ਗੁਰਦਾਸਪੁਰ: ਭਾਰਤ ਸਰਕਾਰ (Government of India) ਵੱਲੋਂ ਮੁੜ ਤੋਂ ਕਰਤਾਰਪੁਰ ਕੌਰੀਡੋਰ (Kartarpur Corridor) ਨੂੰ ਖੁੱਲ੍ਹਣ ਦਾ ਐਲਾਨ ਕੀਤਾ ਗਿਆ ਹੈ। ਜਿਸ ਤੋਂ ਬਾਅਦ ਸਿੱਖ ਸੰਗਤ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇੱਕ ਪਾਸੇ ਜਿੱਥੇ ਇਸ ਲਾਂਘੇ ਦੇ ਖੁੱਲ੍ਹਣ ਲਈ ਸ਼ਰਧਾਲੂ ਭਾਰਤ ਸਰਕਾਰ (Government of India) ਦਾ ਧੰਨਵਾਦ ਕਰ ਰਹੇ ਹਨ ਉੱਥੇ ਹੀ ਇਨ੍ਹਾਂ ਸ਼ਰਧਾਲੂਆਂ ਵੱਲੋਂ ਪਾਕਿਸਤਾਨ ਦੀ ਸਰਕਾਰ (Government of Pakistan) ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ (Prime Minister of Pakistan Imran Khan) ਦਾ ਵੀ ਖ਼ਾਸ ਤੌਰ ‘ਤੇ ਧੰਨਵਾਦ ਕੀਤਾ ਜਾ ਰਿਹਾ ਹੈ।
ਭਾਰਤ ਸਰਕਾਰ (Government of India) ਵੱਲੋਂ ਕੋਰੋਨਾ (Corona) ਕਾਲ ਦੌਰਾਨ ਦੇਸ਼ ਵਿੱਚ ਵੱਧ ਰਹੇ ਕੋਰੋਨਾ ਦੇ ਅੰਕੜਿਆ ਨੂੰ ਵੇਖਦਿਆ ਹੋਇਆ ਇਸ ਲਾਂਘੇ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਸੀ, ਪਰ ਅੱਜ ਜਦੋਂ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister Amit Shah) ਨੇ ਟਵੀਟ ਕਰਕੇ ਲਾਂਘੇ ਖੁੱਲ੍ਹਣ ਦੀ ਜਾਣਕਾਰੀ ਦਿੱਤੀ। ਭਾਰਤ ਸਰਕਾਰ (Government of India) ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 18 ਨਵੰਬਰ ਨੂੰ ਕਰਤਾਰਪੁਰ ਕੌਰੀਡੋਰ (Kartarpur Corridor) ਨੂੰ ਇੱਕ ਵਾਰ ਫਿਰ ਤੋਂ ਸੰਗਤਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।
ਮੀਡੀਆ ਨਾਲ ਗੱਲਬਾਤ ਦੌਰਾਨ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਸ਼ਧਾਲੂਆਂ ਨੇ ਕਿਹਾ ਕਿ ਹੁਣ ਲਾਂਘਾ ਖੁੱਲ੍ਹਣ ਨਾਲ ਸਾਨੂੰ ਦੂਰ ਤੋਂ ਦੂਰਬੀਨ ਨਾਲ ਗੁਰੂ ਘਰ ਦੇ ਦਰਸ਼ਨ ਕਰਨ ਦੀ ਲੋੜ ਨਹੀਂ ਪਵੇਗੀ। ਕਿਉਂਕਿ ਹੁਣ ਉਹ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਗੁਰੂ ਸਾਹਿਬ ਨੂੰ ਨਤਮਸਤਕ ਹੋ ਸਕਣਗੇ।
ਸ਼ਰਧਾਲੂਆਂ ਨੇ ਕਿਹਾ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਦੋਵੇਂ ਦੇਸ਼ ਅਜਿਹੇ ਉਪਰਾਲੇ ਕਰਦੇ ਰਹਿਣ ਤਾਂ ਉਹ ਦਿਨ ਦੂਰ ਨਹੀਂ ਜਦੋਂ ਦੋਵਾਂ ਮੁਲਕਾਂ ਵਿੱਚ ਦੁਸ਼ਮਣੀ ਖ਼ਤਮ ਹੋ ਕੇ ਆਪਸੀ ਸਾਂਝ ਵੱਧ ਜਾਵੇਗੀ। ਜਿਸ ਦਾ ਦੋਵਾਂ ਮੁਲਕਾਂ ਨੂੰ ਲਾਭ ਵੀ ਹੋਵੇਗਾ। ਸ਼ਰਧਾਲੂਆਂ ਨੇ ਕਿਹਾ ਕਿ ਇਸ ਲਾਂਘੇ ਨਾਲ ਸਿੱਖ ਸੰਗਤ ਦੀ ਬਹੁਤ ਵੱਡੀ ਆਸਤਾ ਜੋੜੀ ਹੋਈ ਹੈ।
ਇਹ ਵੀ ਪੜ੍ਹੋ:Guru Nanak Gurpurab 2021: ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ