ਗੁਰਦਾਸਪੁਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਬੀਬੀ ਜਗੀਰ ਕੌਰ ਵੱਲੋਂ ਬਗਾਵਤ ਕੀਤੀ ਗਈ ਹੈ। ਇਸ ਦੇ ਚੱਲਦੇ ਲਗਾਤਾਰ ਸਿਆਸੀ ਭੂਚਾਲ ਵੀ ਜਾਰੀ ਹੈ। ਹਲਕਾ ਫ਼ਤਿਹਗੜ੍ਹ ਚੂੜੀਆਂ ਦੇ ਪਿੰਡ ਲੋਧੀਨੰਗਲ ਵਿਖੇ ਪਹੁੰਚੇ ਸਾਬਕਾ ਅਕਾਲੀ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਬੀਬੀ ਜਗੀਰ ਕੌਰ ਕਿਸੇ ਦੇ ਇਸ਼ਾਰਿਆਂ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਤੇ ਸਵਾਲ ਚੁੱਕ ਰਹੇ ਹਨ। ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਇਹ ਸਪਸ਼ਟ ਕਰਨ ਕਿ ਜਦੋਂ ਉਹ ਪ੍ਰਧਾਨ ਬਣੇ ਸਨ ਤਾਂ ਕਿ ਉਦੋਂ ਵੀ ਲਿਫ਼ਾਫ਼ਾ ਪ੍ਰਥਾ ਚੱਲ ਰਹੀ ਸੀ।
ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਵਾਰ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੁੰਦੀ ਹੈ, ਉਹ ਸਭ ਮੈਂਬਰਾਂ ਦੀ ਸਹਿਮਤੀ ਨਾਲ ਹੀ ਤਹਿ ਹੁੰਦਾ ਹੈ। ਲਿਫ਼ਾਫ਼ੇ ਵਾਲੇ ਪ੍ਰਧਾਨ ਵਾਲੀ ਧਾਰਨਾ ਹੀ ਗ਼ਲਤ ਬਿਆਨਬਾਜ਼ੀ ਹੈ। ਉਨ੍ਹਾਂ ਕਿਹਾ ਕਿ ਜੋ ਬਿਆਨ ਬੀਬੀ ਜਗੀਰ ਕੌਰ ਦੇ ਰਹੇ ਹਨ ਉਹ ਕਿਸ ਦੇ ਇਸ਼ਾਰੇ 'ਤੇ ਦੇ ਰਹੇ ਹਨ ਉਹ ਉਨ੍ਹਾਂ ਨੂੰ ਪਤਾ ਹੋਵੇਗਾ। ਇਸ ਦੇ ਨਾਲ ਹੀ ਮਜੀਠੀਆ ਨੇ ਕਿਹਾ ਕਿ ਇਸ ਵਾਰ ਵੀ ਜੋ ਪ੍ਰਧਾਨ ਹੋਣ ਜਾ ਰਿਹਾ ਹੈ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਸਹਿਮਤੀ ਨਾਲ ਤਹਿ ਹੋਵੇਗਾ ਅਤੇ 9 ਤਾਰੀਖ ਨੂੰ ਇਹ ਸਭ ਨੂੰ ਸਾਫ਼ ਹੋ ਜਾਵੇਗਾ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅੱਜ ਬੰਦੀ ਸਿੰਘਾਂ ਦਾ ਮੁੱਦਾ ਅਹਿਮ ਹੈ। ਪਹਿਲੀ ਨਵੰਬਰ ਨੂੰ ਭਾਈ ਰਾਜੋਆਣਾ ਦੇ ਕੇਸ ਦੀ ਸੁਣਵਾਈ ਹੈ ਅਤੇ ਉਹ ਸਭ ਸੰਗਤ ਨੂੰ ਬੇਨਤੀ ਕਰਦੇ ਹਨ ਕਿ ਉਨ੍ਹਾਂ ਦੇ ਹੱਕ ਲਈ ਅਤੇ ਹੋਰਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਬੇਨਤੀ ਕਰਨ। ਉਨ੍ਹਾਂ ਕਿਹਾ ਕਿ ਕੇਂਦਰ ਹੋਰਨਾਂ ਮਾਮਲਿਆਂ 'ਚ ਕੁਝ ਹੋਰ ਫੈਸਲੇ ਅਤੇ ਬੰਦੀ ਸਿੰਘਾਂ ਪ੍ਰਤੀ ਕੜਾ ਰੁੱਖ ਲੈ ਬੈਠੀ ਹੈ ਅਤੇ ਉਹ ਦੋਹਰਾ ਮਾਪਦੰਡ ਛੱਡ ਬੰਦੀ ਸਿੰਘਾਂ ਦੇ ਹੱਕ 'ਚ ਫੈਸਲਾ ਕਰੇ। ਰਾਮ ਰਹੀਮ ਦੀ ਪੈਰੋਲ ਮਾਮਲੇ 'ਤੇ ਮਜੀਠੀਆ ਨੇ ਸਵਾਲ ਚੁੱਕਦਿਆਂ ਕਿਹਾ ਕਿ ਜਦ ਚੋਣਾਂ ਆਉਂਦੀਆਂ ਹਨ ਤਾਂ ਉਸ ਨੂੰ ਪੈਰੋਲ ਮਿਲ ਜਾਂਦੀ ਹੈ ਅਤੇ ਇਹ ਮੌਜੂਦਾ ਹਰਿਆਣਾ ਸਰਕਾਰ ਦਾ ਜੋ ਰੁਖ਼ ਰਾਮ ਰਹੀਮ ਪ੍ਰਤੀ ਹੈ, ਉਹ ਗ਼ਲਤ ਹੈ ਅਤੇ ਸਰਕਾਰ 'ਤੇ ਸਵਾਲ ਉਠਦੇ ਹਨ।
ਇਹ ਵੀ ਪੜ੍ਹੋ: ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਪਹੁੰਚੇ ਭਾਈ ਅੰਮ੍ਰਿਤਪਾਲ ਸਿੰਘ, ਕਿਹਾ- 'ਖਾਲਿਸਤਾਨ ਦੀ ਮੰਗ ਭਾਰਤੀ ਕਾਨੂੰਨ ਮੁਤਾਬਕ ਵੀ ਜਾਇਜ਼'
![etv play button](https://etvbharatimages.akamaized.net/etvbharat/static/assets/images/video_big_icon-2x.png)