ETV Bharat / state

Viral video: ਆਵਾਰਾ ਕੁੱਤਿਆਂ ਨੂੰ ਰੋਟੀ ਪਾਉਣ ’ਤੇ ਖੂਨੀ ਝੜਪ - ਸ਼ੋਸ਼ਲ ਮੀਡੀਆ ’ਤੇ ਖੂਬ ਵਾਇਰਲ

ਅੱਜ ਕੱਲ੍ਹ ਛੋਟੀ ਛੋਟੀ ਗੱਲ ਵਾਇਰਲ ਹੁੰਦੇ ਸਮਾਂ ਨਹੀ ਲੱਗਦਾ। ਇਸੇ ਤਰ੍ਹਾਂ ਕੁੱਤਿਆਂ ਨੂੰ ਰੋਟੀ ਪਾਉਣ ਦੀ ਮਾਮੂਲੀ ਤਕਰਾਰ ਖ਼ੂਨੀ ਝੜਪ ’ਚ ਬਦਲ ਗਈ। ਵਾਇਰਲ ਵੀਡੀਓ ਗੁਰਦਾਸਪੁਰ ਦੇ ਪਿੰਡ ਬਰਨਾਲਾ ਦੀ ਹੈ ਜਿੱਥੇ ਆਵਾਰਾ ਕੁੱਤਿਆਂ ਨੂੰ ਰੋਟੀ ਪਾਉਣ ਤੇ ਦੋ ਪਰਿਵਾਰ ਆਪਸ ’ਚ ਭਿੜ ਗਏ।

ਆਪਸ ’ਚ ਭਿੜੀਆਂ ਦੋ ਧਿਰਾਂ
ਆਪਸ ’ਚ ਭਿੜੀਆਂ ਦੋ ਧਿਰਾਂ
author img

By

Published : Jun 1, 2021, 11:08 PM IST

ਗੁਰਦਾਸਪੁਰ: ਬੀਤੇ ਕੱਲ੍ਹ ਤੋਂ ਇਕ ਵੀਡੀਓ ਸ਼ੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁੱਝ ਨੌਜਵਾਨ ਅਤੇ ਮਹਿਲਾਵਾਂ ਲੜਦੀਆਂ ਨਜ਼ਰ ਆ ਰਹੀਆਂ ਹਨ। ਜਾਂਚ ਪੜਤਾਲ ਕਰਨ ’ਤੇ ਪਤਾ ਲਗਿਆ ਕਿ ਇਹ ਵਾਇਰਲ ਵੀਡੀਓ ਗੁਰਦਾਸਪੁਰ ਦੇ ਪਿੰਡ ਬਰਨਾਲਾ ਦੀ ਹੈ ਜਿੱਥੇ ਆਵਾਰਾ ਕੁੱਤਿਆਂ ਨੂੰ ਰੋਟੀ ਪਾਉਣ ’ਤੇ ਦੋ ਪਰਿਵਾਰਾਂ ਵਿੱਚ ਖੂਨੀ ਝੜਪ ਹੋਈ।

ਆਪਸ ’ਚ ਭਿੜੀਆਂ ਦੋ ਧਿਰਾਂ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਹਿਲੇ ਪਰਿਵਾਰ ਦੇ ਜ਼ਖਮੀ ਹੋਏ ਲੜਕੇ ਮਨੀਸ਼ ਅਤੇ ਉਸਦੀ ਮਾਤਾ ਆਸ਼ਾ ਰਾਣੀ ਨੇ ਕਿਹਾ ਕਿ ਉਹ ਕਾਫੀ ਲੰਮੇ ਸਮੇਂ ਤੋਂ ਇਸ ਮੁਹੱਲੇ ਵਿੱਚ ਰਹਿ ਰਹੇ ਹਨ ਅਤੇ ਰੋਜ਼ਾਨਾ ਸ਼ਾਮ ਨੂੰ ਆਵਾਰਾ ਕੁੱਤੇਆ ਨੂੰ ਰੋਟੀ ਪਾਉਂਦੇ ਹਨ ਕਲ ਸ਼ਾਮ ਨੂੰ ਜਦੋਂ ਉਹਨਾਂ ਦੀ ਲੜਕੀ ਕੁੱਤੇਆ ਨੂੰ ਰੋਟੀ ਪਾਉਣ ਗਈ ਮੁਹੱਲੇ ਦੀ ਦੂਸਰੀ ਗਲੀ ਵਿੱਚ ਰਹਿ ਰਹੇ ਇਕ ਪਰਿਵਾਰ ਨੇ ਉਹਨਾਂ ਨੂੰ ਕੁੱਤੇਆ ਨੂੰ ਰੋਟੀ ਪਾਉਣ ਤੋਂ ਰੋਕਿਆ ਅਤੇ ਉਹਨਾਂ ਨੂੰ ਬੁਰਾ ਭਲਾ ਕਿਹਾ ਜਦੋਂ ਪੁੱਛਣ ਗਏ ਤਾਂ ਉਹਨਾਂ ਨੇ ਹਮਲਾ ਉਹਨਾਂ ਨੂੰ ਜਖਮੀ ਕਰ ਦਿੱਤਾ। ਉਹਨਾਂ ਨੂੰ ਜ਼ਖਮੀ ਕਰ ਦਿੱਤਾ ਮਾਤਾ ਦੀ ਸੋਨੇ ਦੀ ਚੈਨ ਵੀ ਲਾਹ ਲਈ।

ਦੂਸਰੇ ਧਿਰ ਦੀ ਪੀੜਤ ਔਰਤ ਪਰਮਜੀਤ ਕੌਰ ਨੇ ਦੱਸਿਆ ਕਿ ਉਹਨਾਂ ਦਾ ਘਰ ਦੂਸਰੇ ਪਰਿਵਾਰ ਨਾਲੋਂ ਕਾਫੀ ਦੂਰ ਹੈ ਪਰ ਲੜਕੀ ਜਾਣਬੁੱਝ ਕੇ ਉਹਨਾਂ ਦੇ ਘਰ ਅਗੇ ਆ ਕੇ ਕੁੱਤੇਆ ਨੂੰ ਰੋਟੀ ਪਾਉਂਦੀ ਹੈ। ਜਿਸ ਕਰਕੇ ਉੱਥੇ ਕੁੱਤੇ ਇਕੱਠੇ ਹੋ ਜਾਂਦੇ ਹਨ ਅਤੇ ਰਾਹਗੀਰਾਂ ਨੂੰ ਵੱਢਣ ਨੂੰ ਪੈਂਦੇ ਹਨ, ਇਸ ਲਈ ਉਨ੍ਹਾਂ ਲੜਕੀ ਨੂੰ ਮਨਾਂ ਕੀਤਾ ਸੀ ਕੇ ਉਹ ਕੁੱਤਿਆਂ ਨੂੰ ਉਨ੍ਹਾਂ ਦੇ ਘਰ ਅਗੇ ਆ ਕੇ ਰੋਟੀ ਨਾ ਪਾਵੇ।

ਇਸ ਤੋਂ ਬਾਅਦ ਉਸਨੇ ਆਪਣੇ ਘਰ ਜਾ ਕੇ ਆਪਣੇ ਭਰਾਵਾਂ ਨੂੰ ਨਾਲ ਲਿਆ ਅਤੇ ਸਾਡੇ ਘਰ ਆ ਕੇ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲੇ ’ਚ ਸਾਨੂੰ ਜ਼ਖ਼ਮੀ ਕੀਤਾ ਅਤੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰ ਦਿੱਤੀ

ਇਸ ਮੌਕੇ ਉਨਾਂ ਕਿਹਾ ਕਿ ਉਨਾਂ ਨਾਲ ਧੱਕਾ ਕੀਤਾ ਗਿਆ ਹੈ ਇਸ ਲਈ ਦੂਜੀ ਧਿਰ ’ਤੇ ਕਾਰਵਾਈ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ: Amritsar:ਦਿਨ ਦਿਹਾੜੇ ਨੌਜਵਾਨ ਉਤੇ ਤਲਵਾਰਾਂ ਨਾਲ ਹਮਲਾ, ਘਟਨਾ ਸੀਸੀਟੀਵੀ ਕੈਮਰੇ ’ਚ ਕੈਦ

ETV Bharat Logo

Copyright © 2025 Ushodaya Enterprises Pvt. Ltd., All Rights Reserved.