ਨਵੀਂ ਦਿੱਲੀ:ਸ਼੍ਰੀ ਗੁਰੂ ਨਾਨਕ ਦੇਵ ਜੀ 550ਵਾਂ ਗੁਰਪੂਰਬ ਮੁੱਖ ਰੱਖਦੇ ਹੋਏ ਕਰਤਾਰਪੁਰ ਲਾਂਘੇ ਨੂੰ ਲੈ ਕੇ ਕੰਮ ਨੂੰ ਅੱਗੇ ਵਧਾਉਣ ਲਈ 4 ਸਤੰਬਰ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਮੀਟਿੰਗ ਹੋਵੋਗੀ। ਇਸ ਬੈਠਕ ਤੋਂ ਬਾਅਦ ਭਾਰਤ, ਪਾਕਿਸਤਾਨ ‘ਚ ਕੌਰੀਡੋਰ ‘ਤੇ ਤਕਨੀਕੀ ਗੱਲਬਾਤ 5ਵੇਂ ਦੌਰ ‘ਚ ਪਹੁੰਚਣ ਦੀ ਉਮੀਦ ਹੈ।
ਇਸ ਵਾਰ ਬੈਠਕ ਭਾਰਤ ਵੱਲੋਂ ਅਟਾਰੀ ‘ਚ 10:30 ਵਜੇ ਹੋਵੇਗੀ। ਪਿਛਲੇ ਹਫਤੇ ਨਵੀਂ ਦਿੱਲੀ ਨੇ ਇਸ ਮੁਲਾਕਾਤ ਦਾ ਪ੍ਰਸਤਾਵ ਦਿੱਤਾ ਸੀ। ਇਸ ਪੰਜਵਾਂ ਮੌਕਾ ਹੈ ਜਦੋਂ ਭਾਰਤ ਤੇ ਪਾਕਿਸਤਾਨ ਇਸ ਅਹਿਮ ਪ੍ਰੋਜੈਕਟ ‘ਤੇ ਚਰਚਾ ਲਈ ਮਿਲਣਗੇ, ਜਿਸ ਨਾਲ ਲੱਖਾਂ ਸਿੱਖ ਸ਼ਰਧਾਲੂਆਂ ਨੂੰ ਕਰਤਾਰਪੁਰ ਗੁਰਦੁਆਰਾ ਜਾਣ ਦਾ ਮੌਕਾ ਮਿਲੇਗਾ।
ਪਹਿਲੇ ਗੇੜ ਦੀ ਬੈਠਕ ਅਟਾਰੀ ‘ਚ ਅਤੇ ਫੇਰ ਦੂਜੀ ਵਾਰ ਦੋਵੇਂ ਦੇਸ਼ ਦੇ ਅਧਿਕਾਰੀ 14 ਜੁਲਾਈ ਨੂੰ ਵਾਹਗਾ ‘ਚ ਮਿਲੇ ਸੀ। ਇਸ ‘ਚ ਇਸਲਾਮਾਬਾਦ ਨੇ ਰਾਵੀ ਨਦੀ ‘ਤੇ ਪੁਲ ਬਣਨ ਦੀ ਸਹਿਮਤੀ ਦਿੱਤੀ ਸੀ।
ਮੁਲਾਕਾਤ ਦੌਰਾਨ ਪਾਕਿਸਤਾਨ ਨੂੰ ਹਰ ਰੋਜ਼ 5000 ਸ਼ਰਧਾਲੂਆਂ ਦੇ ਜਾਣ 'ਤੇ ਵੀਜ਼ਾ ਮੁਕਤ ਯਾਤਰਾ ਦੀ ਸੁਵਿਧਾ ਦੇਣ ਦੀ ਭਾਰਤੀ ਮੰਗ ਨੂੰ ਸਵੀਕਾਰ ਕੀਤਾ।
ਭਾਰਤ ਨੇ ਵਾਘਾ ‘ਚ ਹੋਈ ਬੈਠਕ ‘ਚ ਖਾਲਿਸਤਸਨੀ ਸਮਰਥਕਾਂ ‘ਤੇ ਡੋਜਿਅਰ ਵੀ ਪਾਕਿ ਨੂੰ ਸੋਂਪਿਆ ਸੀ। ਭਾਰਤ ਤੇ ਪਾਕਿਸਤਾਨ ਦੋਵਾਂ ਵੱਲੋਂ ਕਰਤਾਰਪੁਰ ਲਾਂਘੇ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਦੋਵਾਂ ਦੇਸ਼ਾਂ ਦੇ ਅਧਿਕਾਰੀ ਲਗਾਤਾਰ ਇਨ੍ਹਾਂ ਦੀ ਨਿਗਰਾਨੀ ਕਰ ਰਹੇ ਹਨ।
ਨਵਬੰਰ 2018 ‘ਚ ਭਾਰਤ-ਪਾਕਿਸਤਾਨ ਨੇ ਕਰਤਾਰਪੁਰ ‘ਚ ਗੁਰੂਦੁਆਰਾ ਦਰਬਾਰ ਸਾਹਿਬ ਤੇ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ‘ਚ ਡੇਰਾ ਬਾਬਾ ਨਾਨਕ ਨੂੰ ਜੋੜਣ ਵਾਲੇ ਸਿੱਧੇ ਰੋਡ ਦਾ ਐਲਾਨ ਕੀਤਾ ਸੀ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਪਿਛਲੇ ਦਿਨਾਂ ਵਿੱਚ ਜੰਮੂ-ਕਸ਼ਮੀਰ ਵਿੱਚੋ ਧਾਰਾ 370 ਹਟਾਉਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਪਰ ਪਾਕਿਸਤਾਨ ਸਰਕਾਰ ਸਿੱਖਾਂ ਲਈ ਆਏ ਦਿਨ ਤੋਹਫੇ ਐਲਾਨ ਕਰ ਰਹੀ ਹੈ।
ਬੀਤੇ ਦਿਨ ਪਾਕਿਸਤਾਨ ਸਰਕਾਰ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਨਨਕਾਣਾ ਰੇਲਵੇ ਸਟੇਸ਼ਨ ਦਾ ਨਾਂ ਬਦਲਣ ਦਾ ਐਲਾਨ ਕੀਤਾ ਹੈ। ਹੁਣ ਇਸ ਦਾ ਨਾਂ ਬਾਬਾ ਗੁਰੂ ਨਾਨਕ ਰੇਲਵੇ ਸਟੇਸ਼ਨ ਰੱਖਿਆ ਜਾਵੇਗਾ।
ਇਹ ਵੀ ਪੜੋ: ਮਿਤਾਲੀ ਰਾਜ ਨੇ ਲਿਆ ਟੀ-20 ਤੋਂ ਸੰਨਿਆਸ
ਇਸ ਤੋਂ ਇਲਾਵਾ ਪਾਕਿਸਤਾਨ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਾਕ ਦੇਵ ਜੀ ਦੇ 550 ਸਾਲਾਂ ਗੁਰਪੂਰਬ ਮੌਕੇ ਪਾਕਿਸਤਾਨ ਵਿੱਚ ਸਥਿਤ ਬਹੁਤ ਸਾਰੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਵੀ ਭਾਰਤੀ ਸ਼ਰਧਾਲੂ ਨੂੰ ਪ੍ਰਵਾਨਗੀ ਦਿੱਤੀ ਹੈ।
ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਪਾਕਿਸਤਾਨ ਵਿੱਚ ਯੂਨੀਵਰਸਿਟੀ ਵੀ ਬਣਾਈ ਜਾ ਰਹੀ ਹੈ।