ਗੁਰਦਾਸਪੁਰ: ਬਟਾਲਾ 'ਚ ਮਾਮੂਲੀ ਝਗੜੇ ਦੇ ਚਲਦੇ ਇੱਕ ਨੌਜਵਾਨ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਅਤੇ ਨੌਜਵਾਨ ਦੇ ਸਿਰ 'ਤੇ ਗੰਭੀਰ ਸੱਟ ਲੱਗਣ ਨਾਲ ਉਸਦੀ ਮੌਤ ਹੋ ਗਈ। ਉਥੇ ਹੀ ਪੁਲਿਸ ਦੇ ਵੱਲੋਂ ਦੋ ਆਰੋਪੀਆਂ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਮ੍ਰਿਤਕ ਨੌਜਵਾਨ ਰਾਜੇਸ਼ ਕੁਮਾਰ ਦੇ ਭਰਾ ਨੇ ਦੱਸਿਆ ਕਿ ਉਸਦਾ ਭਰਾ ਅਤੇ ਪਿਤਾ ਭੰਡਾਰੀ ਮਹੱਲੇ ਦੇ ਨਜਦੀਕ ਆਪਣੀ ਦੁਕਾਨ ਉੱਤੇ ਕੰਮ ਕਰ ਰਹੇ ਸਨ ਅਤੇ ਦੁਕਾਨ ਦੇ ਬਹਾਰ ਗੁਜਰ ਰਹੀ ਇੱਕ ਟਰੈਕਟਰ ਟਰਾਲੀ ਚਾਲਕ ਨਾਲ ਕਿਸੇ ਮਾਮੂਲੀ ਗੱਲ ਉੱਤੇ ਤਕਰਾਰ ਹੋ ਗਈ, ਜਿਸਦੇ ਬਾਅਦ ਟਰੈਕਟਰ ਚਾਲਕ ਅਤੇ ਉਸਦੇ ਸਾਥੀ ਨੇ ਰਾਜੇਸ਼ ਉੱਤੇ ਹਮਲਾ ਕਰ ਦਿੱਤਾ ਅਤੇ ਕਿਸੇ ਭਾਰੀ ਲੱਕੜ ਦੇ ਨਾਲ ਉਸਦੇ ਭਰਾ ਦੇ ਸਿਰ ਉੱਤੇ ਵਾਰ ਕਰ ਦਿੱਤਾ, ਜਿਸਦੇ ਚਲਦੇ ਰਾਜੇਸ਼ ਗੰਭੀਰ ਜ਼ਖਮੀ ਹੋ ਗਿਆ ਅਤੇ ਉਸਨੂੰ ਇਲਾਜ ਲਈ ਅੰਮ੍ਰਿਤਸਰ ਹਸਪਤਾਲ ਭੇਜਿਆ ਗਿਆ ਸੀ, ਜਿਥੇ ਉਸਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦਾ ਪਰਿਵਾਰ ਇੰਨਸਾਫ਼ ਦੀ ਗੁਹਾਰ ਲਗਾ ਰਿਹਾ ਹੈ।
ਉੱਥੇ ਹੀ ਸਿਟੀ ਪੁਲਿਸ ਥਾਣਾ ਬਟਾਲਾ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਕਿਹਾ ਕਿ ਟਰੈਕਟਰ ਦਾ ਚਾਲਕ ਅਤੇ ਉਸਦਾ ਸਾਥੀ ਹਮਲਾ ਕਰਕੇ ਮੌਕੇ ਤੋਂ ਫਰਾਰ ਹੋ ਗਏ ਸਨ ਅਤੇ ਹੁਣ ਉਨ੍ਹਾਂ ਆਰੋਪੀਆਂ ਦੀ ਪਹਿਚਾਣ ਕਰ ਲਈ ਗਈ ਹੈ।
ਇਹ ਵੀ ਪੜੋ: ਖੰਡ ਦੀ ਥਾਂ 'ਤੇ ਵਰਤੇ ਜਾਂਦੇ ਹਨ ਇਸ ਫ਼ਸਲ ਦੇ ਪੱਤੇ, ਵਿੱਤੀ ਫ਼ਾਇਦਾ ਵੱਧ ਤੇ ਲਾਗਤ ਘੱਟ
ਉਨ੍ਹਾਂ ਨੇ ਦੱਸਿਆ ਕਿ ਦੋ ਲੋਕਾਂ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕਾਨੂੰਨੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਛੇਤੀ ਹੀ ਫਰਾਰ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।