ਗੁਰਦਾਸਪੁਰ: ਪੰਜਾਬ ਭਰ ਵਿੱਚ ਲੁੱਟਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਗੁਰਦਾਸਪੁਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇੱਕ ਗੱਡੀ ਦਾ ਸ਼ੀਸ਼ਾ ਭੰਨ ਕੇ ਤਿੰਨ ਲੱਖ ਰੁਪਏ ਲੈ ਕੇ ਫਰਾਰ ਹੋ ਗਏ।
ਲੁਟੇਰਿਆ ਨੇ ਲੱਖਾਂ ਦੀ ਕੀਤੀ ਚੋਰੀ: ਮਿਲੀ ਜਾਣਕਾਰੀ ਮੁਤਾਬਿਕ ਮੋਟਰਸਾਈਕਲ ਸਵਾਰ ਲੁਟੇਰਿਆ ਨੇ ਤਿੱਬੜੀ ਰੋਡ ’ਤੇ ਸਥਿੱਤ ਇਕ ਕਾਰ ਬਜ਼ਾਰ ਦੇ ਬਾਹਰ ਖੜ੍ਹੀ ਸਾਬਕਾ ਫੌਜੀ ਦੀ ਟੈਂਪੂ ਟਰੈਵਲ ਗੱਡੀ ਦਾ ਸ਼ੀਸਾ ਭੰਨਿਆ ਅਤੇ ਲੱਖਾਂ ਦੀ ਲੁੱਟ ਨੂੰ ਅੰਜਾਮ ਦਿੱਤਾ। ਗੱਡੀ ਦਾ ਮਾਲਕ ਬੈਂਸ ਚੋਂ ਪੈਸੇ ਕੱਢਵਾ ਕੇ ਕਾਰ ਬਾਜ਼ਾਰ ਦੇ ਮਾਲਕ ਨੂੰ ਦੇਣ ਲਈ ਆਇਆ ਸੀ।
ਪੈਸੇ ਦੇਣ ਆਇਆ ਸੀ ਪੀੜਤ: ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਿਗੁਰੂ ਕਾਰ ਬਜਾਰ ਦੇ ਮਾਲਕ ਅੱਤੇ ਗੱਡੀ ਦੇ ਮਾਲਿਕ ਸਾਬਕਾ ਫੌਜੀ ਗੁਰਪੇਜ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਇੱਕ ਗੱਡੀ ਤਿੱਬੜੀ ਰੋਡ ’ਤੇ ਸਥਿੱਤ ਇੱਕ ਕਾਰ ਬਾਜ਼ਾਰ ਤੋਂ ਖ਼ਰੀਦੀ ਸੀ ਅਤੇ ਅੱਜ ਜਦੋ ਤਿੰਨ ਲੱਖ ਰੁਪਏ ਬੈਂਕ ਤੋਂ ਕਢਵਾ ਕੇ ਕਾਰ ਬਾਜ਼ਾਰ ਦੇ ਮਾਲਿਕ ਨੂੰ ਦੇਣ ਲਈ ਦਫਤਰ ਦੇ ਬਾਹਰ ਗੱਡੀ ਖੜ੍ਹੀ ਕਰਕੇ 5 ਮਿੰਟ ਲਈ ਅੰਦਰ ਗਿਆ ਤਾਂ ਪਿੱਛੇ ਤੋਂ ਦੋ ਮੋਟਸਾਇਕਲ ਸਵਾਰ ਨੌਜਵਾਨਾਂ ਨੇ ਗੱਡੀ ਦਾ ਸੀਸ਼ਾ ਤੋੜ ਤਿੰਨ ਲੱਖ ਰੁਪਏ ਗੱਡੀ ਵਿੱਚੋ ਕੱਢਕੇ ਮੌਕੇ ਤੋਂ ਫ਼ਰਾਰ ਹੋ ਗਏ। ਉਹਨਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ: ਇਸ ਸਬੰਧੀ ਜਦੋਂ ਥਾਣਾ ਸਿਟੀ ਗੁਰਦਾਸਪੁਰ ਦੇ ਪ੍ਰਭਾਰੀ ਗੁਰਮੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਗੁਰਪੇਜ ਸਿੰਘ ਜੋ ਕਿ ਗੱਡੀ ਦਾ ਮਾਲਿਕ ਹੈ ਉਸ ਦੀ ਗੱਡੀ ਦਾ ਸ਼ੀਸ਼ਾ ਭੰਨ ਕੇ 3 ਲੱਖ ਰੁਪਏ ਚੋਰੀ ਕੀਤੇ ਗਏ ਹਨ ਅਤੇ ਇਨ੍ਹਾਂ ਚੋਰਾਂ ਨੂੰ ਫੜਨ ਦੇ ਲਈ ਨੇੜੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚੋਰਾਂ ਨੇ 3 ਲੱਖ ਰੁਪਏ ਚੋਰੀ ਕੀਤੇ ਹਨ ਇਸ ਮਾਮਲੇ ਵਿੱਚ ਪੁਲਿਸ ਕਰਮਚਰੀਆਂ ਵੱਲੋ ਬੈਂਕ ਦੇ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ।