ਗੁਰਦਾਸਪੁਰ:ਬਟਾਲਾ ਵਿਚ ਇੰਡੀਅਨ ਮੈਡੀਕਲ ਐਸੋਸ਼ੀਏਸ਼ਨ (Indian Medical Association) ਵੱਲੋਂ ਮੀਟਿੰਗ ਕੀਤੀ ਗਈ।ਇਸ ਵਿਚ ਡਾਕਟਰ ਹਰਭਜਨ ਸਿੰਘ ਨੇ ਕਿਹਾ ਹੈ ਕਿ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ (Prime Minister) ਨਰਿੰਦਰ ਮੋਦੀ ਦੇ ਨਾਂ ਇਕ ਚਿੱਠੀ ਲਿਖੀ ਗਈ ਹੈ ਅਤੇ ਡਾਕਟਰਾਂ ਵੱਲੋਂ ਬਟਾਲਾ ਦੇ ਐਸਡੀਐਮ ਨੂੰ ਮੰਗ ਪੱਤਰ ਦਿੱਤਾ ਗਿਆ ਹੈ।
ਇਸ ਮੌਕੇ ਡਾਕਟਰਾਂ ਨੇ ਕਿਹਾ ਹੈ ਕਿ ਕੋਰੋਨਾ ਕਾਲ ਦੌਰਾਨ 1400 ਤੋਂ ਵੱਧ ਡਾਕਟਰਾਂ ਦੀਆਂ ਜਾਨਾਂ ਜਾ ਚੁੱਕੀਆ ਹਨ।ਉਨ੍ਹਾਂ ਨੇ ਮੰਗ ਕੀਤੀ ਹੈ ਕਿ ਡਾਕਟਰਾਂ ਦੀਆਂ ਸ਼ਹੀਦੀਆਂ ਦਾ ਸਨਮਾਨ ਕਰਨਾ ਚਾਹੀਦਾ ਹੈ।ਡਾਕਟਰਾਂ ਦਾ ਕਹਿਣਾ ਹੈ ਕਿ ਕਈ ਵਾਰੀ ਮਰੀਜ਼ ਦੀ ਇਲਾਜ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਡਾਕਟਰ ਨੂੰ ਜਿੰਮੇਵਾਰ ਠਹਿਰਾਇਆ ਜਾਂਦਾ ਹੈ ਜੋ ਗਲਤ ਹੈ।ਡਾਕਟਰ ਨੇ ਕਿਹਾ ਹੈ ਕਈ ਵਾਰੀ ਡਾਕਟਰਾਂ ਉਤੇ ਹਮਲੇ ਵੀ ਕੀਤੇ ਗਏ ਹਨ ਤਾਂ ਇਹਨਾਂ ਲਈ ਕੋਈ ਕਾਨੂੰਨ ਬਣਾਉਣਾ ਚਾਹੀਦਾ ਹੈ।
ਡਾਕਟਰਾਂ ਨੇ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਕਲਿਆਣ ਯੋਜਨਾ ਵਿਚ ਉਸ ਲਹਿਰ ਦੇ ਬਾਕੀ ਅਤੇ ਦੂਜੀ ਲਹਿਰ ਵਿਚ ਜਾਂਨਾ ਗਵਾਉਣ ਵਾਲੇ ਡਾਕਟਰਾਂ ਦੇ ਪਰਿਵਾਰਾਂ ਨੂੰ ਉਚਿਤ ਮਦਦ ਦਿਤੀ ਜਾਣੀ ਚਾਹੀਦੀ ਹੈ।ਇਸ ਦੇ ਨਾਲ ਹੀ ਇਹਨਾਂ ਡਾਕਟਰਾਂ ਵੱਲੋਂ ਮੰਗ ਰੱਖੀ ਗਈ ਕਿ ਵੈਕਸੀਨਾਂ ਦੀਆ ਦੋ ਖੁਰਾਕਾਂ ਲੈਣ ਨਾਲ ਬਹੁਤ ਹੱਦ ਤੱਕ ਬਿਮਾਰੀ ਤੋਂ ਬਚਾਅ ਹੋ ਸਕਦਾ ਹੈ।ਇਸ ਲਈ ਸਾਰੇ ਦੇਸ਼ ਦੇ ਨਾਗਰਿਕਾਂ ਨੂੰ ਮੁਫ਼ਤ, ਸਰਕਾਰੀ ਖ਼ਰਚੇ ਉਤੇ ਵੈਕਸੀਨ ਲਗਾਈ ਜਾਵੇ।ਡਾਕਟਰਾਂ ਨੇ ਵਿਸ਼ੇਸ਼ ਤੌਰ ਤੇ ਬੀਤੇ ਦਿਨੀ ਸਵਾਮੀ ਰਾਮਦੇਵ ਵੱਲੋਂ ਐਲੋਪੈਥਿਕ ਸਿਹਤ ਪ੍ਰਣਾਲੀ ਅਤੇ ਇਸ ਰਾਹੀ ਸੇਵਾ ਕਰ ਰਹੇ ਡਾਕਟਰ ਬਾਰੇ ਕਈ ਵਾਰ ਬੇਹੱਦ ਭੱਦੀਆਂ ਅਤੇ ਇਤਰਾਜ਼ਯੋਗ ਟਿੱਪਣੀਆਂ ਦੀ ਨਿੰਦਾ ਕਰਦੇ ਕੜੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜੋ:Milkha Singh : ਫਲਾਇੰਗ ਸਿੱਖ ਦੇ ਨਾਂਅ ਨਾਲ ਪ੍ਰਸਿੱਧ, ਜਿਨ੍ਹਾਂ ਦੀ ਸਾਦਗੀ ਬਣੀ ਮਿਸਾਲ