ਗੁਰਦਾਸਪੁਰ: ਜ਼ਿਲ੍ਹੇ ਦੀ ਸੀ.ਆਈ.ਏ ਸਟਾਫ਼ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਗੁਰਦਾਸਪੁਰ ਦੇ ਮੰਗਲ ਹੁਸੈਨ ਪੁਲ ਉੱਤੇ ਨਾਕੇਬੰਦੀ ਦੌਰਾਨ 13 ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ। ਡਰਾਈਵਰ ਮੌਕੇ 'ਤੋਂ ਭੱਜਣ 'ਚ ਕਾਮਯਾਬ ਹੋਇਆ, ਪੁਲਿਸ ਵੱਲੋਂ ਕਾਰਵਾਈ ਜਾਰੀ ਹੈ।
ਜਾਣਕਾਰੀ ਦਿੰਦਿਆਂ ਸੀ.ਆਈ.ਏ ਸਟਾਫ਼ ਪੁਲਿਸ ਦੇ ਇੰਚਾਰਜ ਕਪਿਲ ਕੌਸ਼ਲ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਮੁਖ਼ਬਰ ਤੋਂ ਸੂਚਨਾ ਮਿਲੀ ਸੀ ਕਿ ਬੱਬਾ ਨਾਂਅ ਦਾ ਵਿਅਕਤੀ ਕਲਿਆਣਪੁਰ ਪਿੰਡ ਤੋਂ ਨਾਜਾਇਜ਼ ਸ਼ਰਾਬ ਲੈ ਕੇ ਆ ਰਿਹਾ ਹੈ। ਇਸ ਲਈ ਗੁਰਦਾਸਪੁਰ ਦੇ ਪਿੰਡ ਮੰਗਲ ਹੁਸੈਨ ਪੁਲ 'ਤੇ ਨਾਕੇਬੰਦੀ ਕੀਤੀ ਗਈ ਸੀ।
ਇਹ ਵੀ ਪੜ੍ਹੋ: ਕਾਰਗਿਲ ਜੰਗ ਦੇ 'ਵੀਰ ਚੱਕਰ' ਜੇਤੂ ਟ੍ਰੈਫ਼ਿਕ ਕਾਂਸਟੇਬਲ ਨੂੰ ਕੈਪਟਨ ਨੇ ਦਿੱਤੀ ਤਰੱਕੀ
ਉਨ੍ਹਾਂ ਦੱਸਿਆ ਕਿ ਜਦੋਂ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਬੱਬਾ ਨਾਂਅ ਦਾ ਵਿਆਕਤੀ ਗੱਡੀ ਛੱਡ ਕੇ ਫ਼ਰਾਰ ਹੋ ਗਿਆ। ਗੱਡੀ ਦੀ ਤਲਾਸ਼ੀ ਲੈਣ ਉੱਤੇ ਇਸ ਵਿਚੋਂ ਹਰਿਆਣਾ ਮਾਰਕਾ ਸ਼ਰਾਬ ਦੀਆਂ 13 ਪੇਟੀਆਂ ਬਰਾਮਦ ਹੋਈਆ ਹਨ। ਪੁਲਿਸ ਇੰਚਾਰਜ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸੰਨੀ ਦਿਓਲ ਦੀ ਮਦਦ ਨਾਲ ਕੁਵੈਤ 'ਚ ਫ਼ਸੀ ਮਹਿਲਾ ਪਰਤੀ ਭਾਰਤ, ਧਰਮਿੰਦਰ ਨੇ ਦਿੱਤੀ ਸਲਾਹ