ETV Bharat / state

ਗੁਰਦਾਸਪੁਰ: ਪੁਲਿਸ 'ਤੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਕੁੱਟਮਾਰ ਕਰਨ ਦੇ ਲੱਗੇ ਦੋਸ਼ - person beaten by police

ਨੌਜਵਾਨ ਨੇ ਪੁਲਿਸ 'ਤੇ ਦੋਸ਼ ਲਗਾਇਆ ਕਿ ਕੁੜੀ ਦੇ ਪਰਿਵਾਰ ਦੇ ਕਹਿਣ 'ਤੇ ਪੁਲਿਸ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਐਸ.ਐਚ.ਓ. ਮੱਖਣ ਸਿੰਘ ਨੌਜਵਾਨ ਦੀ ਇਸ ਗੱਲ ਤੋਂ ਪੱਲਾ ਝਾੜਦੇ ਨਜ਼ਰ ਆਏ।

ਪੀੜਤ ਦੀ ਫੋਟੋ
author img

By

Published : Jul 5, 2019, 11:47 PM IST

ਗੁਰਦਾਸਪੁਰ : ਪੰਜਾਬ ਪੁਲਿਸ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਹਮੇਸ਼ਾ ਹੀ ਸੁਰਖੀਆਂ ਵਿੱਚ ਰਹਿੰਦੀ ਹੈ। ਇਸ ਵਾਰ ਮਾਮਲਾ ਗੁਰਦਾਸਪੁਰ ਦਾ ਹੈ ਜਿੱਥੇ ਕੁੱਝ ਦਿਨ ਪਹਿਲਾਂ ਪੁਲਿਸ ਨੇ ਇੱਕ ਕੁੜੀ ਦੇ ਅਗਵਾ ਹੋਣ ਦਾ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਨਾਲ ਸਬੰਧਿਤ ਇੱਕ ਨੌਜਵਾਨ ਨੇ ਪੁਲਿਸ 'ਤੇ ਇਲਜ਼ਾਮ ਲਗਾਇਆ ਹੈ ਕਿ ਉਸ ਨੂੰ ਪੁਲਿਸ ਨੇ ਪੁੱਛਗਿੱਛ ਲਈ ਬੁਲਾ ਕੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਨੌਜਵਾਨ ਦਾ ਇਲਜ਼ਾਮ ਹੈ ਕਿ ਕੁੜੀ ਦੇ ਪਰਿਵਾਰ ਵਾਲਿਆਂ ਦੇ ਕਹਿਣ 'ਤੇ ਹੀ ਪੁਲਿਸ ਨੇ ਮੇਰੇ ਨਾਲ ਕੁੱਟਮਾਰ ਕੀਤੀ ਹੈ।

ਵੀਡੀਓ

ਨੌਜਵਾਨ ਦੀ ਭੈਣ ਸਰਬਜੀਤ ਨੇ ਦੱਸਿਆ ਕਿ ਜੋ ਕੁੜੀ ਘਰ ਤੋਂ ਲਾਪਤਾ ਹੋਈ ਹੈ ਉਸ ਦੇ ਪਿਤਾ ਨਾਲ ਹੀ ਉਸ ਦਾ ਭਰਾ ਰਾਜਾ ਸ਼੍ਰੀਨਗਰ ਵਿਚ ਕੰਮ ਕਰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੁੜੀ ਦੇ ਪਿਤਾ ਨੇ ਹੀ ਉਸ ਨੂੰ ਪੈਸੇ ਲੈਣ ਲਈ ਗੁਰਦਾਸਪੁਰ ਕੁੜੀ ਦੇ ਘਰ ਭੇਜਿਆ ਸੀ ਅਤੇ ਜਿਸ ਦਿਨ ਉਸ ਦੇ ਭਰਾ ਨੇ ਵਾਪਿਸ ਸ਼੍ਰੀਨਗਰ ਜਾਣਾ ਸੀ ਉਸ ਦਿਨ ਹੀ ਉਨ੍ਹਾਂ ਦੀ ਕੁੜੀ ਘਰ ਤੋਂ ਲਾਪਤਾ ਹੋ ਗਈ ਅਤੇ ਕੁੜੀ ਦੇ ਪਿਤਾ ਨੇ ਉਸ ਦੇ ਭਰਾ 'ਤੇ ਦੋਸ਼ ਲੱਗਾ ਦਿੱਤਾ।

ਇਹ ਵੀ ਪੜ੍ਹੋ : ਬਜਟ 2019 : ਇਸ ਵਾਰ ਬ੍ਰੀਫਕੇਸ ਦੀ ਬਜਾਏ ਲਾਲ ਰੰਗ ਦੇ ਕੱਪੜੇ 'ਚ ਆਇਆ ਬਜਟ

ਇਸ ਮਾਮਲੇ ਸਬੰਧੀ ਜਦੋਂ ਐਸ.ਐਚ.ਓ. ਮੱਖਣ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕੁੜੀ ਦੇ ਅਗਵਾ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਪੁੱਛਗਿੱਛ ਲਈ ਕੁੜੀ ਦੀ ਭਾਭੀ ਅਤੇ ਇਸ ਨੌਜਵਾਨ ਰਾਜੇ ਅਤੇ 2 ਹੋਰ ਵਿਅਕਤੀਆਂ ਨੂੰ ਬੁਲਾਇਆ ਗਿਆ ਸੀ। ਇਸ ਦੇ ਨਾਲ ਹੀ ਐਸ.ਐਚ.ਓ. ਨੇ ਕਿਹਾ ਕਿ ਨੌਜਵਾਨ ਨਾਲ ਕਿਸੇ ਤਰ੍ਹਾਂ ਦੀ ਕੁੱਟਮਾਰ ਨਹੀਂ ਕੀਤੀ ਗਈ, ਇਹ ਨੌਜਵਾਨ ਝੂਠ ਬੋਲ ਰਿਹਾ ਹੈ ਅਤੇ ਇਸ ਮਾਮਲੇ ਵਿੱਚ ਇੱਕ ਨੌਜਵਾਨ ਦੇ ਖਿਲਾਫ਼ ਪਰਚਾ ਵੀ ਦਰਜ ਕੀਤਾ ਹੋਇਆ ਹੈ, ਜੋ ਅਜੇ ਫਰਾਰ ਹੈ।

Intro:ਐਂਕਰ::-- ਪੰਜਾਬ ਪੁਲਿਸ ਕਿਸੇ ਨਾ ਕਿਸੇ ਮਾਮਲੇ ਨੂੰ ਲੈਕੇ ਹਮੇਸ਼ਾ ਹੀ ਸੁਰੱਖਿਆ ਵਿੱਚ ਰਹਿੰਦੀ ਹੈ ਇਸ ਵਾਰ ਫਿਰ ਪੰਜਾਬ ਪੁਲਿਸ ਉਪਰ ਆਰੋਪ ਲੱਗੇ ਹਨ ਕਿ ਪੰਜਾਬ ਪੁਲਿਸ ਨੇ ਇਕ ਨੌਜਵਾਨ ਨੂੰ ਪੁੱਛਗਿੱਛ ਲਈ ਬੁਲਾ ਕੇ ਉਸ ਨਾਲ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਹੈ ਮਾਮਲਾ ਹੈ ਗੁਰਦਾਸਪੁਰ ਦਾ ਜਿੱਥੇ ਕੁੱਝ ਦਿਨ ਪਹਿਲਾਂ ਪੁਲਿਸ ਨੇ ਇਕ ਲੜਕੀ ਅਗਵਾਹ ਹੋਣ ਦਾ ਮਾਮਲਾ ਦਰਜ ਕੀਤਾ ਸੀ ਅਤੇ ਲੜਕੀ ਦੇ ਘਰ ਵਾਲਿਆਂ ਨੇ ਛੱਕ ਜਤਾਇਆ ਕਿ ਉਹਨਾਂ ਦੀ ਲੜਕੀ ਨੂੰ ਅਗਵਾਹ ਕਰਵਾਉਣ ਵਿੱਚ ਇਸ ਰਾਜੇ ਨਾਮ ਦੇ ਲੜਕੇ ਦਾ ਹੱਥ ਹੈ ਲੜਕੇ ਨੇ ਆਰੋਪ ਲਗਾਇਆ ਹੈ ਗੁਰਦਾਸਪੁਰ ਪੁਲਿਸ ਨੇ ਉਸ ਨੂੰ ਪੁੱਛਗਿੱਛ ਲਈ ਬੁਲਾ ਕੇ ਉਸ ਨਾਲ ਬੁਰੀ ਤਰ੍ਹਾਂ ਨਾਲ ਮਾਰਕੁੱਟ ਕੀਤੀ ਹੈ ਅਤੇ ਉਸ ਨੂੰ ਕਰੰਟ ਦੇ ਝੱਟਕੇ ਦਿਤੇ ਗਏ ਹਨ ਅਤੇ ਇਹ ਸਭ ਲੜਕੀ ਦੇ ਪਰਿਵਾਰ ਵਾਲਿਆਂ ਨੇ ਜਾਣਬੁੱਝ ਕੇ ਕਰਵਾਇਆ ਹੈ ਜਦ ਕਿ ਉਸਨੂੰ ਲੜਕੀ ਬਾਰੇ ਕੁੱਛ ਨਹੀਂ ਪਤਾ ਜਦ ਕਿ ਪੁਲਿਸ ਇਸ ਮਾਮਲੇ ਵਿੱਚ ਇਕ ਨੌਜਵਾਨ ਦੇ ਮਾਮਲਾ ਵੀ ਦਰਜ ਕਰ ਚੁੱਕੀ ਹੈ ਅਤੇ ਉਹ ਨੌਜਵਾਨ ਅਜੇ ਫ਼ਰਾਰ ਹੈ

Body:ਵੀ ਓ -- ਜਾਣਕਾਰੀ ਦਿੰਦਿਆਂ ਪੀੜਤ ਲੜਕੇ ਰਾਜੇ ਅਤੇ ਉਸਦੀ ਭੈਣ ਸਰਬਜੀਤ ਨੇ ਦੱਸਿਆ ਕਿ ਜੋ ਲੜਕੀ ਘਰ ਤੋਂ ਲਾਪਤਾ ਹੋਈ ਹੈ ਉਸਦੇ ਪਿਤਾ ਨਾਲ ਹੀ ਉਸਦਾ ਭਰਾਂ ਰਾਜਾ ਸ਼੍ਰੀਨਗਰ ਵਿਚ ਕੰਮ ਕਰਦਾ ਹੈ ਅਤੇ ਲੜਕੀ ਦੇ ਪਿਤਾ ਨੇ ਹੀ ਉਸਨੂੰ ਪੈਸੇ ਲੈਣ ਲਈ ਗੁਰਦਾਸਪੁਰ ਲੜਕੀ ਦੇ ਘਰ ਭੇਜਿਆ ਸੀ ਅਤੇ ਜਿਸ ਦਿਨ ਉਸਦੇ ਭਰਾਂ ਨੇ ਵਾਪਿਸ ਸ਼੍ਰੀਨਗਰ ਜਾਣਾ ਸੀ ਉਸ ਦਿਨ ਹੀ ਉਹਨਾਂ ਦੀ ਲੜਕੀ ਘਰ ਤੋਂ ਲਾਪਤਾ ਹੋ ਗਈ ਅਤੇ ਲੜਕੀ ਦੇ ਪਿਤਾ ਨੇ ਮੇਰੇ ਭਰਾ ਦਾ ਨਾਮ ਲੱਗਾ ਦਿੱਤਾ ਕਿ ਇਸ ਨੂੰ ਸਬ ਪਤਾ ਹੈ ਅਤੇ ਪੁਲਿਸ ਨੇ ਉਸ ਨੂੰ ਪੁੱਛਗਿੱਛ ਦੇ ਬਹਾਨੇ ਖੜ ਕੇ ਉਸਦੀ ਬੁਰੀ ਤਰ੍ਹਾਂ ਨਾਲ ਮਾਰਕੁੱਟ ਕੀਤੀ ਅਤੇ ਉਸ ਨੂੰ ਕਰੰਟ ਦੇ ਝੱਟਕੇ ਦਿਤੇ ਅਤੇ ਉਸ ਦਾ ਮੂੰਹ ਤੇ ਕੱਪੜਾ ਬਣ ਕੇ ਉਸਦੇ ਉਪਰ ਪਾਣੀ ਪਾਇਆ ਗਿਆ ਜਦ ਕਿ ਉਸਦਾ ਭਰਾ ਬੇਕਸੂਰ ਹੈ ਉਸ ਨੂੰ ਕੁਛ ਨਹੀਂ ਪਤਾ ਅਤੇ ਇਹ ਸਭ ਲੜਕੀ ਤੇ ਪਿਤਾ ਨੇ ਜਾਣਬੁੱਝ ਕੇ ਕੀਤਾ ਹੈ ਅਤੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ

ਬਾਈਟ -- ਰਾਜਾਂ (ਪੀੜਤ ਲੜਕਾ)

ਬਾਈਟ-- ਸਰਬਜੀਤ (ਪੀੜਤ ਲੜਕੇ ਦੀ ਭੈਣ)

ਵੀ ਓ -- ਇਸ ਮਾਮਲੇ ਸਬੰਧੀ ਜਦੋ ਐਸ ਐਚ ਓ ਮੱਖਣ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਲੜਕੀ ਅਗਵਾਹ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁੱਛਗਿੱਛ ਲਈ ਲੜਕੀ ਦੀ ਭਾਭੀ ਅਤੇ ਇਸ ਲੜਕੇ ਰਾਜੇ ਅਤੇ ਦੋ ਜਾਣਿਆ ਨੂੰ ਹੋਰ ਬੁਲਾਇਆ ਗਿਆ ਸੀ ਅਤੇ ਇਸ ਰਾਜੇ ਲੜਕੇ ਤੋਂ ਪੁੱਛਗਿੱਛ ਪੰਚਾਇਤ ਦੀ ਹਜੂਰੀ ਵਿੱਚ ਕੀਤੀ ਗਈ ਹੈ ਇਸ ਨਾਲ ਕਿਸੇ ਤਰ੍ਹਾਂ ਮਾਰਕੁਟਾਈ ਨਹੀਂ ਕੀਤੀ ਗਈ ਇਹ ਲੜਕਾ ਝੂਠ ਬੋਲ ਰਿਹਾ ਹੈ ਅਤੇ ਇਸ ਮਾਮਲੇ ਵਿਚ ਇਕ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜੋ ਅਜੇ ਫਰਾਰ ਹੈ

ਬਾਈਟ -- ਐਸ ਐਚ ਓ ਮੱਖਣ ਸਿੰਘ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.