ETV Bharat / state

ਲੌਕ ਡਾਊਨ ਨੇ ਪਿਤਾ ਨੂੰ ਕੀਤਾ ਬੇਰੁਜ਼ਗਾਰ, ਧੀ ਨੇ ਸ਼ੁਰੂ ਕੀਤਾ ਆਨਲਾਈਨ ਫੂਡ ਸਰਵਿਸ - coronavirus update live

ਬਟਾਲਾ ਦਾ ਰਹਿਣ ਵਾਲਾ ਬਲਵਿੰਦਰ ਸਿੰਘ ਜੋ ਪਿਛਲੇ ਕਈ ਸਾਲਾਂ ਤੋਂ ਦਿੱਲੀ ਦੀ ਇਕ ਕੰਪਨੀ 'ਚ ਨੌਕਰੀ ਕਰਦਾ ਸੀ ਪਰ ਕੋਵਿਡ ਦੇ ਚੱਲਦੇ ਲੱਗੇ ਲੌਕਡਾਊਨ ਅਤੇ ਵਰਕ ਫਰੋਮ ਹੋਮ ਨੇ ਉਸਨੂੰ ਬੇਰੁਜ਼ਗਾਰ ਕਰ ਦਿੱਤਾ।

ਲੌਕ ਡਾਊਨ ਨੇ ਪਿਤਾ ਨੂੰ ਕੀਤਾ ਬੇਰੁਜ਼ਗਾਰ, ਧੀ ਨੇ ਸ਼ੁਰੂ ਕੀਤਾ ਆਨਲਾਈਨ ਫੂਡ ਸਰਵਿਸ

author img

By

Published : May 19, 2021, 10:11 PM IST

ਗੁਰਦਾਸਪੁਰ: ਕੋਵਿਡ ਜਿਥੇ ਲੋਕਾਂ ਲਈ ਜਾਨਲੇਵਾ ਸਾਬਿਤ ਹੋ ਰਿਹਾ ਹੈ, ਉਥੇ ਹੀ ਲੌਕ ਡਾਊਨ ਕਾਰਨ ਕਈ ਲੋਕ ਬੇਰੋਜ਼ਗਾਰ ਵੀ ਹੋਏ ਹਨ। ਅਜਿਹੇ 'ਚ ਕਈ ਐਸੇ ਲੋਕ ਵੀ ਹਨ ਜੋ ਇਸ ਕੋਰੋਨਾ ਨਾਲ ਜੰਗ ਲੜ ਆਪਣਾ ਵੱਖ ਰਸਤਾ ਬਣਾ ਰਹੇ ਹਨ। ਅਜਿਹਾ ਹੀ ਬਟਾਲਾ ਦਾ ਪਰਿਵਾਰ ਜੋ ਇਨ੍ਹੀ ਦਿਨੀ ਆਨਲਾਈਨ ਫੂਡ ਸਰਵਿਸ ਨਾਲ ਮਸ਼ਹੂਰ ਹੋ ਰਿਹਾ ਹੈ।

ਲੌਕ ਡਾਊਨ ਨੇ ਪਿਤਾ ਨੂੰ ਕੀਤਾ ਬੇਰੁਜ਼ਗਾਰ, ਧੀ ਨੇ ਸ਼ੁਰੂ ਕੀਤਾ ਆਨਲਾਈਨ ਫੂਡ ਸਰਵਿਸ

ਬਟਾਲਾ ਦਾ ਰਹਿਣ ਵਾਲਾ ਬਲਵਿੰਦਰ ਸਿੰਘ ਜੋ ਪਿਛਲੇ ਕਈ ਸਾਲਾਂ ਤੋਂ ਦਿੱਲੀ ਦੀ ਇਕ ਕੰਪਨੀ 'ਚ ਨੌਕਰੀ ਕਰਦਾ ਸੀ ਪਰ ਕੋਵਿਡ ਦੇ ਚੱਲਦੇ ਲੱਗੇ ਲੌਕਡਾਊਨ ਅਤੇ ਵਰਕ ਫਰੋਮ ਹੋਮ ਨੇ ਉਸਨੂੰ ਬੇਰੁਜ਼ਗਾਰ ਕਰ ਦਿੱਤਾ। ਪਿਛਲੇ ਕਰੀਬ ਚਾਰ ਮਹੀਨੇ ਤੋਂ ਨੌਕਰੀ ਗਵਾਉਣ ਤੋਂ ਬਾਅਦ ਘਰ ਚ ਮੰਦੀ ਹਾਲਤ ਦੇ ਚੱਲਦਿਆਂ ਬਲਵਿੰਦਰ ਸਿੰਘ ਦੀ ਧੀ ਵਲੋਂ ਪਰਿਵਾਰ ਨੂੰ ਆਨਲਾਈਨ ਫੂਡ ਸਰਵਿਸ ਦਾ ਕੰਮ ਕਰਨ ਦੀ ਸਲਾਹ ਦਿੱਤੀ। ਜਿਸ ਤੋਂ ਬਾਅਦ ਅੱਜ ਪਰਿਵਾਰ ਆਪਣੇ ਕੰਮ ਕਾਰਨ ਜਾਣਿਆ ਜਾਂਦਾ ਹੈ।

ਇਸ ਸਬੰਧੀ ਗੁਰਵਿੰਦਰ ਕੌਰ ਨੇ ਦੱਸਿਆ ਕਿ ਪਿਤਾ ਦੀ ਨੌਕਰੀ ਜਾਣ ਤੋਂ ਬਾਅਦ ਉਨ੍ਹਾਂ ਲਈ ਬਹੁਤ ਮੁਸ਼ਕਿਲ ਸਮਾਂ ਚੱਲ ਰਿਹਾ ਸੀ। ਉਸ ਨੇ ਸੋਚਿਆ ਕਿ ਉਹ ਕਿਵੇਂ ਪਿਤਾ ਦੀ ਮਦਦ ਕਰੇ ਅਤੇ ਫਿਰ ਉਸ ਵਲੋਂ ਆਪਣੇ ਮਾਤਾ ਪਿਤਾ ਨਾਲ ਸਲਾਹ ਕੀਤੀ ਕਿ ਆਨਲਾਈਨ ਫੂਡ ਸਰਵਿਸ ਦਾ ਕੰਮ ਖੋਲ੍ਹਿਆ ਜਾਵੇ, ਜਿਸ 'ਚ ਉਸ ਵਲੋਂ ਆਨਲਾਈਨ ਸੋਸ਼ਲ ਮੀਡੀਆ ਰਾਹੀ ਲੋਕਾਂ ਤੱਕ ਪਹੁੰਚ ਕੀਤੀ ਅਤੇ ਉਸ ਦੇ ਮਾਤਾ ਜੀ ਛੋਲੇ ਭਟੂਰੇ ਬਣਾਉਂਦੇ ਸੀ ਅਤੇ ਪਿਤਾ ਜੀ ਉਸ ਦੀ ਸਰਵਿਸ ਕਰਦੇ ਸਨ। ਜਿਸ ਨਾਲ ਮੌਜੂਦਾ ਸਮੇਂ 'ਚ ਲੋਕ ਉਨ੍ਹਾਂ ਦੇ ਕੰਮ ਨੂੰ ਜਾਣਦੇ ਹਨ ਅਤੇ ਕਮਾਈ ਵੀ ਹੋਣ ਲੱਗ ਪਈ।

ਇਸ ਸਬੰਧੀ ਉਕਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਧੀ ਦੀ ਸਲਾਹ ਤੋਂ ਬਾਅਦ ਉਨ੍ਹਾਂ ਵਲੋਂ ਇਹ ਕੰਮ ਸ਼ੁਰੂ ਕੀਤਾ ਗਿਆ, ਜਿਸ ਕਾਰਨ ਹੁਣ ਉਨ੍ਹਾਂ ਨੂੰ ਘਰ ਖਰਚ ਲਈ ਕਮਾਈ ਵੀ ਆ ਰਹੀ ਹੈ। ਉਨ੍ਹਾਂ ਦਾ ਕਹਿਣਾ ਕਿ ਆਨਲਾਈਨ ਲੋਕ ਆਰਡਰ ਕਰਨ ਲੱਗੇ ਜਿਸ ਤੋਂ ਬਾਅਦ ਆਨਲਾਈਨ ਹੀ ਪੈਸੇ ਟ੍ਰਾਂਸਫਰ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕੋਵਿਡ ਦੇ ਚੱਲਦਿਆਂ ਬਹੁਤ ਧਿਆਨ ਵੀ ਰੱਖਿਆ ਜਾਂਦਾ ਹੈ।

ਇਹ ਵੀ ਪੜ੍ਹੋ:'ਆਖ਼ਰੀ ਉਮੀਦ' ਜਿੱਥੇ 11 ਰੁਪਏ 'ਚ ਭਰਦਾ ਹੈ ਸਭ ਦਾ ਢਿੱਡ

ETV Bharat Logo

Copyright © 2024 Ushodaya Enterprises Pvt. Ltd., All Rights Reserved.