ETV Bharat / state

ਕਿਸਾਨੀ ਅੰਦੋਲਨ ਤੋਂ ਪ੍ਰਭਾਵਤ ਹੋ ਗੁਰਦਾਸਪੁਰ ਦੇ ਕਿਸਾਨ ਨੇ ਕੀਤੀ ਆਰਗੈਨਿਕ ਖੇਤੀ

ਕਿਸਾਨ ਜਿਥੇ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰਨ ਲਈ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹਨ ਉਥੇ ਹੀ ਨੌਜਵਾਨੀ ਨੇ ਵੀ ਉਨ੍ਹਾਂ ਬਜ਼ੁਰਗਾਂ ਤੋਂ ਸੇਧ ਲੈਣੀ ਸ਼ੁਰੂ ਕਰ ਦਿੱਤੀ ਹੈ। ਇਸਦੀ ਮਿਸਾਲ ਗੁਰਦਾਸਪੁਰ ਤੋਂ ਮਿਲਦੀ ਹੈ ਪੇਸ਼ੇ ਵਜੋਂ ਆਟੋਮੋਬਾਈਲ ਇੰਜੀਨੀਅਰ ਨੌਜਵਾਨ ਵੱਲੋਂ ਆਪਣੇ ਘਰ ਦੀ ਛੱਤ 'ਤੇ ਹੀ ਮਿੱਟੀ ਰਹਿਤ ਅਤੇ ਬਿਨ੍ਹਾਂ ਦਵਾਈਆਂ ਤੋਂ ਸਬਜੀ ਅਤੇ ਫਲਾਂ ਦੀ ਕਾਸ਼ਤ ਕਰਕੇ ਉਨ੍ਹਾਂ ਨੌਜਵਾਨਾਂ ਲਈ ਪ੍ਰੇਰਨਾਸ੍ਰੋਤ ਬਣ ਰਿਹਾ, ਜੋ ਰੁਜ਼ਗਾਰ ਦੀ ਭਾਲ 'ਚ ਵਿਦੇਸ਼ਾਂ ਨੂੰ ਜਾ ਰਹੇ ਹਨ। ਪੂਰੀ ਖ਼ਬਰ ਪੜ੍ਹੋ...

ਕਿਸਾਨੀ ਅੰਦੋਲਨ ਤੋਂ ਪ੍ਰਭਾਵਤ ਹੋ ਗੁਰਦਾਸਪੁਰ ਦੇ ਕਿਸਾਨ ਨੇ ਕੀਤੀ ਆਰਗੈਨਿਕ ਖੇਤੀ
ਕਿਸਾਨੀ ਅੰਦੋਲਨ ਤੋਂ ਪ੍ਰਭਾਵਤ ਹੋ ਗੁਰਦਾਸਪੁਰ ਦੇ ਕਿਸਾਨ ਨੇ ਕੀਤੀ ਆਰਗੈਨਿਕ ਖੇਤੀ
author img

By

Published : Mar 3, 2021, 3:31 PM IST

Updated : Mar 3, 2021, 8:13 PM IST

ਗੁਰਦਾਸਪੁਰ: ਕਿਸਾਨ ਜਿਥੇ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰਨ ਲਈ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹਨ ਉਥੇ ਹੀ ਨੌਜਵਾਨੀ ਨੇ ਵੀ ਉਨ੍ਹਾਂ ਬਜ਼ੁਰਗਾਂ ਤੋਂ ਸੇਧ ਲੈਣੀ ਸ਼ੁਰੂ ਕਰ ਦਿੱਤੀ ਹੈ। ਇਸਦੀ ਮਿਸਾਲ ਗੁਰਦਾਸਪੁਰ ਤੋਂ ਮਿਲਦੀ ਹੈ ਪੇਸ਼ੇ ਵਜੋਂ ਆਟੋਮੋਬਾਈਲ ਇੰਜੀਨੀਅਰ ਨੌਜਵਾਨ ਵੱਲੋਂ ਆਪਣੇ ਘਰ ਦੀ ਛੱਤ 'ਤੇ ਹੀ ਮਿੱਟੀ ਰਹਿਤ ਅਤੇ ਬਿਨ੍ਹਾਂ ਦਵਾਈਆਂ ਤੋਂ ਸਬਜੀ ਅਤੇ ਫਲਾਂ ਦੀ ਕਾਸ਼ਤ ਕਰਕੇ ਉਨ੍ਹਾਂ ਨੌਜਵਾਨਾਂ ਲਈ ਪ੍ਰੇਰਨਾਸ੍ਰੋਤ ਬਣ ਰਿਹਾ ਜੋ ਰੁਜ਼ਗਾਰ ਦੀ ਭਾਲ 'ਚ ਵਿਦੇਸ਼ਾਂ ਨੂੰ ਜਾ ਰਹੇ ਹਨ।

ਜ਼ਿਲ੍ਹੇ ਵਿੱਚ ਨੌਜਵਾਨ ਕਿਸਾਨ ਪਰਮਿੰਦਰ ਸਿੰਘ ਵਲੋਂ ਆਪਣੇ ਘਰ ਦੀ ਛੱਤ 'ਤੇ ਮਿੱਟੀ ਤੋਂ ਬਿਨ੍ਹਾਂ ਅਤੇ ਘੱਟ ਪਾਣੀ ਨਾਲ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਕਰਕੇ ਮਿਸਾਲ ਪੇਸ਼ ਕੀਤੀ ਹੈ। ਨੌਜਵਾਨ ਦਾ ਕਹਿਣਾ ਕਿ ਉਸ ਨੂੰ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਤੋਂ ਪ੍ਰੇਰਨਾ ਮਿਲੀ ਹੈ, ਜਿਸ ਤੋਂ ਬਾਅਦ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ। ਨੌਜਵਾਨ ਕਿਸਾਨ ਦਾ ਕਹਿਣਾ ਕਿ ਮਿੱਟੀ ਤੋਂ ਬਿਨ੍ਹਾਂ ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ ਅਸਾਨੀ ਨਾਲ ਕੀਤੀ ਜਾ ਸਕਦੀ ਹੈ। ਨਾਲ ਹੀ ਨੌਜਵਾਨ ਦਾ ਕਹਿਣਾ ਕਿ ਇਸ ਖੇਤੀ 'ਚ ਜਿਆਦਾ ਖਰਚ ਨਹੀਂ ਸਗੋਂ ਉਸ ਵਲੋਂ ਵੇਸਟ ਸਮਾਨ ਦੀ ਵਰਤੋਂ ਕੀਤੀ ਗਈ ਹੈ ਤੇ ਇਸ ਦੀ ਕਾਸ਼ਤ 'ਚ ਜਿਨ੍ਹਾਂ ਦੀਆਂ ਜੜ੍ਹਾਂ ਛੋਟੀਆਂ ਹਨ ਉਹ ਸਾਰੇ ਪੌਦੇ ਪਾਣੀ 'ਚ ਚੱਲ ਪੈਂਦੇ ਹਨ।

ਕਿਸਾਨੀ ਅੰਦੋਲਨ ਤੋਂ ਪ੍ਰਭਾਵਤ ਹੋ ਗੁਰਦਾਸਪੁਰ ਦੇ ਕਿਸਾਨ ਨੇ ਕੀਤੀ ਆਰਗੈਨਿਕ ਖੇਤੀ

ਨੌਜਵਾਨ ਕਿਸਾਨ ਦਾ ਕਹਿਣਾ ਕਿ ਇੰਟਰਨੈਟ 'ਤੇ ਇਸ ਸਬੰਧੀ ਸਾਰੀ ਜਿਾਣਕਾਰੀ ਮਿਲ ਜਾਂਦੀ ਹੈ ਪਰ ਉਸ ਵਲੋਂ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਵਲੋਂ ਵੀ ਸਮੇਂ-ਸਮੇਂ 'ਤੇ ਜਾਣਕਾਰੀ ਹਾਸਲ ਕੀਤੀ ਹੈ। ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਉਸ ਵਲੋਂ ਕੀਤੀ ਜਾ ਰਹੀ ਖੇਤੀ 'ਚ ਕਿਸੇ ਵੀ ਤਰ੍ਹਾਂ ਦੀ ਕੀਟਨਾਸ਼ਕ ਦਵਾਈ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਤੇ ਇਹ ਸਾਰੇ ਪੌਦਿਆਂ ਦਾ ਪਾਣੀ ਨਾਲ ਨਾਲ ਹੀ ਵਾਧਾ ਹੋ ਰਿਹਾ ਹੈ।

ਕਿਸਾਨ ਦਾ ਕਹਿਣਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਖੇਤੀ ਲਈ ਮਸ਼ਹੂਰ ਹੈ ਤੇ ਚਾਹੀਦਾ ਸੀ ਕਿ ਅਸੀਂ ਦੁਨੀਆ ਨੂੰ ਸਿਖਾਈਏ ਕਿ ਖੇਤੀ ਕਿਵੇਂ ਕੀਤੀ ਜਾਂਦੀ ਹੈ ਪਰ ਸਮਾਂ ਅਜਿਹਾ ਹੈ ਕਿ ਹੁਣ ਅਸੀਂ ਦੁਨੀਆ ਤੋਂ ਸਿੱਖ ਰਹੇ ਹਾਂ ਕਿ ਖੇਤੀ ਕਿਵੇਂ ਕਰਨੀ ਚਾਹੀਦੀ ਹੈ।

Last Updated : Mar 3, 2021, 8:13 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.