ਸਿੱਧੂ ਨੇ ਕਿਹਾ ਕਿ ਸਾਡੀ ਪਾਰਟੀ ਭਾਰਤ ਸਰਕਾਰ ਦੇ ਨਾਲ ਹੈ, ਥੋੜੇ ਕੁ ਅੱਤਵਾਦੀ ਦੇਸ਼ ਦਾ ਮਾਹੌਲ ਖ਼ਰਾਬ ਨਹੀਂ ਕਰ ਸਕਦੇ। ਇਸ ਦੇ ਨਾਲ ਹੀ ਸਿੱਧੂ ਨੇ ਸੋਨੀ ਟੀਵੀ ਤੇ ਆਉਣ ਵਾਲੇ ਕਪਿਲ ਸ਼ਰਮਾ ਸ਼ੋਅ ਬਾਰੇ ਬੋਲਦਿਆਂ ਕਿਹਾ ਕਿ ਸੋਨੀ ਟੀਵੀ ਤੋਂ ਅਜਿਹਾ ਕੋਈ ਸੁਨੇਹਾ ਨਹੀਂ ਆਇਆ ਤੇ ਜਿਹੜੇ ਕਹਿ ਰਹੇ ਹਨ ਕਿ ਸਿੱਧੂ ਨੂੰ ਸ਼ੋਅ ਤੋਂ ਬਾਹਰ ਕਰ ਦਿੱਤਾ ਤਾਂ ਉਹ ਕੋਈ ਪੱਤਰ ਵਿਖਾ ਦੇਣ।
ਇਸ ਤੋਂ ਇਲਾਵਾ ਸਿੱਧੂ ਨੇ ਵਿਰੋਧੀਆਂ ਬਾਰੇ ਬੋਲਦਿਆਂ ਕਿਹਾ ਕਿ ਵਿਰੋਧੀਆਂ ਕੋਲ ਬੋਲਣ ਲਈ ਕੁਝ ਨਹੀਂ ਹੈ। ਕੁਝ ਲੋਕ ਆਪਣੀ ਰਾਜਨੀਤੀ ਵਿਖਾਉਣ ਦੇ ਕਾਰਨ ਉਨ੍ਹਾਂ ਦਾ ਵਿਰੋਧ ਕਰ ਰਿਹਾ ਹੈ।