ETV Bharat / state

ਰਾਵੀ ਦਰਿਆ ’ਤੇ ਹੋ ਰਹੀ ਮਾਈਨਿੰਗ ’ਤੇ ਪੁਲਿਸ ਪ੍ਰਸ਼ਾਸਨ ਨੇ ਅਚਾਨਕ ਮਾਰਿਆ ਛਾਪਾ ਤੇ ਫਿਰ... - ਜਾਂਚ ਸ਼ੁਰੂ ਕਰ ਦਿੱਤੀ

ਪਿੰਡ ਗੁਰਚੱਕ ਦੇ ਖੇਤਾਂ ਨਾਲ ਲੱਗਦੇ ਰਾਵੀ ਦਰਿਆ ’ਤੇ ਪੁਲਿਸ ਵਿਭਾਗ ਨੇ ਅਚਾਨਕ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਿਸ ਨੇ ਰੇਤਾਂ ਢੋਹਣ ਵਾਲੇ ਟਿੱਪਰ ,ਟਰੱਕ ਅਤੇ ਟਰਾਲੀਆਂ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਰਾਵੀ ਦਰਿਆ ’ਤੇ ਹੋ ਰਹੀ ਮਾਈਨਿੰਗ ’ਤੇ ਪੁਲਿਸ ਪ੍ਰਸ਼ਾਸਨ ਨੇ ਅਚਾਨਕ ਮਾਰਿਆ ਛਾਪਾ ਤੇ ਫਿਰ...

author img

By

Published : May 25, 2021, 6:00 PM IST

ਗੁਰਦਾਸਪੁਰ: ਡੇਰਾ ਬਾਬਾ ਨਾਨਕ ਅਧੀਨ ਪਿੰਡ ਗੁਰਚੱਕ ਦੇ ਖੇਤਾਂ ਨਾਲ ਲਗਦੇ ਰਾਵੀ ਦਰਿਆ ’ਤੇ ਹੋ ਰਹੀ ਰੇਤਾਂ ਦੀ ਮਾਈਨਿੰਗ ਦੌਰਾਨ ਵੱਡੀ ਗਿਣਤੀ ’ਚ ਪੁਲਿਸ ਨੇ ਅਚਾਨਕ ਛਾਪਾ ਮਾਰਿਆ। ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਰੇਤਾਂ ਦੀ ਮਾਇਨਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਛਾਪੇਮਾਰੀ ਕੀਤੀ।

ਰਾਵੀ ਦਰਿਆ ’ਤੇ ਹੋ ਰਹੀ ਮਾਈਨਿੰਗ ’ਤੇ ਪੁਲਿਸ ਪ੍ਰਸ਼ਾਸਨ ਨੇ ਅਚਾਨਕ ਮਾਰਿਆ ਛਾਪਾ ਤੇ ਫਿਰ...

ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਵੱਡੀ ਗਿਣਤੀ ਵਿੱਚ ਰੇਤਾ ਢੋਹਣ ਵਾਲੇ ਟਿੱਪਰ ,ਟਰੱਕ ਅਤੇ ਟਰਾਲੀਆਂ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਪੁਲਿਸ ਜਾਂਚ ਅਧਕਾਰੀ ਅਵਤਾਰ ਸਿੰਘ ਕੰਗ ਨੇ ਦੱਸਿਆ ਕਿ ਕਿਸੇ ਨੇ ਇਤਲਾਹ ਦਿੱਤੀ ਸੀ ਕਿ ਗੁਰਚੱਕ ਵਿਖੇ ਗੈਰ ਕਾਨੂੰਨੀ ਢੰਗ ਨਾਲ ਰੇਤ ਮਾਇਨਿੰਗ ਹੋ ਰਹੀ ਹੈ। ਜਿਸ ਦੀ ਉਨ੍ਹਾਂ ਵੱਲੋਂ ਪੜਤਾਲ ਕੀਤੀ ਗਈ ਹੈ।

ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਗੁਰਚੱਕ ਨੇੜੇ ਰਾਵੀ ਦਰਿਆ ’ਤੇ ਪੈਂਦੀ ਖੱਡ ਲੀਗਲ ਹੈ ਉਨ੍ਹਾਂ ਕਿਹਾ ਕਿ ਇਸ ਖੱਡ ਨਾਲ ਸਬੰਧਤ ਕਾਗਜ਼ਾਤ ਪੁਲਿਸ ਪ੍ਰਸ਼ਾਸਨ ਨੂੰ ਦਿਖਾ ਦਿੱਤੇ ਹਨ। ਜਦਕਿ ਇਸ ਖੱਡ ਦੀ ਨਿਸ਼ਾਨਦੇਹੀ ਤੋਂ ਸਪਸ਼ਟ ਕਰਨਾ ਹਾਲੇ ਬਾਕੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਤਹਿਸੀਲਦਾਰ ਨੂੰ ਪੱਤਰ ਲਿਖ ਚੁੱਕੇ ਹਾਂ ਤੇ ਜਲਦੀ ਹੀ ਨਿਸ਼ਾਨਦੇਹੀ ਕਰਾਂ ਕੇ ਪੁਲਿਸ ਪ੍ਰਸ਼ਾਸਨ ਨੂੰ ਰਕਬੇ ਸਬੰਧੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ|

ਇਹ ਵੀ ਪੜੋ: ਭਾਰਤ ਦੇ ਇਨ੍ਹਾਂ ਸ਼ਹਿਰਾਂ 'ਚ 26 ਨੂੰ ਦਿਖਾਈ ਦੇਵੇਗਾ ਚੰਦਰਗ੍ਰਹਿਣ

ETV Bharat Logo

Copyright © 2024 Ushodaya Enterprises Pvt. Ltd., All Rights Reserved.