ਗੁਰਦਾਸਪੁਰ:ਦਿੱਲੀ ਵਿੱਖੇ ਚੱਲ ਰਹੇ ਕਿਸਾਨੀ ਸ਼ੰਘਰਸ਼ ਨੂੰ ਮਜਬੂਤ ਕਰਨ ਅਤੇ ਕਿਸਾਨਾਂ ਨੂੰ ਦਿੱਲੀ ਜਾਣ ਲਈ ਪ੍ਰੇਰਿਤ ਕਰਨ ਲਈ ਕਿਸਾਨ ਆਗੂਆਂ ਵਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਅੱਜ ਗੁਰਦਾਸਪੁਰ ਵਿੱਚ ਵੀ ਕਿਸਾਨਾਂ ਨੂੰ ਦਿੱਲੀ ਸੰਘਰਸ਼ ਲਈ ਪ੍ਰੇਰਿਤ ਕਰਨ ਲਈ ਮੀਟਿੰਗ ਕੀਤੀ ਗਈ ਜਿਸ ਵਿੱਚ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਅਤੇ ਕਿਸਾਨਾਂ ਨੂੰ ਦਿੱਲੀ ਸੰਘਰਸ਼ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ।
ਕੇਂਦਰ ਤੇ ਸੂਬਾ ਸਰਕਾਰ ‘ਤੇ ਜੰਮ ਨਿਸ਼ਾਨੇ
ਰੁਲਦੂ ਸਿੰਘ ਮਾਨਸਾ ਨੇ ਇਸ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੇਂਦਰ ਤੇ ਸੂਬਾ ਸਰਕਾਰ ਤੇ ਜੰਮ ਕੇ ਨਿਸ਼ਾਨੇ ਸਾਧੇ ਗਏ। ਉਨਾਂ ਕਿਹਾ ਕਿ ਸੰਘਰਸ਼ ਨੂੰ ਹੋਰ ਮਜਬੂਤ ਕਰਨ ਲਈ ਪਿੰਡਾਂ-ਪਿੰਡਾਂ ਵਿੱਚ ਮੀਟਿੰਗ ਕੀਤੀਆਂ ਜਾ ਰਹੀ ਹਨ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਦਿੱਲੀ ਸੰਘਰਸ਼ ਵਿੱਚ ਸ਼ਾਮਿਲ ਹੋਣ ।
'ਕੋਰੋਨਾ ਸਰਕਾਰਾਂ ਦੀ ਚਾਲ'
ਕੋਰੋਨਾ ‘ਤੇ ਬੋਲਦੇ ਹੋਏ ਕਿਸਾਨ ਆਗੂ ਨੇ ਕਿਹਾ ਕਿ ਕੋਰੋਨਾ ਸਰਕਾਰਾਂ ਦੀ ਚਾਲ ਹੈ।ਉਨਾਂ ਕਿਹਾ ਕਿ ਸ਼ੰਘਰਸ਼ ਵਿੱਚ ਕਿਸੇ ਵੀ ਕਿਸਾਨ ਆਗੂ ਦੀ ਕੋਰੋਨਾ ਨਾਲ ਮੌਤ ਨਹੀਂ ਹੋਈ। ਸਰਕਾਰਾਂ ਕੁਦਰਤੀ ਮੌਤਾਂ ਨੂੰ ਵੀ ਕੋਰੋਨਾ ਕਹਿ ਕੇ ਅੰਕੜੇ ਵਧਾ ਰਹੀ ਹੈ।
ਮੋਦੀ ਸਰਕਾਰ ‘ਤੇ ਸਵਾਲ
ਮੋਦੀ ਸਰਕਾਰ ਵੱਲੋਂ ਕਿਸਾਨਾਂ ਦੇ ਖਾਤਿਆਂ ਵਿੱਚ ਪਾਏ ਗਏ ਪੈਸਿਆਂ ਤੇ ਉਨਾਂ ਕਿਹਾ ਕਿ ਇਹ ਪੈਸੇ ਤਿੰਨ ਦਿਨ ਦਾ ਖ਼ਰਚਾ ਹੈ। ਰੁਲਦੂ ਸਿੰਘ ਨੇ ਕਿਹਾ ਕਿ ਇਸ ਮਹਿੰਗਾਈ ਵਿੱਚ ਇਹ ਕੁੱਝ ਨਹੀਂ ਹੈ। ਉਹਨਾਂ ਨੇ ਕਿਹਾ ਕਿ ਇਹ ਪੈਸੇ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਵੀ ਪਾਵੇ।ਉਹਨਾਂ ਕਿਹਾ ਕਿ ਜਿਸ ਤਰ੍ਹਾਂ ਉਹਨਾਂ ਨੇ ਮੋਦੀ ਸਰਕਾਰ ਦਾ ਪਤੀਲਾ ਦੂਸਰਿਆਂ ਸੂਬਿਆਂ ਵਿੱਚ ਮਾਂਜਿਆ ਹੈ ਉਸੇ ਤਰ੍ਹਾਂ ਹੀ ਹੁਣ ਪੰਜਾਬ ਅਤੇ ਯੂਪੀ ਵਿਚ ਵੀ ਮਾਂਜਾਂਗੇ।
'ਦੀਪ ਸਿੱਧੂ ਨੂੰ ਨਹੀਂ ਲਵਾਂਗੇ'
ਦੀਪ ਸਿੱਧੂ ‘ਤੇ ਬੋਲਦੇ ਹੋਏ ਕਿਹਾ ਕਿ ਦੀਪ ਸਿੱਧੂ ਨੇ ਆਪਣੀ ਰਣਨੀਤੀ ਵੱਖਰੀ ਬਣਾਈ ਜਾਵੇ ਪਰ ਕਿਸਾਨ ਮੋਰਚਾ ਉਸਨੂੰ ਆਪਣੇ ਨਾਲ ਨਹੀਂ ਲਵੇਗਾ।
ਇਹ ਵੀ ਪੜੋ:ਤੂਫ਼ਾਨ ਤੌਕਤੇ ਹਰਿਆਣਾ ਸਮੇਤ ਪੰਜਾਬ ਨੂੰ ਵੀ ਕਰ ਸਕਦਾ ਹੈ ਪ੍ਰਭਾਵਿਤ