ETV Bharat / state

ਗੁਰਦਾਸਪੁਰ ਵਿੱਚ ਕਾਰ ਸਵਾਰ ਔਰਤ ਦਾ ਹਾਈ ਵੋਲਟੇਜ ਡਰਾਮਾ, 1 ਘੰਟਾ ਪੁਲਿਸ ਨਾਲ ਉਲਝੀ - Latest news of Gurdaspur in Punjabi

ਗੁਰਦਾਸਪੁਰ ਦੇ ਕਾਹਨੂੰਵਾਨ ਚੌਂਕ (News of Kahnuwan Chowk of Gurdaspur) ਵਿੱਚ ਇਕ ਜ਼ੈੱਡ ਬਲੈਕ ਗੱਡੀ ਵਿੱਚ ਆਈ ਇੱਕ ਮਹਿਲਾ ਨੂੰ ਪੁਲਿਸ ਵੱਲੋਂ ਰੋਕ ਕੇ ਜਦੋਂ ਉਸ ਦੀ ਗੱਡੀ ਦੀ ਤਲਾਸ਼ੀ ਲੈਣੀ ਚਾਹੀ ਤਾਂ ਕਾਰ ਵਿੱਚ ਸਵਾਰ ਮਹਿਲਾ ਨੇ ਹਾਈਵੋਲਟੇਜ ਡਰਾਮਾ ਸ਼ੁਰੂ ਕਰ ਦਿੱਤਾ ਅਤੇ ਪੁਲਿਸ ਨੂੰ ਕਾਗਜ਼ ਦਿਖਾਉਣ ਤੋਂ ਸਾਫ਼ ਮਨ੍ਹਾ ਕਰ ਦਿੱਤਾ। A high voltage drama of a woman in a car.

High voltage drama of a woman riding a car

author img

By

Published : Sep 3, 2022, 5:19 PM IST

Updated : Sep 3, 2022, 7:15 PM IST

ਗੁਰਦਾਸਪੁਰ: ਗੁਰਦਾਸਪੁਰ ਦੇ ਕਾਹਨੂੰਵਾਨ ਚੌਂਕ ਵਿਚ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਇਕ ਜ਼ੈੱਡ ਬਲੈਕ ਗੱਡੀ ਵਿੱਚ ਆਈ ਇੱਕ ਮਹਿਲਾ ਨੂੰ ਪੁਲਿਸ ਵੱਲੋਂ ਰੋਕ ਕੇ ਜਦੋਂ ਉਸ ਦੀ ਗੱਡੀ ਦੀ ਤਲਾਸ਼ੀ ਲੈਣੀ ਚਾਹੀ ਤਾਂ ਕਾਰ ਵਿੱਚ ਸਵਾਰ ਮਹਿਲਾ ਨੇ ਹਾਈਵੋਲਟੇਜ ਡਰਾਮਾ ਸ਼ੁਰੂ ਕਰ ਦਿੱਤਾ ਅਤੇ ਪੁਲਿਸ ਨੂੰ ਕਾਗਜ਼ ਦਿਖਾਉਣ ਤੋਂ ਸਾਫ਼ ਮਨ੍ਹਾ ਕਰ ਦਿੱਤਾ। A high voltage drama of a woman in a car.

ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਮਹਿਲਾ ਪੁਲਿਸ ਬੁਲਾ ਕੇ ਮਹਿਲਾ ਤੋਂ ਪੁੱਛਗਿੱਛ ਕਰਨੀ ਚਾਹੀ ਪਰ ਮਹਿਲਾ ਨੇ ਗੱਡੀ ਦੇ ਸ਼ੀਸ਼ੇ ਨਹੀਂ ਖੋਲ੍ਹੇ ਇੱਕ ਘੰਟੇ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਪੁਲਿਸ ਨੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਮਹਿਲਾ ਦੀ ਗੱਡੀ ਨੂੰ ਬਾਊਂਡ ਕੀਤਾ ਅਤੇ ਗੱਡੀ ਦੀ ਤਲਾਸ਼ੀ ਲਈ। ਇਸ ਮੌਕੇ ਤੇ ਗੱਡੀ ਵਿੱਚ ਸਵਾਰ ਮਹਿਲਾ ਨੇ ਕਿਹਾ ਕਿ ਪੁਲਿਸ ਨੇ ਉਸ ਦੇ ਨਾਲ ਬਦਸਲੂਕੀ ਕੀਤੀ ਹੈ ਜਦਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਦਸਲੂਕੀ ਇਸ ਮਹਿਲਾ ਵੱਲੋਂ ਪੁਲੀਸ ਅਧਿਕਾਰੀਆਂ ਨਾਲ ਕੀਤੀ ਗਈ ਹੈ।

ਗੁਰਦਾਸਪੁਰ ਵਿੱਚ ਕਾਰ ਸਵਾਰ ਔਰਤ ਦਾ ਹਾਈ ਵੋਲਟੇਜ ਡਰਾਮਾ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਗੁਰਦਾਸਪੁਰ ਦੇ SHO ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਕਾਰ ਨੂੰ ਇਸ ਲਈ ਰੋਕਿਆ ਸੀ ਕਿ ਉਸ ਦੇ ਸਾਰੇ ਸੀਸਿਆਂ ਉਪਰ ਕਾਲੀ ਫ਼ਿਲਮ ਚੜ੍ਹੀ ਹੋਈ ਸੀ ਜਦ ਕਾਰ ਨੂੰ ਰੋਕ ਕੇ ਕਾਰ ਸਵਾਰ ਮਹਿਲਾ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਮਹਿਲਾ ਨੇ ਪਹਿਲਾਂ ਕਾਫ਼ੀ ਟਾਇਮ ਗੱਡੀ ਦਾ ਸ਼ੀਸ਼ਾ ਨਹੀਂ ਖੋਲ੍ਹਿਆ ਅਤੇ ਬਾਅਦ ਵਿਚ ਜਦ ਮਹਿਲਾ ਪੁਲਿਸ ਨੂੰ ਬੁਲਾ ਕੇ ਸ਼ੀਸ਼ਾ ਖੁਲ੍ਹਵਾਇਆ ਗਿਆ ਤਾਂ ਮਹਿਲਾ ਨੇ ਆਪਣੀ ਗੱਡੀ ਦੇ ਕਾਗਜ਼ਾਤ ਦਿਖਾਉਣ ਤੋਂ ਸਾਫ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਉਸਦੀ ਗੱਡੀ ਦੇ ਕਾਗਜ਼ਾਤ ਘਰ ਵਿਚ ਪਏ ਹੋਏ ਹਨ।

ਜਦੋਂ ਮਹਿਲਾ ਨੂੰ ਗੱਡੀ ਵਿੱਚੋਂ ਉਤਰਨ ਦੇ ਲਈ ਕਿਹਾ ਤਾਂ ਮਹਿਲਾ ਨੇ ਗੱਡੀ ਵਿਚੋਂ ਉਤਰਨ ਲਈ ਸਾਫ ਮਨ੍ਹਾ ਕਰ ਦਿੱਤਾ ਅਤੇ ਕਿਸੇ ਅਫ਼ਸਰ ਦੇ ਨਾਲ ਫੋਨ ਤੇ ਗੱਲ ਕਰਵਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਕ ਘੰਟਾ ਇਸ ਕਾਰ ਸਵਾਰ ਮਹਿਲਾ ਨੇ ਪੁਲਿਸ ਦੇ ਨਾਲ ਬਹਿਸਬਾਜ਼ੀ ਕੀਤੀ ਅਤੇ ਮਹਿਲਾ ਪੁਲਿਸ ਦਾ ਵੀ ਇਸ ਨੇ ਕੋਈ ਸਹਿਯੋਗ ਨਹੀਂ ਦਿੱਤਾ ਅਤੇ ਜਿਸ ਦੌਰਾਨ ਚੌਂਕ ਵਿਚ ਟ੍ਰੈਫਿਕ ਜਾਮ ਹੋ ਗਿਆ।

ਜਿਸ ਕਰਕੇ ਲੋਕਾਂ ਦੀ ਵੀ ਕਾਫ਼ੀ ਖੱਜਲ ਖੁਆਰੀ ਹੋਈ ਹੈ ਅਤੇ ਇਸ ਮਹਿਲਾ ਨੇ ਚੌਂਕ ਦੇ ਵਿਚ ਹੀ ਹਾਈਵੋਲਟੇਜ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦ ਇਸ ਮਹਿਲਾ ਦੀ ਕਾਰ ਦਾ ਨੰਬਰ ਟਰੇਸ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਇਸ ਮਹਿਲਾ ਦੀ ਕਾਰ ਦਾ ਨੰਬਰ ਵੀ ਕਿਸੇ ਟਰੱਕ ਦਾ ਨੰਬਰ ਲੱਗਿਆ ਹੋਇਆ ਹੈ ਜੋ ਕਿ ਬਿਲਕੁਲ ਗਲਤ ਹੈ। ਇਸ ਲਈ ਉਨ੍ਹਾਂ ਨੇ ਇਸ ਦੀ ਗੱਡੀ ਨੂੰ ਬਾਊਂਡ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਸੰਬੰਧੀ ਜਦੋਂ ਕਾਰ ਸਵਾਰ ਮਹਿਲਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਮਹਿਲਾ ਨੇ ਕਿਹਾ ਕਿ ਉਸ ਦੇ ਪਿਤਾ ਹਸਪਤਾਲ ਦੇ ਵਿੱਚ ਦਾਖ਼ਲ ਹਨ। ਉਨ੍ਹਾਂ ਦਾ ਇਲਾਜ ਕਰਵਾਉਣ ਦੇ ਲਈ ਉਹ ਸ਼ਹਿਰ ਵਿਚ ਆਈ ਸੀ ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਕੇ ਉਸ ਦੇ ਨਾਲ ਬਦਸਲੂਕੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੋ ਗੱਡੀ ਨੂੰ ਕਾਲੀ ਫਿਲਮ ਲਗਾਈ ਗਈ ਹੈ ਉਹ ਉਨ੍ਹਾਂ ਦੇ ਬੱਚਿਆਂ ਵੱਲੋਂ ਲਗਾਈ ਗਈ ਸੀ। ਉਸ ਨੇ ਪੁਲਿਸ ਨੂੰ ਕਿਹਾ ਸੀ ਕਿ ਉਹ ਫ਼ਿਲਮ ਨੂੰ ਉਤਾਰ ਦੇਵੇਗੀ ਅਤੇ ਉਸ ਦੀ ਗੱਡੀ ਦੇ ਕਾਗਜ਼ ਘਰ ਪਏ ਹੋਏ ਹਨ ਪਰ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ ਅਤੇ ਉਸ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਗਿਆ ਹੈ ਅਤੇ ਉਸ ਦੀ ਗੱਡੀ ਨੂੰ ਬਾਊਂਡ ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਇਹ ਗੱਡੀ ਉਸ ਦੇ ਨਾਮ ਤੇ ਹੈ ਅਤੇ ਉਹ ਪਿਛਲੇ ਲੰਮੇ ਸਮੇਂ ਤੋਂ ਇਹ ਗੱਡੀ ਚਲਾ ਰਹੀ ਹੈ। News of Gurdaspur Kahnuwan Chowk of Amritsar.

ਇਹ ਵੀ ਪੜ੍ਹੋ: ਰੁਜ਼ਗਾਰ ਬਚਾਉਣ ਲਈ ਪਾਣੀ ਵਾਲੀ ਟੈਂਕੀ ਉਤੇ ਚੜ੍ਹੇ ਬੈਸਟ ਪ੍ਰਾਈਜ਼ ਕੰਪਨੀ ਦੇ ਵਰਕਰ

etv play button

Last Updated : Sep 3, 2022, 7:15 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.