ਗੁਰਦਾਸਪੁਰ: ਬਟਾਲਾ ਹਾਈਵੇ ਨੇੜੇ ਕਸਬਾ ਧਾਰੀਵਾਲ ਵਿੱਚ ਬਣ ਰਹੀ ਇੱਕ ਨਵੀ ਕੋਠੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਕੋਠੀ ਉੱਤੇ ਬਣਿਆ ਇੱਕ ਵਿਦੇਸ਼ੀ ਟਰਾਲੇ ਦਾ ਮਾਡਲ ਹਰ ਕਿਸੇ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ। ਇਸ ਕੋਠੀ ਦੇ ਮਾਲਕ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿੱਚ ਉਸ ਦੇ ਪੁੱਤ ਟਰਾਲੇ ਚਲਾਉਂਦੇ ਹਨ ਅਤੇ ਉਹ ਟਰਾਲੇ ਵਾਲੇ ਅਖਵਾਉਂਦੇ ਹਨ ਅਤੇ ਇਸੇ ਨੂੰ ਲੈਕੇ ਵਿਦੇਸ਼ ਵਿੱਚ ਬੈਠੇ ਪੁੱਤਾਂ ਨੇ ਆਪਣੇ ਸ਼ੌਂਕ ਨੂੰ ਪੂਰਾ ਕੀਤਾ ਅਤੇ ਵਿਦੇਸ਼ ਤੋਂ ਹੀ ਇੱਥੇ ਔਨਲਾਈਨ ਆਰਡਰ ਕਰਕੇ ਘਰ ਇਹ ਟਰਾਲਾ ਭੇਜ ਦਿੱਤਾ। ਉਨ੍ਹਾਂ ਆਖਿਆ ਕਿ ਇਹ ਕੋਠੀ ਦੀ ਸਭ ਤੋਂ ਉੱਪਰ ਵਾਲੀ ਮੰਜਿਲ ਉੱਤੇ ਰਖਵਾ ਦਿਓ ਤਾਂ ਕਿ ਲੋਕਾਂ ਨੂੰ ਦੂਰੋਂ ਪਤਾ ਲੱਗੇ ਕਿ ਇਹ ਟਰਾਲੇ ਵਾਲਿਆਂ ਦੀ ਕੋਠੀ ਹੈ।
ਵਿਦੇਸ਼ ਵਸਦੇ ਪੁੱਤਰਾਂ ਨੇ ਸ਼ੌਂਕ ਕੀਤਾ ਪੂਰਾ: ਦੱਸ ਦਈਏ ਅਕਸਰ ਕਿਹਾ ਜਾਂਦਾ ਹੈ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਕੁੱਝ ਅਜਿਹਾ ਹੀ ਦੇਖਣ ਨੂੰ ਮਿਲਿਆ ਗੁਰਦਾਸਪੁਰ ਦੀ ਇਕ ਨਵੀ ਤਿਆਰ ਹੋ ਰਹੀ ਕੋਠੀ ਨੂੰ ਦੇਖ ਕੇ। ਇਸ ਕੋਠੀ ਦੀ ਸਭ ਤੋਂ ਉਪਰ ਵਾਲੀ ਮੰਜਿਲ ਦੀ ਛੱਤ ਉੱਤੇ ਖੜਾ ਕੀਤਾ ਗਿਆ ਹੈ ਇਕ ਵਿਦੇਸ਼ੀ ਟਰਾਲੇ ਦਾ ਵੱਡਾ ਮਾਡਲ ਦੂਰੋਂ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਕਿ ਜਿਵੇ ਅਸਲੀ ਟਰਾਲਾ ਹੀ ਕੋਠੀ ਦੇ ਉੱਪਰ ਪਾਰਕ ਕੀਤਾ ਹੋਵੇ। ਇਸ ਕੋਠੀ ਦੇ ਮਾਲਕ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਖੁਦ ਤਾਂ ਬਿਜਲੀ ਬੋਰਡ ਦੀ ਨੌਕਰੀ ਤੋਂ ਸੇਵਾ ਮੁਕਤ ਹੋਇਆ ਹੈ ਲੇਕਿਨ ਉਸ ਦੇ ਪੁੱਤਰ ਜੋ ਇੱਕ ਇੰਗਲੈਂਡ ਵਿੱਚ ਹੈ ਅਤੇ ਦੋ ਅਮਰੀਕਾ ਵਿੱਚ ਹਨ। ਉਹ ਉੱਥੇ ਕਈ ਸਾਲਾਂ ਤੋਂ ਰਹਿ ਰਹੇ ਹਨ ਅਤੇ ਉੱਥੇ ਟਰਾਲੇ ਚਲਾਉਂਦੇ ਹਨ ਅਤੇ ਇੱਥੇ ਪਿੱਛੇ ਵੀ ਉਹਨਾਂ ਦੇ ਪਰਿਵਾਰ ਦੀ ਪਹਿਚਾਣ ਬੱਚਿਆਂ ਦੇ ਕਿੱਤੇ ਤੋਂ ਟਰਾਲੇ ਵਾਲਿਆਂ ਵਜੋਂ ਹੈ।
- ਰਾਘਵ ਚੱਢਾ ਦੀ ਹੋਵੇਗੀ ਪ੍ਰਨੀਤੀ ਚੋਪੜਾ ! 13 ਮਈ ਨੂੰ ਮੰਗਣੀ ਦੀਆਂ ਚਰਚਾਵਾਂ ਤੇਜ਼
- Right To Walk: ਸੜਕਾਂ ਉਤੇ ਪੈਦਲ ਚੱਲਣ ਦਾ ਅਧਿਕਾਰ ਦੇਣ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ
- ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ 'ਤੇ ਬਣੀਆਂ ਦੋਵੇਂ ਫਿਲਮਾਂ ਨੂੰ ਰਿਲੀਜ਼ ਕਰਨ ਲਈ ਮਿਲੀ ਕਲੀਨ ਚਿੱਟ, ਜਲਦ ਹੀ ਇਮਤਿਆਜ਼ ਅਲੀ ਵੀ ਬਣਾਉਣਗੇ ਚਮਕੀਲਾ 'ਤੇ ਬਇਓਪਿਕ
ਟਰਾਲਾ ਕੋਠੀ ਦੇ ਉੱਪਰ ਲਗਾਇਆ: ਕੋਠੀ ਦੇ ਮਾਲਿਕ ਨੇ ਦੱਸਿਆ ਕਿ ਉਸ ਦੇ ਪੁੱਤਾਂ ਦਾ ਸੁਪਨਾ ਪੰਜਾਬ ਵਿੱਚ ਇੱਕ ਵੱਡਾ ਘਰ ਬਣਾਉਣਾ ਹੈ ਅਤੇ ਉਹ ਉਸ ਨੂੰ ਪੂਰਾ ਕਰ ਰਹੇ ਹਨ ਅਤੇ ਆਪਣੇ ਸ਼ੌਂਕ ਵੀ ਪੂਰੇ ਕਰ ਰਹੇ ਹਨ। ਜਿਸ ਦੇ ਚਲਦੇ ਹੀ ਉਹਨਾਂ ਵਿਦੇਸ਼ ਬੈਠੇ ਹੀ ਔਨਲਾਈਨ ਅਜਨਾਲੇ ਦੇ ਇੱਕ ਮਿਸਤਰੀ ਅਤੇ ਕਲਾਕਾਰ ਨੂੰ ਆਰਡਰ ਦੇਕੇ ਇਹ ਟਰਾਲਾ ਬਣਵਾਇਆ ਅਤੇ ਪਿੱਛੇ ਪਰਿਵਾਰ ਨੂੰ ਵੀ ਨਹੀਂ ਦੱਸਿਆ ਅਤੇ ਜਦ ਇਹ ਮਾਡਲ ਤਿਆਰ ਹੋ ਗਿਆ ਤਾਂ ਘਰ ਭਿਜਵਾ ਕੇ ਫੋਨ ਕੀਤਾ ਅਤੇ ਕਿਹਾ ਕਿ ਇਹ ਟਰਾਲਾ ਕੋਠੀ ਦੇ ਉਪਰ ਲਗਵਾ ਦਿਓ। ਵਿਦੇਸ਼ ਵਿੱਚ ਵਸਦੇ ਪੁੱਤਰਾਂ ਦੇ ਪਿਤਾ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਪੁੱਤਰਾਂ ਦਾ ਸ਼ੌਂਕ ਹੈ ਅਤੇ ਉੱਥੇ ਵਿਦੇਸ਼ਾਂ ਵਿੱਚ ਮਿਹਨਤ ਕਰਕੇ ਪੈਸਾ ਕਮਾ ਰਹੇ ਹਨ ਅਤੇ ਆਪਣਾ ਸ਼ੌਂਕ ਪੂਰਾ ਕਰ ਰਹੇ ਹਨ। ਇਸ ਕੋਠੀ ਦੇ ਮਾਲਕ ਨੇ ਦੱਸਿਆ ਕਿ ਕੋਠੀ ਹਾਈਵੇ ਦੇ ਨਜ਼ਦੀਕ ਹੈ ਅਤੇ ਰਾਹ ਜਾਂਦੇ ਜਦ ਲੋਕ ਦੇਖਦੇ ਹਨ ਤਾਂ ਕਈ ਵਾਰ ਇੱਥੇ ਆ ਪੁੱਛਦੇ ਹਨ ਕਿ ਕਿੱਥੋਂ ਇਹ ਮਾਡਲ ਤਿਆਰ ਕਰਵਾਇਆ ਹੈ ਅਤੇ ਦੂਰੋਂ-ਦੂਰੋਂ ਲੋਕਾਂ ਦੇ ਫੋਨ ਵੀ ਆਉਂਦੇ ਹਨ ਅਤੇ ਲੋਕ ਤਸਵੀਰਾਂ ਵੀ ਖਿੱਚ ਲੈਕੇ ਜਾਂਦੇ ਹਨ।