ਗੁਰਦਾਸਪੁਰ: ਕੋਰੋਨਾ ਮਹਾਂਮਾਰੀ ਨੇ ਸਮਾਜ ਦੇ ਹਰ ਵਰਗ ਦੀ ਆਰਥਿਕਤਾ ਨੂੰ ਕਿਸੇ ਨਾ ਸਿਕੇ ਰੂਪ ਵਿੱਚ ਸੱਟ ਮਾਰੀ ਹੈ। ਇਸ ਤੋਂ ਬਚੇ ਪੰਜਾਬ ਦੇ ਗੰਨਾਂ ਕਿਸਾਨ ਵੀ ਨਹੀਂ। ਪਿੜਾਈ ਸੀਜਨ 2019-200 ਦੇ ਦੌਰਾਨ ਸਹਿਕਾਰੀ ਖੰਡ ਮਿੱਲ ਪਨਿਆੜ ਵੱਲੋਂ ਸਮੇਂ ਸਿਰ ਤੇ ਪੂਰਾ ਗੰਨਾਂ ਮਿੱਲ ਵਿੱਚ ਨਾ ਲਿਆਉਣ ਕਾਰਨ ਕਿਸਾਨਾਂ ਨੂੰ ਪਲੰਟੀ ਲਗਾਈ ਹੈ। ਇਸ ਤੋਂ ਦੁੱਖੀ ਕਿਸਾਨਾਂ ਨੇ ਮਿੱਲ ਦੇ ਮੈਨੇਜਰ ਨੂੰ ਪਲੰਟੀ ਦੀ ਰਕਮ ਕਿਸਾਨਾਂ ਦੇ ਖਾਤਿਆਂ ਪਾਉਣ ਲਈ ਮੰਗ ਪੱਤਰ ਦਿੱਤਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਖੰਡ ਮਿੱਲ ਪਨਿਆੜ ਨੇ ਗੰਨਾ ਪਿੜਾਈ ਸੀਜਨ 2019-20 ਦੌਰਾਨ ਜੋ ਕਿਸਾਨਾਂ ਦੀ ਪਲੰਟੀ ਕੱਟੀ ਗਈ ਹੈ। ਉਸ ਵਿੱਚ ਕਿਸਾਨਾਂ ਦਾ ਕੋਈ ਕਸੂਰ ਨਹੀਂ ਹੈ ਕਿਉਂਕਿ 23 ਮਾਰਚ 2020 ਨੂੰ ਕੋਰੋਨਾ ਵਾਇਰਸ ਕਰਕੇ ਜੋ ਸਰਕਾਰ ਵਲੋਂ ਕਰਫਿਊ ਗਿਆ ਸੀ। ਉਸ ਸਮੇਂ ਸ਼ੂਗਰ ਮਿਲ ਪਨਿਆੜ ਨੇ 24 ਮਾਰਚ 2020 ਨੂੰ ਗੰਨਾ ਪਿੜਾਈ ਕਰਨਾ ਬੰਦ ਕਰ ਦਿੱਤਾ ਸੀ ਅਤੇ ਸਾਡੇ ਕਿਸਾਨਾਂ ਵਲੋਂ ਖੇਤਾਂ ਵਿਚ ਖੜੇ ਗੰਨੇ ਨੂੰ ਮਹਿੰਗੀਆਂ ਮਹਿੰਗੀ ਮਜ਼ਦੂਰੀ ਲਾ ਕੇ ਪ੍ਰਾਈਵੇਟ ਮਿਲਾ ਨੂੰ ਗੰਨਾ ਸਪਲਾਈ ਕੀਤਾ ਗਿਆ ਸੀ। ਇਸ ਕਰਕੇ ਸਾਡੇ ਕਿਸਾਨਾਂ ਨੇ ਜੋ ਗੰਨਾ ਸ਼ੂਗਰ ਮਿਲ ਪਨਿਆੜ ਨੂੰ ਦੇਣਾ ਸੀ। ਉਹ ਗੰਨਾ ਪ੍ਰਾਈਵੇਟ ਮਿੱਲਾਂ ਨੂੰ ਸਪਲਾਈ ਕੀਤਾ ਸੀ ਕਿਉਂਕਿ 24 ਮਾਰਚ 2020 ਤੋਂ ਲੈ ਕੇ 1 ਅਪ੍ਰੈਲ ਤਕ ਬੰਦ ਰਹੀ ਸੀ।
ਇਸ ਕਰਕੇ ਸ਼ੂਗਰ ਮਿਲ ਪਨੀਆੜ ਨੂੰ ਗੰਨਾ ਸਪਲਾਈ ਨਹੀਂ ਕੀਤਾ ਗਿਆ ਇਸ ਵਿਚ ਸਾਡੇ ਗੰਨਾ ਕਿਸਾਨਾਂ ਦਾ ਕੋਈ ਕਸੂਰ ਨਹੀਂ ਹੈ। ਸਗੋਂ ਕਿਸਾਨਾਂ ਨੂੰ ਕੋਰੋਨਾ ਵਿੱਚ ਦੋਹਰੀ ਮਾਰ ਪਈ ਹੈ ਇਸ ਕਰਕੇ ਕਿਸਾਨਾਂ ਦੀ ਪਲੰਟੀ ਕਟਨੀ ਬੰਦ ਕੀਤੀ ਜਾਵੇ ਅਤੇ ਕਿਸਾਨਾਂ ਦੀ ਬਣਦੀ ਪਲੰਟੀ ਦਾ ਬਕਾਇਆ ਕਿਸਾਨਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ ਜੇਕਰ ਅਜਿਹਾ ਨਾ ਕੀਤਾ ਤਾਂ ਕਿਸਾਨ ਸ਼ੰਘਰ ਕਰਨ ਲਈ ਮਜ਼ਬੂਰ ਹੋਣਗੇ।
ਇਸ ਸਬੰਧੀ ਜਦੋਂ ਖੰਡ ਮਿੱਲ ਪਨਿਆੜ ਦੇ ਜਰਨਲ ਮੈਨਜੇਰ ਦਲਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਕਿਸਾਨਾਂ ਨੇ ਆਪਣੀ ਸਮੱਸਿਆ ਨੂੰ ਲੈ ਕੇ ਜੋ ਮੰਗ ਪੱਤਰ ਦਿੱਤਾ ਹੈ। ਉਹ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਜਾਵੇਗੇ ਅਤੇ ਜੋ ਹੁਕਮ ਸਰਕਾਰ ਦੇ ਹੋਣਗੇ ਉਸ ਮੁਤਾਬਿਕ ਕੰਮ ਕੀਤਾ ਜਾਵੇਗਾ।