ਗੁਰਦਾਸਪੁਰ : ਡੇਰਾ ਬਾਬਾ ਨਾਨਕ ਦੇ ਬਲਾਕ ਕਲਾਨੌਰ ਵਿਚ ਗੁਰੂ ਨਾਨਕ ਦੇਵ ਸ਼ੂਗਰਕੇਨ ਰਿਸਰਚ ਅਤੇ ਡਿਵੈਲਪਮੈਂਟ ਸੈਂਟਰ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਲਈ ਸਰਕਾਰ ਨੇ 45 ਕਰੋੜ ਰੁਪਏ ਮਨਜ਼ੂਰ ਕੀਤੇ ਹੋਏ ਹਨ। ਇਸ ਸਰਹੱਦੀ ਪ੍ਰੋਜੈਕਟ ਨਾਲ ਇਸ ਏਰੀਆ ਦੇ ਲੋਕਾਂ ਨੂੰ ਕਾਫੀ ਫਾਇਦਾ ਹੋਏਗਾ।
ਇਸ ਕੇਂਦਰ ਦੀ ਕਮੇਟੀ ਵਿੱਚ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਚੇਅਰਮੈਨ, ਪੁਨੀਤ ਗੋਇਲ ਸੇਕ੍ਰੇਟਰੀ, ਸ਼ਿਵਰਾਜ ਸਿੰਘ ਧਾਲੀਵਾਲ ਗੰਨਾ ਮਾਹਰ ਅਤੇ ਅਜਨਾਲਾ ਸ਼ੂਗਰ ਮਿੱਲ ਦੇ ਮਹਾਂ ਪ੍ਰਬੰਧਕ ਨੂੰ ਇਸ ਦਾ ਨਿਰਦੇਸ਼ਨ ਬਣਾਇਆ ਗਿਆ ਹੈ। ਇਸ ਪ੍ਰਾਜੈਕਟ ਨੂੰ ਅਗਲੇ ਸਾਲ ਤੱਕ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਇਸ ਸਬੰਧੀ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘਾਂ ਰੰਧਾਵਾ ਨੇ ਦੱਸਿਆ ਕਿ ਪੁਣੇ ਮਹਾਰਾਸ਼ਟਰ ਦੀ ਵਸੰਤਦਾਦਾ ਗੰਨਾ ਸੰਸਥਾਨ ਦੀ ਤਰਜ ਤੇ ਇਸ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਪ੍ਰਾਜੈਕਟ ਨਾਲ ਜਿਥੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਂਗੇ ਉਥੇ ਹੀ ਗੰਨਾ ਬੀਜਣ ਵਾਲੇ ਕਿਸਾਨਾਂ ਨੂੰ ਗੰਨੇ ਦੀਆਂ ਕਿਸਮਾਂ ਅਤੇ ਉਸਦੀ ਫ਼ਸਲ ਸਬੰਧੀ ਸਾਂਭ ਸੰਭਾਲ ਲਈ ਲਾਭ ਮਿਲੇਗਾ। ਇਸ ਪ੍ਰਾਜੈਕਟ ਵਿਚ 15 ਏਕੜ ਰਕਬੇ ਵਿੱਚ ਗੰਨਾ ਬੀਜਿਆ ਜਾ ਚੁੱਕਿਆ ਹੈ ਅਤੇ 1 ਏਕੜ ਵਿਚ ਪ੍ਰਯੋਗਸ਼ਾਲਾ ਅਤੇ ਹੋਰ ਜਰੂਰੀ ਕਮਰੇ ਬਣਾਏ ਜਾ ਰਹੇ ਹਨ। ਜਦੋਂਕਿ ਇਸ ਦੌਰਾਨ 40x15 ਹਾਲ ਪਹਿਲਾਂ ਹੀ ਬਣ ਕੇ ਤਿਆਰ ਹੋ ਚੁੱਕਿਆ ਹੈ। 99 ਏਕੜ ਅਨੁਸੰਧਾਨ ਲਈ ਪ੍ਰਯੋਗ ਕੀਤਾ ਜਾਣਾ ਹੈ।
ਰੰਧਾਵਾ ਨੇ ਦੱਸਿਆ ਕਿ ਇਸ ਦੇ ਬਾਅਦ ਦੂਜੇ ਚਰਨ ਵਿੱਚ ਸ਼ੁਗਰ ਮਾਨੀਫੈਕਚਰਿੰਗ ਸਰਟੀਫਿਕੇਟ, ਸ਼ੁਗਰ ਇੰਜੀਨਿਅਰਿੰਗ ਡਿਪਲੋਮਾ,ਸ਼ੁਗਰ ਇੰਸਟਰੁਮੈਂਟੇਸ਼ਨ ਟੈਕਨੋਲੋਜੀ ਸ਼ੁਰੂ ਕੀਤੀ ਜਾਵੇਗੀ। ਇਸ ਲਈ 20 ਮਾਹਿਰ ਵਿਗਿਆਨੀ,ਲੈਬੋਰਟਰੀ ਟੇਕਨੀਸ਼ੀਅਨ ਦੀ ਭਰਤੀ ਕੀਤੀ ਜਾ ਰਹੀ ਹੈ। ਜੋ ਇਸ ਕਿੱਤੇ ਸਬੰਧੀ ਵਿਥਿਰਥੀਆਂ ਨੂੰ ਟੈਂਡ ਕਰਨਗੇ। ਰੰਧਾਵਾ ਨੇ ਕਿਹਾ ਕਿ ਇਸ ਲਈ ਜ਼ਮੀਨ ਦਾ ਪ੍ਰਬੰਧ ਕਰਨਾ ਬੜਾ ਮੁਸ਼ਕਿਲ ਸੀ ਪਰ ਕਲਾਨੌਰ ਪੰਚਾਇਤੀ ਜਮੀਨ ਵਿਚੋਂ 1600 ਏਕੜ ਵਿਚੋਂ 100 ਜਮੀਨ ਇਸ ਪ੍ਰੋਜੈਕਟ ਨੂੰ ਦਿਵਾਉਣ ਵਿਚ ਕਾਮਯਾਬ ਰਹੇ ਹਨ।