ETV Bharat / state

ਜਿਨ੍ਹੇ ਵੇਖਿਆ ਨਹੀਂ ਲਾਹੌਰ, ਉਹ ਵੇਖੇ ਕਲਾਨੌਰ

ਗੁਰਦਾਸਪੁਰ ਦੇ ਕਸਬਾ ਕਲਾਨੌਰ ਦਾ ਪੁਰਾਤਣ ਸ਼ਿਵ ਮੰਦਰ ਆਪਣੀ ਇਤਿਹਾਸਕ ਮਹੱਤਤਾ ਕਾਰਨ ਮਸ਼ਹੂਰ ਹੈ। ਮੁਗ਼ਲ ਸਮਰਾਟ ਅਕਬਰ ਦੇ ਸਮੇਂ ਵਿੱਚ ਬਣਾਏ ਗਏ ਇਸ ਮੰਦਰ ਵਿੱਚ ਸ਼ਰਧਾਲੂ ਦੇਸ਼ਾਂ-ਵਿਦੇਸ਼ਾਂ ਤੋਂ ਆਪਣੀ ਆਸਥਾ ਪੂਰੀ ਕਰਨ ਆਉਂਦੇ ਹਨ।

ਫਾਈਲ ਫ਼ੋਟੋ।
author img

By

Published : Mar 4, 2019, 5:10 PM IST

ਗੁਰਦਾਸਪੁਰ: ਸਾਰੇ ਭਾਰਤ ਵਿੱਚ ਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਹਿਤਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦੇ ਪੁਰਾਤਣ ਸ਼ਿਵ ਮੰਦਿਰ 'ਚ ਵੀ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਇਹ ਸ਼ਿਵ ਮੰਦਿਰ 500 ਸਾਲ ਪੁਰਾਣਾ ਹੈ ਤੇ ਇਸ ਮੰਦਿਰ ਦੀ ਉਸਾਰੀ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਖੜਕ ਸਿੰਘ ਅਤੇ ਮੁਗ਼ਲ ਬਾਦਸ਼ਾਹ ਜਲਾਲ-ਉਦ-ਦੀਨ ਮੁਹੰਮਦ ਅਕਬਰ ਨੇ ਕਰਵਾਈ ਸੀ। ਇੱਥੇ ਸ਼ਿਵ ਭਗਤਾਂ ਦਾ ਮੰਨਣਾ ਹੈ ਕਿ ਸ਼ਿਵਰਾਤਰੀ ਦੇ ਦਿਨ ਇਹ ਸ਼ਿਵਲਿੰਗ ਚਾਵਲ ਦੇ ਦਾਣੇ ਜਿਨ੍ਹਾਂ ਵਧਦਾ ਹੈ ਅਤੇ ਇਸ ਮੰਦਿਰ ਵਿੱਚ ਲੋਕਾਂ ਦੀ ਬਹੁਤ ਆਸਥਾ ਹੈ। ਹਰ ਸਾਲ ਇਸ ਮੰਦਿਰ ਵਿੱਚ ਨਤਮਸਤਕ ਹੋਣ ਲਈ ਦੇਸ਼ -ਵਿਦੇਸ਼ਾਂ ਤੋਂ ਸ਼ਰਧਾਲੂ ਆਉਂਦੇ ਹਨ।
ਇਸ ਮੰਦਰ ਬਾਰੇ ਮਾਨਤਾ ਹੈ ਕਿ ਜਦੋਂ ਮੁਗ਼ਲ ਸਮਰਾਟ ਅਕਬਰ ਬਾਦਸ਼ਾਹ ਦੀ ਤਾਜਪੋਸ਼ੀ ਦੇ ਸਮੇਂ ਉਨ੍ਹਾਂ ਦੀ ਫ਼ੌਜ ਕਲਾਨੌਰ ਆਈ ਤਾਂ ਇੱਕ ਸੁੰਨਸਾਨ ਥਾਂ ਤੋਂ ਜਦੋ ਉਨ੍ਹਾਂ ਦੇ ਘੋੜੇ ਗੁਜ਼ਰਦੇ ਸਨ ਤਾਂ ਉਹ ਲੰਗੜੇ ਹੋ ਜਾਂਦੇ ਸਨ। ਜਦੋਂ ਸੈਨਿਕਾਂ ਨੇ ਇਸ ਦੀ ਜਾਣਕਾਰੀ ਅਕਬਰ ਬਾਦਸ਼ਾਹ ਨੂੰ ਦਿੱਤੀ ਤਾਂ ਉਨ੍ਹਾਂ ਨੇ ਜ਼ਮੀਨ ਪੁੱਟਣ ਲਈ ਕਿਹਾ ਤੇ ਜਦ ਜ਼ਮੀਨ ਦੀ ਖ਼ੁਦਾਈ ਕੀਤੀ ਗਈ ਤਾਂ ਉਸ ਵਿੱਚ ਇੱਕ ਸ਼ਿਵਲਿੰਗ ਨਿਕਲਿਆ। ਉਸ ਤੋਂ ਬਾਅਦ ਤੋਂ ਹੀ ਅਕਬਰ ਬਾਦਸ਼ਾਹ ਨੇ ਉਸ ਥਾਂ ਉੱਤੇ ਮੰਦਿਰ ਦੀ ਉਸਾਰੀ ਕਰਵਾ ਦਿੱਤੀ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਇੱਥੇ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਦੂਰੋਂ-ਦੂਰੋਂ ਸ਼ਿਵ ਭਗਤ ਆ ਕੇ ਆਪਣੀ ਮਨੋਕਾਮਨਾ ਪੂਰੀ ਕਰਦੇ ਹਨ।

undefined

Intro:Body:

ਸਟੋਰੀ ::-- ਜਿਨ੍ਹੇ ਵੇਖਿਆ ਨਹੀ ਲਾਹੌਰ ਉਹ ਵੇਖੇ ਕਲਾਨੋਰ ! 500 ਸਾਲ ਪੁਰਾਣੇ ਸ਼ਿਵ ਮੰਦਿਰ ਵਿੱਚ ਸ਼ਿਵ ਭਗਤਾਂ ਦੀ ਲੱਗੀ ਭੀੜ

ਰਿਪੋਰਟਰ::--- ਅਵਤਾਰ ਸਿੰਘ ਗੁਰਦਾਸਪੁਰ (ਦੀਨਾਨਗਰ) 09988229498

ਐਂਕਰ :  -  -ਪੁਰੇ ਭਾਰਤ ਵਿੱਚ ਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਦੇ ਤਹਿਤ ਅੱਜ ਜਿਲਾ ਗੁਰਦਾਸਪੁਰ  ਦੇ ਸਰਹੱਦੀ ਕਸਬਾ ਕਲਾਨੋਰ  ਦੇ ਪ੍ਰਾਚੀਨ ਸ਼ਿਵ ਮੰਦਿਰ  ਚ ਵੀ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਮੰਦਿਰਾਂ ਵਿੱਚ ਸਵੇਰੇ ਆਰਤੀ ਕੀਤੀ ਗਈ ਅਤੇ ਇਸਦੇ ਬਾਅਦ ਤੋਂ ਹੀ ਸ਼ਿਵ ਮੰਦਿਰ ਵਿੱਚ ਸ਼ਿਵ ਭਗਤਾਂ ਦਾ ਤਾਂਤਾ ਲਗਾ ਹੋਇਆ ਹੈ ਅਤੇ ਭਗਤਾਂ ਵਲੋਂ ਸ਼ਿਵਲਿੰਗ ਉੱਤੇ ਜਲ ਅਤੇ ਦੁੱਧ ਚੜ੍ਹਾ ਕੇ ਸ਼ਿਵ ਭਗਵਾਨ ਦੀ ਪੂਜਾ ਕੀਤੀ ਜਾ ਰਹੀ ਹੈ । ਇਸ ਮੌਕੇ ਸ਼ਿਵ ਭਗਤਾ ਵਲੋਂ ਸ਼ਿਵ ਭੋਲ਼ੇ ਨਾਥ ਦੇ ਜੈਕਾਰੇ ਲਗਾਉਂਦੇ ਹੋਏ ਮੰਦਿਰਾ ਚ ਪੁੱਜ ਰਹੇ ਹਨ।  ਦਸਣ ਯੋਗ ਹੈ ਕਿ ਇਹ ਪ੍ਰਾਚੀਨ ਸ਼ਿਵ ਮੰਦਿਰ 500 ਸਾਲ ਪੁਰਾਣਾ ਹੈ ਇਸ ਮੰਦਿਰ ਦੀ ਉਸਾਰੀ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਖੜਕ ਸਿੰਘ ਅਤੇ ਮੁਗਲ ਬਾਦਸ਼ਾਹ ਜਲਾਲੁੱਦੀਨ ਮੁਹਮਦ ਅਕਬਰ ਨੇ ਕਰਵਾਈ ਸੀ ਅਤੇ ਇਥੇ ਸ਼ਿਵ ਭਗਤਾਂ ਦਾ ਮੰਨਣਾ ਹੈ ਕਿ ਸ਼ਿਵਰਾਤਰੀ ਦੇ ਦਿਨ ਇਹ ਸ਼ਿਵਲਿੰਗ ਚਾਵਲ ਦੇ ਦਾਣੇ ਜਿਨ੍ਹਾਂ ਵਧਦਾ ਹੈ ਅਤੇ ਇਸ ਮੰਦਿਰ ਤੇ ਲੋਕਾਂ ਦੀ ਬਹੁਤ ਆਸਥਾ ਹੈ ਅਤੇ ਇਸ ਮੰਦਿਰ  ਵਿੱਚ ਨਤਮਸਤਕ ਹੋਣ ਲਈ ਦੇਸ਼ -ਵਿਦੇਸ਼ਾਂ ਤੋਂ ਸ਼ਰਧਾਲੂ  ਆਉਂਦੇ ਹਨ।

ਉਹ ਓ  :  :  -  ਇਸ ਮੌਕੇ ਦੁਬਈ ਤੋਂ ਭੋਲ਼ੇ ਸ਼ੰਕਰ ਦੇ ਦਰਸ਼ਨ ਕਰਣ ਆਏ ਇੱਕ ਭਗਤ ਨੇ ਦੱਸਿਆ ਕਿ ਉਸਨੇ ਕਲਾਨੋਰ ਦੇ ਇਸ ਪ੍ਰਾਚੀਨ ਮੰਦਿਰ ਦੇ ਬਾਰੇ ਬਹੁਤ ਸੁਣਿਆ ਸੀ ਇਸ ਲਈ ਉਹ ਅੱਜ ਕਲਾਨੌਰ ਵਿਚ ਸ਼ਿਵ ਭਗਵਾਨ ਦ੍ਵ ਦਰਸ਼ਨ ਕਰਨ ਪਹੁੰਚਿਆ ਹੈ ਅਤੇ ਉਹਨਾਂ ਕਿਹਾ ਕਿ ਇਸ ਮੰਦਿਰ ਵਿਚ ਆ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਿਲੀ ਹੈ 

ਬਾਈਟ  :  -   ਜੋਗਿੰਦਰ ਸਿੰਘ ( ਸ਼ਿਵ ਭਗਤ ) 

ਉਹ ਓ  :  :  - ਜਾਣਕਾਰੀ ਦਿੰਦਿਆਂ ਮੰਦਿਰ ਦੇ ਪੁਜਾਰੀ ਨੇ ਦੱਸਿਆ ਕਿ ਇਹ ਪ੍ਰਾਚੀਨ ਸ਼ਿਵ ਮੰਦਿਰ  500 ਸਾਲ ਪੁਰਾਨਾ ਹੈ ਇਸ ਮੰਦਿਰ ਦੀ ਉਸਾਰੀ ਮੁਗਲ ਬਾਦਸ਼ਾਹ ਜਲਾਲੁੱਦੀਨ ਮੁਹਮਦ ਅਕਬਰ ਨੇ ਕਰਵਾਈ ਸੀ ਇਸ ਲਈ ਇਸ ਕਲਾਨੌਰ ਕਸਬੇ ਨੂੰ ਲੈਕੇ ਇੱਕ ਕਹਾਵਤ ਬਹੁਤ ਪ੍ਰਸਿੱਧ ਹੈ  ਜਿਨ੍ਹੇ ਵੇਖਿਆ ਨਹੀ ਲਾਹੌਰ ਉਹ ਵੇਖੇ ਕਲਾਨੋਰ ! ਦੱਸਿਆ ਜਾਂਦਾ ਹੈ ਕਿ ਜਦੋਂ ਮੁਗਲ ਸਮਰਾਟ ਜਲਾਲੁੱਦੀਨ ਅਕਬਰ ਬਾਦਸ਼ਾਹ ਦੀ ਤਾਜਪੋਸ਼ੀ ਦੇ ਸਮੇਂ ਉਨ੍ਹਾਂ ਦੀ ਫੌਜ ਕਲਾਨੋਰ ਆਈ ਤਾਂ ਇੱਕ ਸੁੰਨਸਾਨ ਜਗ੍ਹਾ ਤੋਂ ਜਦੋ ਉਨ੍ਹਾਂ ਦੇ ਘੋੜੇ ਗੁਜ਼ਰਦੇ ਸਨ ਤਾਂ ਉਹ ਲੰਗੜੇ ਹੋ ਜਾਂਦੇ ਸਨ ਜਦੋਂ ਸੈਨਿਕਾਂ ਨੇ ਇਸਦੀ ਜਾਣਕਾਰੀ ਅਕਬਰ ਬਾਦਸ਼ਾਹ ਨੂੰ ਦਿੱਤੀ ਤਾਂ ਉਨ੍ਹਾਂ ਨੇ ਜ਼ਮੀਨ ਪੁੱਟਣ ਲਈ ਕਿਹਾ ਜਦੋਂ ਜ਼ਮੀਨ ਦੀ ਖੁਦਾਈ ਕੀਤੀ ਤਾਂ ਉਸ ਵਿੱਚ ਇੱਕ ਸ਼ਿਵਲਿੰਗ ਨਿਕਲਿਆ ਉਸਦੇ ਬਾਅਦ ਤੋਂ ਹੀ ਅਕਬਰ ਬਾਦਸ਼ਾਹ ਨੇ ਉਸ ਜਗ੍ਹਾ ਉੱਤੇ ਮੰਦਿਰ ਦੀ ਉਸਾਰੀ ਕਰਵਾ ਦਿੱਤੀ ਉਦੋਂ ਤੋਂ ਲੈ ਕੇ ਅੱਜ ਤੱਕ ਇੱਥੇ ਮਹਾਸ਼ਿਵਰਾਤਰੀ ਦਾ ਤਿਉਹਾਰ ਬਡ਼ੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਵਿਦੇਸ਼ਾਂ ਤੋਂ ਵੀ ਸ਼ਿਵ ਭਗਤ ਆਕੇ ਆਪਣੀ ਮਨੋਕਾਮਨਾ ਪੂਰੀ ਕਰਦੇ ਹਨ।

ਬਾਈਟ  :  -  ਪੁਜਾਰੀ ਮੰਦਿਰ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.