ETV Bharat / state

8 ਕਿੱਲੋ ਹੈਰੋਇਨ, 2 ਕਾਰਾਂ ਤੇ 20 ਲੱਖ ਦੀ ਡਰੱਗ ਮਨੀ ਸਮੇਤ 6 ਤਸਕਰ ਕਾਬੂ - ਡ੍ਰਗ ਮਨੀ

ਸੀਆਈਏ ਸਟਾਫ ਨੇ ਮਾਹਿਲਪੁਰ ਫਗਵਾੜਾ ਰੋਡ ’ਤੇ ਪੈਂਦੇ ਪਿੰਡ ਠੁਆਣਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਜਦੋਂ ਇੱਕ ਫਾਰਚੂਨਰ ਗੱਡੀ ਦੀ ਚੈਕਿੰਗ ਕੀਤੀ ਤਾਂ ਗੱਡੀ ਦੇ ਬੰਪਰ ਤੇ ਰੇਡੀਏਟਰ ਵਿਚਾਲੇ ਇੱਕ ਗੁਪਤ ਖਾਨੇ ਵਿੱਚੋਂ ਪੁਲਿਸ ਨੇ 8 ਕਿੱਲੋ ਹੈਰੋਇਨ ਬਰਾਮਦ ਕੀਤੀ।

8 ਕਿੱਲੋ ਹੈਰੋਇਨ, 2 ਕਾਰਾਂ ਤੇ 20 ਲੱਖ ਦੀ ਡਰੱਗ ਮਨੀ ਸਮੇਤ 6 ਤਸਕਰ ਕਾਬੂ

author img

By

Published : Apr 3, 2021, 5:39 PM IST

ਹੁਸ਼ਿਆਰਪੁਰ: ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਿਸ ਨੇ 3 ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 8 ਕਿੱਲੋਗ੍ਰਾਮ ਹੈਰੋਇਨ ਤੇ ਇੱਕ ਫਾਰਚੂਨਰ ਗੱਡੀ ਬਰਾਮਦ ਕੀਤੀ। ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਬੀਤੇ ਦਿਨ ਸੀਆਈਏ ਸਟਾਫ ਨੇ ਮਾਹਿਲਪੁਰ ਫਗਵਾੜਾ ਰੋਡ ’ਤੇ ਪੈਂਦੇ ਪਿੰਡ ਠੁਆਣਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਜਦੋਂ ਇੱਕ ਫਾਰਚੂਨਰ ਗੱਡੀ ਦੀ ਚੈਕਿੰਗ ਕੀਤੀ ਤਾਂ ਗੱਡੀ ਦੇ ਬੰਪਰ ਤੇ ਰੇਡੀਏਟਰ ਵਿਚਾਲੇ ਇੱਕ ਗੁਪਤ ਖਾਨੇ ਵਿੱਚੋਂ ਪੁਲਿਸ ਨੇ 8 ਕਿੱਲੋ ਹੈਰੋਇਨ ਬਰਾਮਦ ਕੀਤੀ।

ਇਹ ਵੀ ਪੜੋ: ਰਾਕੇਸ਼ ਟਿਕੈਤ 'ਤੇ ਹੋਏ ਹਮਲੇ ਨੂੰ ਲੈ ਕੇ ਅੰਮ੍ਰਿਤਸਰ 'ਚ ਕਿਸਾਨਾਂ ਦਾ ਪ੍ਰਦਰਸ਼ਨ

ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਸੁੱਖੀ ਵਾਸੀ ਚੰਨਣਵਾਲ ਜ਼ਿਲ੍ਹਾ ਬਰਨਾਲਾ, ਮਨਪ੍ਰੀਤ ਸਿੰਘ ਉਰਫ ਕਾਲਾ ਵਾਸੀ ਪਿੰਡ ਬਲਬੇੜਾ ਜ਼ਿਲ੍ਹਾ ਪਟਿਆਲਾ ਅਤੇ ਜਗਦੀਪ ਸਿੰਘ ਵਾਸੀ ਪਿੰਡ ਬਲਬੇੜਾ ਜ਼ਿਲ੍ਹਾ ਪਟਿਆਲਾ ਵੱਜੋਂ ਹੋਈ ਹੈ।

8 ਕਿੱਲੋ ਹੈਰੋਇਨ, 2 ਕਾਰਾਂ ਤੇ 20 ਲੱਖ ਦੀ ਡਰੱਗ ਮਨੀ ਸਮੇਤ 6 ਤਸਕਰ ਕਾਬੂ

ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਉਰਫ਼ ਸੁੱਖੀ ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਨੇ ਅਤੇ ਇਹ ਨਾਮੀ ਅੱਤਵਾਦੀ ਦਇਆ ਸਿੰਘ ਲਾਹੌਰੀਆ ਦਾ ਸਾਥੀ ਹੈ ਤੇ ਸੁਖਵਿੰਦਰ ਸਿੰਘ ਪਾਕਿਸਤਾਨ ’ਚ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਲਈ ਜਾਂਦਾ ਸੀ, ਜਿਸ ਕਾਰਨ ਉਸਦੇ ਉਥੇ ਨਸ਼ਾ ਸਮੱਗਲਰਾਂ ਨਾਲ ਸਬੰਧ ਸਨ।

ਇਸੇ ਤਰ੍ਹਾਂ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਸ਼ਿਆਰਪੁਰ ਪੁਲਿਸ ਨੇ 1 ਅਪ੍ਰੈਲ ਨੂੰ ਦਸੂਹਾ ਨਜ਼ਦੀਕ ਨਾਕਾਬੰਦੀ ਦੌਰਾਨ ਇੱਕ ਸਕਾਰਪੀਓ ਗੱਡੀ ਦੀ ਚੈਕਿੰਗ ਕੀਤੀ ਤਾਂ ਗੱਡੀ ਦੀ ਸਟਿੱਪਣੀ ’ਚੋਂ 20 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਤੇ ਗੱਡੀ ਦੇ ਮੈਟ ਹੇਠੋਂ 5 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਹੋਏ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਵੀ ਪੁਲਿਸ ਵੱਲੋਂ ਤਿੰਨ ਕਥਿਤ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੀ ਪਛਾਣ ਸੁਰਿੰਦਰ ਸਿੰਘ ਉਰਫ਼ ਸ਼ਿੰਦਾ ਵਾਸੀ ਜਲੰਧਰ ਫੁੰਮਣ ਸਿੰਘ ਉਰਫ਼ ਕਾਲੀ ਵਾਸੀ ਜਲੰਧਰ ਅਤੇ ਛਿੰਦਰਪਾਲ ਸਿੰਘ ਉਰਫ ਸ਼ਿੰਦਾ ਵਾਸੀ ਜਲੰਧਰ ਵਜੋਂ ਹੋਈ ਹੈ।

ਇਹ ਵੀ ਪੜੋ: ਅਬੋਹਰ ਫਾਜ਼ਿਲਕਾ ਮਾਰਗ 'ਤੇ ਬੱਸ ਅਤੇ ਟਰਾਲੇ 'ਚ ਟੱਕਰ

ETV Bharat Logo

Copyright © 2024 Ushodaya Enterprises Pvt. Ltd., All Rights Reserved.