ਬਟਾਲਾ : ਅਕਸਰ ਪੜ੍ਹਨ ਸੁਣਨ ਨੂੰ ਮਿਲਦਾ ਹੈ ਕਿ ਲੋਕ ਆਪਣਾ ਅਸਲਾ ਸਾਫ਼ ਕਰਦੇ ਹੋਣ ਤੇ ਇਸੇ ਦੌਰਾਨ ਗੋਲੀ ਚੱਲ ਜਾਵੇ। ਇਸ ਹਾਦਸੇ ਵਿਚ ਕਈ ਲੋਕਾਂ ਦੀ ਜਾਨ ਵੀ ਗਈ ਤੇ ਕਈ ਆਪਣੇ ਸਰੀਰ ਤੋਂ ਬੱਜਾਰਤ ਹੋ ਜਾਂਦੇ ਹਨ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਟ੍ਰੈਫਿਕ ਪੁਲਿਸ ਦੇ ਸਬ-ਇੰਸਪੈਕਟਰ ਦੇ ਆਪਣਾ ਅਸਲਾ ਸਾਫ ਕਰਦਿਆਂ ਗੋਲੀ ਚੱਲ ਗਈ ਤੇ ਉਹ ਗੰਭੀਰ ਜ਼ਖਮੀ ਹੋ ਗਿਆ। ਅਧਿਕਾਰੀਆਂ ਅਨੁਸਾਰ ਬਟਾਲਾ ਦੇ ਸਿਵਲ ਲਾਇਨ ਥਾਣਾ ਵਿਚ ਉਦੋਂ ਹਫੜਾ-ਦਫੜੀ ਮਚ ਗਈ ਜਦ ਅਚਾਨਕ ਇਕ ਸਬ-ਇੰਸਪੈਕਟਰ ਦੀ ਪਿਸਤੌਲ ਸਾਫ ਕਰਦੇ ਖੁਦ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਇਸ ਉਪਰੰਤ ਤੁਰੰਤ ਉਕਤ ਸਬ-ਇੰਸਪੈਕਟਰ ਨੂੰ ਹਸਪਤਾਲ ਵਿਖੇ ਲਾਜਾਇਆ ਗਿਆ, ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਡਾਕਟਰਾਂ ਵੱਲੋਂ ਇਲਾਜ ਜਾਰੀ ਹੈ।
ਰਿਵਾਲਰ ਸਾਫ਼ ਕਰਵਾਉਣ ਸਮੇਂ ਚੱਲੀ ਗੋਲੀ : ਜਾਣਕਾਰੀ ਅਨੁਸਾਰ ਬਟਾਲਾ ਟ੍ਰੈਫਿਕ ਪੁਲਿਸ ਵਿੱਚ ਤਾਇਨਾਤ ਹਰਜੀਤ ਸਿੰਘ, ਜੋਕਿ ਡਿਊਟੀ ਦੌਰਾਨ ਸ਼ਾਮ ਦੇ ਸਮੇਂ ਆਪਣੀ ਹੀ ਰਿਵਾਲਵਰ ਨੂੰ ਸਾਫ ਕਰਵਾਉਣ ਲਈ ਟ੍ਰੈਫਿਕ ਪੁਲਿਸ ਦਫਤਰ ਅਤੇ ਐਸਐਸਪੀ ਬਟਾਲਾ ਦੇ ਦਫਤਰ ਦੇ ਨਜ਼ਦੀਕ ਸਥਿਤ ਸਿਵਲ ਲਾਈਨ ਥਾਣੇ ਵਿੱਚ ਗਏ। ਇਸ ਦੌਰਾਨ ਅਚਾਨਕ ਆਪਣੀ ਸਰਵਿਸ ਰਿਵਾਲਵਰ ਸਾਫ ਕਰਦੇ ਸਮੇਂ ਗੋਲੀ ਚੱਲ ਗਈ ਅਤੇ ਗੋਲੀ ਹਰਜੀਤ ਸਿੰਘ ਦੇ ਜਬਾੜੇ ਵਿੱਚ ਲੱਗ ਗਈ। ਹਾਲਤ ਗੰਭੀਰ ਦੇਖ ਉਥੇ ਮੌਜੂਦ ਸਟਾਫ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਜ਼ਖਮੀ ਹਾਲਤ ਵਿੱਚ ਹਰਜੀਤ ਸਿੰਘ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ।
ਇਹ ਵੀ ਪੜ੍ਹੋ : Bathinda Police Action: ਨਾਜਾਇਜ਼ ਅਸਲੇ ਸਮੇਤ 2 ਵਿਅਕਤੀ ਗ੍ਰਿਫ਼ਤਾਰ, ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਕਰਦੇ ਸੀ ਅਸਲਾ ਸਪਲਾਈ
ਹਾਲਤ ਨਾਜ਼ੁਕ : ਉਥੇ ਹੀ ਡੀਐਸਪੀ ਸਿਟੀ ਬਟਾਲਾ ਲਲਿਤ ਕੁਮਾਰ ਨੇ ਦੱਸਿਆ ਕਿ ਸਬ-ਇੰਸਪੈਕਟਰ ਹਰਜੀਤ ਸਿੰਘ ਥਾਣਾ ਸਿਵਲ ਲਾਇਨ ਵਿੱਚ ਆਪਣੀ ਰਿਵਾਲਵਰ ਸਾਫ ਕਰ ਰਿਹਾ ਸੀ ਕਿ ਅਚਾਨਕ ਗੋਲੀ ਚੱਲ ਗਈ, ਜਿਸ ਨਾਲ ਉਹ ਗੰਭੀਰ ਜ਼ਖਮੀ ਹੈ ਅਤੇ ਇਲਾਜ ਅਧੀਨ ਹੈ ਅਤੇ ਉਨ੍ਹਾਂ ਦੱਸਿਆ ਕਿ ਹਰਜੀਤ ਸਿੰਘ ਦੀ ਹਾਲਤ ਗੰਭੀਰ ਹੈ। ਡੀਐੱਸਪੀ ਦਾ ਕਹਿਣਾ ਹੈ ਕਿ ਫਿਲਹਾਲ ਡਾਕਟਰਾਂ ਵੱਲੋਂ ਹਰਜੀਤ ਸਿੰਘ ਦਾ ਇਲਾਜ ਚੱਲ ਰਿਹਾ ਹੈ ਤੇ ਡਾਕਟਰਾਂ ਅਨੁਸਾਰ ਹਰਜੀਤ ਸਿੰਘ ਦੀ ਹਾਲਤ ਨਾਜ਼ੁਕ ਹੈ।