜਿਆ ਗਿਆ ਦਰਵਾਜ਼ਾ: ਕਾਫੀ ਚਿਰ ਦਰਵਾਜ਼ਾ ਖੜਕਾਉਣ ਤੋਂ ਬਾਅਦ ਜਦ ਕੋਈ ਜਵਾਬ ਨਹੀਂ ਆਇਆ ਤਾਂ ਉਸਨੇ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ। ਪਿੰਡ ਦੇ ਸਰਪੰਚ ਨੇ ਤੁਰੰਤ ਇਸਦੀ ਜਾਣਕਾਰੀ ਦਸੂਹਾ ਪੁਲਿਸ ਨੂੰ ਦਿਤੀ। ਦਸੂਹਾ ਪੁਲਿਸ ਦੀ ਮੌਜੂਦਗੀ ਵਿਚ ਕਮਰੇ ਦਾ ਦਰਵਾਜਾ ਤੋੜਿਆ ਤਾਂ ਵੇਖਿਆ ਤਾਂ ਰਜਿੰਦਰ ਦੀ ਲਾਸ਼ ਪੱਖੇ ਨਾਲ ਲਟਕ (Rajinders body was hanging from the fan) ਰਹੀ ਸੀ।
ਪਤਨੀ ਦਾ ਕਤਲ: ਜਾਂਚ ਅਧਿਕਾਰੀ ਏਐਸਆਈ ਜੱਗਾ ਰਾਮ ਨੇ ਦਸਿਆ ਕਿ ਰਜਿੰਦਰ ਸਿੰਘ 3 ਮਹੀਨੇ ਪਹਿਲਾਂ ਹੀ ਆਪਣੀ ਪਤਨੀ ਦੇ ਕਤਲ ਕੇਸ ਵਿਚ ਜੇਲ੍ਹ ਤੋਂ ਆਇਆ ਸੀ ਅਤੇ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਰਹਿੰਦਾ ਸੀ। ਰਜਿੰਦਰ ਸਿੰਘ ਦੇ ਤਿਨ ਲੜਕੇ ਤੇ ਇਕ ਲੜਕੀ ਹੈ।
ਇਕੱਲਾ ਰਹਿੰਦਾ ਸੀ ਮ੍ਰਿਤਕ: ਮਾਂ ਦੇ ਕਤਲ ਤੋਂ ਬਾਅਦ ਬੇਟੇ ਆਪਣੇ ਪਿਤਾ ਤੋਂ ਅਲੱਗ ਰਹਿੰਦੇ ਸੀ। ਬੇਟੀ ਏਕਤਾ ਕਦੇ ਕਦੇ ਆਪਣੇ ਪਿਤਾ ਰਜਿੰਦਰ ਦਾ ਖਿਆਲ ਰੱਖਦੀ ਸੀ। ਪੁਲਿਸ ਵਲੋਂ ਰਜਿੰਦਰ ਦੀ ਮ੍ਰਿਤਕ ਦੇਹ ਪੋਸਟਮਾਰਟਮ ਲਈ ਦਸੂਹਾ ਦੇ ਸਿਵਲ ਹਸਪਤਾਲ ਭੇਜ ਦਿਤਾ ਗਿਆ ਹੈ। ਪੋਸਟਮਾਰਟਮ ਰਿਪੋਰਟ ਦੇ ਅਧਾਰ ਉੱਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ: ਡੇਰਾ ਪ੍ਰੇਮੀ ਕਤਲ ਮਾਮਲਾ: ਬਠਿੰਡਾ ਵਿੱਚ ਪੁਲਿਸ ਨੇ ਨਾਮ ਚਰਚਾ ਘਰ ਵਿੱਚ ਵਧਾਈ ਸੁਰੱਖਿਆ