ਗੁਰਦਾਸਪੁਰ : ਜ਼ਿਲ੍ਹੇ 'ਚ ਬੀਤੀ ਰਾਤ ਆਏ ਜ਼ਬਰਦਸਤ ਤੂਫਾਨ ਨਾਲ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਚ ਕਾਫੀ ਮਾਲੀ ਨੁਕਸਾਨ ਹੋਇਆ ਹੈ ਉਥੇ ਹੀ ਹੁਣ ਤਕ ਜਾਨੀ ਨੁਕਸਾਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਬਟਾਲਾ ਦੇ ਨਜ਼ਦੀਕੀ ਪਿੰਡ ਮਸਾਣੀਆਂ ਵਿਖੇ ਇਕ ਵੱਡਾ ਮੋਬਾਈਲ ਟਾਵਰ ਜ਼ਮੀਨ ਤੋਂ ਉਖੜ ਨਜ਼ਦੀਕ ਸਥਿਤ ਚਰਚ ਦੀ ਇਮਾਰਤ ਤੇ ਜਾ ਡਿੱਗਾ।
ਪਿੰਡ ਵਾਸੀਆਂ ਨੇ ਦੱਸਿਆ ਕਿ ਚਰਚ 'ਚ ਬਣੇ ਕਮਰੇ 'ਚ ਇਕ ਪਰਿਵਾਰ ਵੀ ਰਹਿੰਦਾ ਹੈ ਲੇਕਿਨ ਬੀਤੀ ਰਾਤ ਚਰਚ ਚ ਕੋਈ ਨਹੀਂ ਸੀ ਇਸ ਲਈ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਚਰਚ ਦੀ ਇਮਾਰਤ ਦਾ ਕਾਫੀ ਨੁਕਸਾਨ ਹੋਇਆ ਹੈ।
ਇਸ ਦੇ ਨਾਲ ਹੀ ਮੋਬਾਈਲ ਟਾਵਰ ਅਤੇ ਉਸ ਨਾਲ ਸਬੰਧਿਤ ਮਸ਼ੀਨਰੀ ਦਾ ਨੁਕਸਾਨ ਹੋਇਆ ਹੈ ਜਿਸ ਨਾਲ ਨੇੜਲੇ ਪਿੰਡਾਂ ਚ ਮੋਬਾਈਲ ਨੈੱਟਵਰਕ ਪ੍ਰਭਾਵਿਤ ਹੋਇਆ ਹੈ। ਉਥੇ ਹੀ ਇਹ ਵੀ ਅਹਿਮ ਹੈ ਕਿ ਸ਼ਹਿਰ ਅਤੇ ਪਿੰਡਾਂ ਚ ਬਿਜਲੀ ਦੇ ਪੋਲ ਅਤੇ ਤਾਰਾਂ ਦਾ ਨੁਕਸਾਨ ਹੋਣ ਨਾਲ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਕਈ ਥਾਵਾਂ ਤੇ ਲਾਈਨਾਂ ਠੱਪ ਹਨ।
ਇਹ ਵੀ ਪੜ੍ਹੋ : ਭਾਰਤ ਪਾਕਿਤਸਨ ਸਰਹੱਦ ਨੇੜੇ ਡਰੋਨ ਦਿਖਾਈ ਦਿੱਤਾ, BSF ਦੀ ਫਾਈਰਿੰਗ ਮਗਰੋਂ ਪਰਤਿਆ