ਹੁਸ਼ਿਆਰਪੁਰ: ਪੰਜਾਬ ਦੀ ਛੋਟੀ ਬੱਚੀ ਜਿਸਦੀ ਉਮਰ ਮਹਿਜ਼ 8 ਸਾਲ ਹੈ ਤੇ ਇਸ ਉਮਰ ਵਿੱਚ 800 ਕਿਲੋਮੀਟਰ ਦਾ ਇੰਡੀਆ ਵਿੱਚ ਰਿਕਾਰਡ ਬਣਾਉਣ ਤੋਂ ਬਾਅਦ ਹੁਣ ਉਸ ਬੱਚੀ ਵਲੋਂ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਦਾ ਸਫਰ ਤੈਅ ਕਰਨ ਦਾ ਟੀਚਾ ਮਿੱਥਿਆ ਹੈ। ਆਪਣੇ ਸਫਰ 'ਤੇ ਪਿਤਾ ਨਾਲ ਚੱਲੀ ਬੱਚੀ ਜਦੋਂ ਅੱਜ ਹੁਸ਼ਿਆਰਪੁਰ ਪਹੁੰਚੀ ਤਾਂ ਫਿਟ ਬਾਈਕਰਜ਼ ਕਲੱਬ ਵਲੋਂ ਬੱਚੀ ਰਾਵੀ ਦਾ ਸਵਾਗਤ ਕੀਤਾ ਗਿਆ ਤੇ ਬੱਚੀ ਦੀ ਹੌਸਲਾ ਅਫਜਾਈ ਕੀਤੀ। (cycling from Kashmir to Kanyakumari)
800 ਕਿਲੋਮੀਟਰ ਸਾਈਕਲਿੰਗ ਦਾ ਰਿਕਾਰਡ ਵੀ ਹਾਸਲ: ਰਾਵੀ ਇਸ ਤੋਂ ਪਹਿਲਾਂ ਵੀ 800 ਕਿਲੋਮੀਟਰ ਸਾਈਕਲਿੰਗ ਦਾ ਰਿਕਾਰਡ ਆਪਣੇ ਨਾਮ ਦਰਜ ਕਰ ਚੁੱਕੀ ਹੈ ਤੇ ਹੁਣ ਇਕ ਵਾਰ ਫਿਰ ਨਵਾਂ ਰਿਕਾਰਡ ਬਣਾਉਣ ਲਈ ਉਹ ਆਪਣੇ ਪਿਤਾ ਨਾਲ ਸਾਈਕਲਿੰਗ ਲਈ ਨਿਕਲੀ ਹੈ। ਰਾਵੀ ਦਾ ਕਹਿਣਾ ਐ ਕਿ ਉਸ ਨੂੰ ਸਾਈਕਲਿੰਗ ਦਾ ਸੌਂਕ ਆਪਣੇ ਪਿਤਾ ਵੱਲ ਦੇਖ ਕੇ ਪਿਆ ਹੈ।
ਬੱਚੀ ਹੋਰਨਾਂ ਲਈ ਪ੍ਰੇਰਨਾਸਰੋਤ: ਇਸ ਮੌਕੇ ਹੁਸ਼ਿਆਰਪੁਰ ਤੋਂ ਉਘੇ ਸਮਾਜ ਸੇਵਕ ਪਰਮਜੀਤ ਸਿੰਘ ਸਚਦੇਵਾ ਨੇ ਕਿਹਾ ਕਿ ਇਸ ਬੱਚੀ ਵਲੋਂ ਜੋ ਇਹ ਕਦਮ ਚੁੱਕਿਆ ਗਿਆ ਹੈ, ਉਸ ਦੀ ਖੂਬ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਕੋਈ ਜਵਾਨ ਵਿਅਕਤੀ ਵੀ ਨਹੀਂ ਕਰ ਸਕਦਾ ਹੈ ਤੇ ਇਸ ਬੱਚੀ ਤੋਂ ਸਾਨੂੰ ਸਭਨਾ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਕੋਈ ਵਿਸ਼ੇਸ਼ ਉਦਮ ਕਰਨ ਲਈ ਪ੍ਰੇਰਨਾ ਦੇਣੀ ਚਾਹੀਦੀ ਹੈ, ਕਿਉਂ ਕਿ ਬੱਚੇ ਉਹ ਕੰਮ ਕਰ ਸਕਦੇ ਨੇ ਜੋ ਲੋਕ ਸੋਚ ਵੀ ਨਹੀਂ ਸਕਦੇ ਹਨ।
ਇਹ ਵੀ ਪੜ੍ਹੋ: ਦੁਰਗਿਆਣਾ ਮੰਦਿਰ ਦੀ ਪ੍ਰਧਾਨ ਲਕਸ਼ਮੀ ਕਾਂਤਾ ਚਾਵਲਾ ਨੇ ਦਿੱਤਾ ਅੰਮ੍ਰਿਤਪਾਲ ਸਿੰਘ ਨੂੰ ਖੁੱਲ੍ਹਾ ਚੈਲੰਜ !