ETV Bharat / state

ਬਟਾਲਾ ਮੰਡੀ ’ਚ ਰੁਕੀ ਝੋਨੇ ਦੀ ਖਰੀਦ, ਆੜ੍ਹਤੀਆਂ ਨੇ ਕੀਤੀ ਇਹ ਮੰਗ - ਵਿਜੀਲੈਂਸ ਜਾਂਚ

ਬਟਾਲਾ ਵਿੱਚ ਸ਼ੈਲਰ ਮਾਲਿਕਾਂ (Sheller owners) ਨੇ ਝੋਨੇ ਦੀ ਫਸਲ ਦੀ ਖਰੀਦ (Procurement of paddy crop) ਵਿੱਚ ਕਿਸਾਨਾਂ ਦੀ ਲੁੱਟ ਕਰਨ ਦੇ ਇਲਜ਼ਾਮ ਆੜ੍ਹਤੀਆਂ ‘ਤੇ ਲਗਾਏ ਸੀ ਅਤੇ ਹੁਣ ਆੜ੍ਹਤੀਆ ਵੱਲੋਂ ਰੋਸ ਧਰਨਾ ਦਿੰਦੇ ਹੋਏ ਮੀਟਿੰਗ ਕੀਤੀ ਗਈ।

ਬਟਾਲਾ ਮੰਡੀ ’ਚ ਰੁਕੀ ਝੋਨੇ ਦੀ ਖਰੀਦ
ਬਟਾਲਾ ਮੰਡੀ ’ਚ ਰੁਕੀ ਝੋਨੇ ਦੀ ਖਰੀਦ
author img

By

Published : Oct 6, 2021, 4:49 PM IST

ਗੁਰਦਾਸਪੁਰ: ਜ਼ਿਲ੍ਹੇ ਦੀ ਅਨਾਜ ਮੰਡੀ ਬਟਾਲਾ ਵਿਖੇ ਆੜ੍ਹਤੀ ਅਤੇ ਸ਼ੈਲਰ ਮਾਲਿਕਾਂ (Sheller owners) ਦੀ ਆਪਸੀ ਖਿੱਚੋਤਾਣ ਦੇ ਕਾਰਨ ਨੁਕਸਾਨ ਕਿਸਾਨਾਂ ਨੂੰ ਉਠਾਉਣਾ ਪੈ ਰਿਹਾ ਹੈ। ਬੀਤੇ ਦਿਨ ਬਟਾਲਾ ਵਿੱਚ ਸ਼ੈਲਰ ਮਾਲਿਕਾਂ (Sheller owners) ਨੇ ਝੋਨੇ ਦੀ ਫਸਲ ਦੀ ਖਰੀਦ (Procurement of paddy crop) ਵਿੱਚ ਕਿਸਾਨਾਂ ਦੀ ਲੁੱਟ ਕਰਨ ਦੇ ਇਲਜ਼ਾਮ ਆੜ੍ਹਤੀਆਂ ‘ਤੇ ਲਗਾਏ ਸੀ ਅਤੇ ਹੁਣ ਆੜ੍ਹਤੀਆ ਵੱਲੋਂ ਰੋਸ ਧਰਨਾ ਦਿੰਦੇ ਹੋਏ ਮੀਟਿੰਗ ਕੀਤੀ ਗਈ। ਜਿਸ ਵਿੱਚ ਲੁੱਟ ਦੇ ਇਲਜ਼ਾਮ ਸ਼ੈਲਰ ਮਾਲਿਕਾਂ (Sheller owners) ‘ਤੇ ਲਗਾਉਂਦੇ ਹੋਏ ਕਿਹਾ ਕਿ ਇਸਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ ਅਤੇ ਜਦੋਂ ਤਕ ਸ਼ੈਲਰ ਮਾਲਿਕ (Sheller owners) ਮੁਆਫੀ ਮੰਗਦੇ ਹੋਏ ਸਪਸ਼ਟੀਕਰਨ ਨਹੀਂ ਦਿੰਦੇ ਉਦੋਂ ਤਕ ਬਟਾਲਾ ਅਨਾਜ ਮੰਡੀ ਵਿੱਚ ਖਰੀਦ ਕੰਮ ਰੋਕਦੇ ਹੋਏ ਮੰਡੀ ਬੰਦ ਰੱਖੀ ਜਾਏਗੀ।

ਬਟਾਲਾ ਮੰਡੀ ’ਚ ਰੁਕੀ ਝੋਨੇ ਦੀ ਖਰੀਦ

ਇਹ ਵੀ ਪੜੋ: ਬੇ-ਮੌਸਮੇ ਮੀਂਹ ਨੇ ਸੁਕਾਏ ਕਿਸਾਨਾਂ ਦੇ ਸਾਹ

ਬਟਾਲਾ ਦੇ ਆੜ੍ਹਤੀਆ ਐਸੋਸੀਅਸ਼ਨ ਦੇ ਆਗੂ ਮਨਵੀਰ ਸਿੰਘ ਅਤੇ ਗੁਰਬਿੰਦਰ ਸਿੰਘ ਜੋਲੀ ਦਾ ਕਹਿਣਾ ਸੀ ਕਿ ਉਹਨਾਂ ਕੋਲ ਪਿਛਲੇ ਤਿੰਨ ਸਾਲਾਂ ਦੇ ਰਿਕਾਰਡ ਮੌਜੂਦ ਹਨ। ਉਹਨਾਂ ਦਾ ਕਹਿਣਾ ਸੀ ਕਿ ਖਰੀਦ ਦਾ ਕੰਮ ਅਤੇ ਫਸਲ ਦਾ ਰੇਟ ਖਰੀਦ ਏਜੇਂਸੀ ਦੇ ਇੰਸਪੈਕਟਰ ਨੇ ਕਰਨਾ ਹੁੰਦਾ ਹੈ, ਪਰ ਬਟਾਲਾ ਮੰਡੀ ਵਿੱਚ ਸ਼ੈਲਰ ਮਾਲਿਕ (Sheller owners) ਆਪ ਆਕੇ ਇੰਸਪੈਕਟਰਾਂ ਉਤੇ ਦਬਾ ਬਣਾ ਕੇ ਕਿਸਾਨ ਦੀ ਫਸਲ ਦਾ ਰੇਟ ਸਰਕਾਰੀ ਰੇਟ 1960 ਰੁਪਏ ਦੀ ਜਗ੍ਹਾ 1700 ਤੋਂ 1800 ਦੇ ਵਿੱਚ ਲਗਵਾਉਂਦੇ ਹਨ ਅਤੇ ਲੁੱਟ ਦੇ ਕਮਾਏ ਪੈਸੇ ਆੜ੍ਹਤੀਆ ਕੋਲੋ ਲੈਕੇ ਜਾਂਦੇ ਹਨ।

ਉਹਨਾਂ ਦਾ ਕਹਿਣਾ ਸੀ ਕਿ ਇਸ ਦੀ ਵਿਜੀਲੈਂਸ ਜਾਂਚ (Vigilance check) ਹੋਣੀ ਚਾਹੀਦੀ ਹੈ ਅਤੇ ਇਸ ਲੁੱਟ ਦਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ। ਉਹਨਾਂ ਦਾ ਕਹਿਣਾ ਸੀ ਕਿ ਆੜ੍ਹਤੀ ਅਤੇ ਕਿਸਾਨ ਦੇ ਨਹੁੰ ਮਾਸ ਦੇ ਰਿਸ਼ਤੇ ਨੂੰ ਸ਼ੈਲਰ ਮਾਲਿਕ ਢਾਹ ਲਾਉਣਾ ਚਾਹੁੰਦੇ ਹਨ।

ਉਥੇ ਹੀ ਮੰਡੀ ਵਿੱਚ ਆਪਣੀ ਫਸਲ ਲੈਕੇ ਆਏ ਕਿਸਾਨਾਂ ਦਾ ਕਹਿਣਾ ਸੀ ਕਿ ਪਹਿਲਾ ਵੀ ਕਿਸਾਨਾਂ ਨੂੰ ਹੀ ਨੁਕਸਾਨ ਉਠਾਉਣਾ ਪੈਂਦਾ ਹੈ ਅਤੇ ਹੁਣ ਵੀ ਆੜ੍ਹਤੀ ਅਤੇ ਸ਼ੈਲਰ ਮਾਲਿਕਾਂ (Sheller owners) ਦੀ ਆਪਸੀ ਖਿੱਚੋਤਾਣ ਦਾ ਨੁਕਸਾਨ ਕਿਸਾਨ ਨੂੰ ਹੀ ਉਠਾਉਣਾ ਪੈ ਰਿਹਾ ਹੈ। ਦੋ ਦਿਨ ਹੋ ਗਏ ਹਨ ਫਸਲ ਲੈਕੇ ਮੰਡੀ ਆਏ ਨੂੰ ਪਰ ਅਜੇ ਤਕ ਖਰੀਦ ਨਹੀਂ ਹੋਈ ਸਰਕਾਰੀ ਰੇਟ 1960 ਰੁਪਏ ਹੈ ਪਰ ਪ੍ਰਾਈਵੇਟ ਤੌਰ ‘ਤੇ 1700 -1800 ਤੋਂ ਵੱਧ ਰੇਟ ਨਹੀਂ ਲਗਾ ਰਿਹਾ ਜਦਕਿ ਫਸਲ ਪੂਰਨ ਰੂਪ ਵਿਚ ਸੁੱਕੀ ਹੋਈ ਹੈ ਅਤੇ ਨਮੀ ਵੀ ਸਰਕਾਰ ਦੇ ਮਾਪਦੰਡਾਂ ਦੇ ਅਨੁਸਾਰ ਸਹੀ ਹੈ ਲੇਕਿਨ ਉਸਦੇ ਬਾਵਜੂਦ ਸਰਕਾਰੀ ਖਰੀਦ ਨਹੀਂ ਹੋ ਰਹੀ ਹੈ।

ਇਹ ਵੀ ਪੜੋ: ਨਵੇਂ ਮੁੱਖ ਮੰਤਰੀ ਦਾ ਬੇਰੁਜਗਾਰਾਂ ਲਈ ਇੱਕ ਹੋਰ ਉਪਰਾਲਾ

ETV Bharat Logo

Copyright © 2025 Ushodaya Enterprises Pvt. Ltd., All Rights Reserved.